ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ ਤੋਂ ਚੱਲ ਰਿਹਾ ਸੀ ਫਰਾਰ

Friday, May 22, 2026 - 11:44 AM (IST)

ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ ਤੋਂ ਚੱਲ ਰਿਹਾ ਸੀ ਫਰਾਰ

ਅਹਿਮਦਾਬਾਦ (ਏਜੰਸੀ) : ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਬੁੱਧਵਾਰ ਨੂੰ ਇੱਕ ਅਜਿਹੇ ਅਦਾਕਾਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜੋ ਕਤਲ ਦੇ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਅਤੇ ਪਿਛਲੇ 12 ਸਾਲਾਂ ਤੋਂ ਪੈਰੋਲ ਜੰਪ ਕਰਕੇ ਫਰਾਰ ਸੀ। 53 ਸਾਲਾ ਇਸ ਅਦਾਕਾਰ ਦੀ ਪਛਾਣ ਹੇਮੰਤ ਉਰਫ ਨਗੀਨਦਾਸ ਪਰਸ਼ੋਤਮਦਾਸ ਮੋਦੀ ਵੈਸ਼ਨਵ ਵਜੋਂ ਹੋਈ ਹੈ। ਉਸ ਨੂੰ 2005 ਵਿੱਚ ਅਹਿਮਦਾਬਾਦ ਦੇ ਨਰੋਡਾ ਇਲਾਕੇ ਵਿੱਚ ਹੋਏ ਇੱਕ ਕਤਲ ਦੇ ਸਬੰਧ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। 

ਇਹ ਵੀ ਪੜ੍ਹੋ: ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ ਚੂੜੀਆਂ ਪਹਿਨੇ ਦਿਸੀ ਅਦਾਕਾਰਾ

PunjabKesari

ਸ਼ਹਿਰ ਦੇ ਪਾਰਸ਼ਵਨਾਥ ਇਲਾਕੇ ਵਿੱਚ ਗੈਰ-ਕਾਨੂੰਨੀ ਪੌੜੀਆਂ ਨੂੰ ਲੈ ਕੇ ਵਿਵਾਦ ਹੋਇਆ ਸੀ। ਹੇਮੰਤ ਮੋਦੀ ਦੇ ਭਰਾ ਸਮੇਤ ਇੱਕ ਸਮੂਹ ਦੀ 15 ਜੂਨ, 2005 ਨੂੰ ਸ਼ਿਕਾਇਤਕਰਤਾ ਅਜੈ ਪਟੇਲ ਅਤੇ ਉਸਦੇ ਦੋਸਤ ਨਰਿੰਦਰ ਕਾਂਬਲੇ ਨਾਲ ਲੜਾਈ ਹੋ ਗਈ। ਇਸ ਝੜਪ ਵਿੱਚ ਕਾਂਬਲੇ ਦੀ ਮੌਤ ਹੋ ਗਈ। ਪੁਲਸ ਅਨੁਸਾਰ, ਅਗਸਤ 2008 ਵਿੱਚ, ਅਦਾਲਤ ਨੇ ਹੇਮੰਤ ਮੋਦੀ ਸਮੇਤ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ, ਮਹਿਸਾਣਾ ਜ਼ਿਲ੍ਹਾ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਹੇ ਹੇਮੰਤ ਨੂੰ 2014 ਵਿੱਚ ਗੁਜਰਾਤ ਹਾਈ ਕੋਰਟ ਨੇ 30 ਦਿਨਾਂ ਦੀ ਪੈਰੋਲ ਦਿੱਤੀ ਸੀ। ਹਾਲਾਂਕਿ, ਉਹ ਨਿਰਧਾਰਤ ਮਿਆਦ ਖਤਮ ਹੋਣ ਤੋਂ ਬਾਅਦ ਜੇਲ੍ਹ ਵਾਪਸ ਨਹੀਂ ਆਇਆ। ਇਸ ਤੋਂ ਬਾਅਦ, ਹਾਈ ਕੋਰਟ ਨੇ ਉਸੇ ਸਾਲ ਜੁਲਾਈ ਵਿੱਚ ਉਸਨੂੰ ਭਗੌੜਾ ਘੋਸ਼ਿਤ ਕਰ ਦਿੱਤਾ। ਇਸ ਤਰ੍ਹਾਂ ਉਹ 12 ਸਾਲਾਂ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਰਿਹਾ।

ਇਹ ਵੀ ਪੜ੍ਹੋ: 'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ 'ਚ ਆਈ ਦਰਾੜ !

