ਜਹਾਜ਼ ਹਾਦਸੇ ਨਾਲ ਹਿੱਲਿਆ ਬਾਲੀਵੁੱਡ, ਸਿਤਾਰਿਆਂ ਨੇ ਕਿਹਾ-ਬਹੁਤ ਜ਼ਾਲਮ ਹੈ ਇਹ ਸਾਲ

08/08/2020 10:23:43 AM

ਨਵੀਂ ਦਿੱਲੀ (ਬਿਊਰੋ) : 2020 ਵਾਕਈ ਬਹੁਤ ਬੁਰਾ ਲੰਘ ਰਿਹਾ ਹੈ। ਇੱਕ ਤੋਂ ਬਾਅਦ ਇੱਕ ਆਫ਼ਤ ਅਤੇ ਕੁਦਰਤੀ ਕਹਿਰ ਟੁੱਟ ਰਿਹਾ ਹੈ। ਸ਼ੁੱਕਰਵਾਰ ਸ਼ਾਮ ਨੂੰ ਬੇਹੱਦ ਦਰਦਨਾਕ ਹਾਦਸਾ ਹੋ ਗਿਆ ਹੈ। ਦੁਬਈ ਤੋਂ ਆ ਰਿਹਾ ਏਅਰ ਇੰਡੀਆ ਦਾ ਐਕਸਪ੍ਰੈੱਸ ਜਹਾਜ਼ ਕੇਰਲ 'ਚ ਲੈਡਿੰਗ ਸਮੇਂ ਵਨਵੇ 'ਤੇ ਫਿਸਲ ਗਿਆ। ਹਾਦਸੇ ਦੀ ਤੀਬਰਤਾ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਪਲੇਨ ਦੋ ਟੁਕੜੇ ਹੋ ਗਏ ਜਦਕਿ 123 ਤੋਂ ਜ਼ਿਆਦਾ ਜ਼ਖ਼ਮੀ ਹਨ। ਇਸ ਹਾਦਸੇ ਨਾਲ ਬਾਲੀਵੁੱਡ ਜਗਤ ਵੀ ਸਦਮੇ 'ਚ ਹੈ ਅਤੇ ਜ਼ਖ਼ਮੀ ਲੋਕਾਂ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਮੰਗ ਰਿਹਾ ਹੈ।


ਹਾਲ ਹੀ 'ਚ ਬੇਲਬਾਟਮ ਦੀ ਸ਼ੂਟਿੰਗ ਲਈ ਵਿਦੇਸ਼ ਗਏ ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਲਿਖਿਆ- ਦਰਦਨਾਕ ਖ਼ਬਰ। ਜਹਾਜ਼ 'ਚ ਸਵਾਰ ਯਾਤਰੀਆਂ ਤੇ ਕਰਿਊ ਮੈਬਰਾਂ ਦੀ ਸੁਰੱਖਿਆ ਲਈ ਦੁਆਵਾਂ ਕਰ ਰਿਹਾ ਹਾਂ, ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ ਉਨ੍ਹਾਂ ਲਈ ਦੁੱਖ ਜਤਾਇਆ।


ਦਿਸ਼ਾ ਪਾਟਨੀ ਨੇ ਲਿਖਿਆ- 'ਏਅਰ ਇੰਡੀਆ ਜਹਾਜ਼ ਦੀ ਦੁਖਦਾਈ ਕ੍ਰੈਸ਼ ਲੈਡਿੰਗ ਨਾਲ ਸਦਮੇ 'ਚ ਹਾਂ, ਜੋ ਕੋਝੀਕੋਡ 'ਚ ਰਨਵੇ ਤੋਂ ਬਾਹਰ ਨਿਕਲ ਗਿਆ। ਯਾਤਰੀਆਂ ਪਾਇਲਟ ਤੇ ਕਰਿਊ ਮੈਂਬਰਾਂ ਅਤੇ ਕਾਲੀਕਟ ਏਅਰਪੋਰਟ 'ਤੇ ਦੀ ਸਲਾਮਤੀ ਲਈ ਦੁਆ। ਇਹ ਬਹੁਤ ਖ਼ਰਾਬ ਸਾਲ ਹੈ।'


ਈਸ਼ਾ ਗੁਪਤਾ ਨੇ ਜਹਾਜ਼ 'ਤੇ ਸਵਾਰ ਸਾਰਿਆਂ ਦੀ ਸਲਾਮਤੀ ਲਈ ਦੁਆ ਮੰਗੀ। ਨਾਲ ਹੀ ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ ਉਨ੍ਹਾਂ ਲਈ ਦੁੱਖ ਜਤਾਇਆ ਹੈ।


ਹੰਸਿਕਾ ਮੋਟਵਾਨੀ ਨੇ ਲਿਖਿਆ- 'ਇਕ ਤੇ ਦਰਦਨਾਕ ਖ਼ਬਰ। ਸਾਰੇ ਯਾਤਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੁਆਵਾਂ'

ਅਜੇ ਦੇਵਗਨ

ਰਵੀਨਾ ਟੰਡਨ

ਨਿਧੀ ਅਗਰਵਾਲ

ਸਿਧਾਰਥ ਮਲਹੋਤਰਾ

ਪੁਲਕਿਤ ਸਮਰਾਟ

ਵਿਵੇਕ ਓਬਰਾਏ

ਗੁਰਮੀਤ ਚੌਧਰੀ


sunita

Content Editor

Related News