PunjabKesari

ਹੈਰਾਨੀ ਦੀ ਗੱਲ ਇਹ ਹੈ ਕਿ ਫਰਾਰ ਹੋਣ ਦੌਰਾਨ ਹੇਮੰਤ ਮੋਦੀ ਨੇ ਆਪਣਾ ਨਾਮ ਬਦਲ ਲਿਆ ਅਤੇ ਫਿਲਮ ਇੰਡਸਟਰੀ ਵਿੱਚ ਇੱਕ ਸਹਾਇਕ ਅਦਾਕਾਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸਨੇ ਕਈ ਵੱਡੀਆਂ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ। ਅਧਿਕਾਰਤ ਬਿਆਨ ਦੇ ਅਨੁਸਾਰ, ਉਸਨੇ ਅਮਿਤਾਭ ਬੱਚਨ ਅਤੇ ਆਮਿਰ ਖਾਨ ਨਾਲ "ਠੱਗਸ ਆਫ ਹਿੰਦੋਸਤਾਨ" ਅਤੇ ਰਣਵੀਰ ਸਿੰਘ ਨਾਲ "ਜਯੇਸ਼ਭਾਈ ਜ਼ੋਰਦਾਰ" ਵਿੱਚ ਕੰਮ ਕੀਤਾ। ਇੰਨਾ ਹੀ ਨਹੀਂ ਮੁਲਜ਼ਮ ਥਿਏਟਰ ਅਤੇ ਟੀਵੀ ਇੰਡਸਟਰੀ ਵਿਚ ਹੀ ਲਗਾਤਾਰ ਸਰਗਰਮ ਰਿਹਾ। ਉਸ ਨੇ 'ਵਾਗਲੇ ਕੀ ਦੁਨੀਆ' ਅਤੇ 'ਮੇਰੇ ਸਾਈਂ' ਵਰਗੇ ਟੀਵੀ ਸੀਲੀਅਲਾਂ ਅਤੇ 'ਯੁਗਪੁਰਸ਼' ਅਤੇ 'ਗਾਂਧੀ ਵਿਰੁੱਧ ਗੋਡਸੇ' ਵਰਦੇ ਨਾਟਕਾਂ ਵਿਚ ਵੀ ਕੰਮ ਕੀਤਾ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਆਉਣ ਵਾਲੀਆਂ ਫਿਲਮਾਂ 'ਲਾਹੌਰ 1947', 'ਮੈਟਰੋ ਇਨ ਦਿਨੋ' ਅਤੇ ਦੱਖਣੀ ਭਾਰਤੀ ਫਿਲਮ 'L2: ਐਮਪੁਰਾਨ' ਨਾਲ ਵੀ ਜੁੜਿਆ ਹੋਇਆ ਸੀ।

ਇਹ ਵੀ ਪੜ੍ਹੋ: ਕਦੇ ਕੀਤਾ ਪਿਆਜ਼-ਰੋਟੀ ਨਾਲ ਗੁਜ਼ਾਰਾ, ਅੱਜ 100 ਕਰੋੜ ਹੈ ਨੈੱਟਵਰਥ, ਕੀ ਤੁਸੀਂ ਜਾਣਦੇ ਹੋ ਇਸ ਮਸ਼ਹੂਰ Actor ਦਾ ਨਾਂ

ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਪੀ.ਐਮ. ਧਾਖੜਾ ਨੇ ਦੱਸਿਆ ਕਿ ਸ਼ੁਰੂ ਵਿੱਚ ਹੇਮੰਤ ਨੇ ਆਪਣੀ ਪਛਾਣ ਛੁਪਾਉਣ ਲਈ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ, ਜਿਸ ਕਾਰਨ ਉਸ ਨੂੰ ਤਕਨੀਕ ਰਾਹੀਂ ਟਰੈਕ ਕਰਨਾ ਮੁਸ਼ਕਿਲ ਸੀ। ਉਹ ਪਾਟਨ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਰਿਹਾ। ਹਾਲ ਹੀ ਵਿੱਚ ਪੁਲਿਸ ਨੂੰ ਇੱਕ ਮੁਖਬਿਰ ਤੋਂ ਸੂਚਨਾ ਮਿਲੀ ਸੀ ਕਿ ਉਹ ਅਹਿਮਦਾਬਾਦ ਆਇਆ ਹੈ, ਜਿਸ ਤੋਂ ਬਾਅਦ ਉਸ ਨੂੰ ਘੀਕਾਂਟਾ ਮੈਟਰੋ ਸਟੇਸ਼ਨ ਦੇ ਕੋਲੋਂ ਕਾਬੂ ਕਰ ਲਿਆ ਗਿਆ। ਪੁਲਸ ਨੇ ਹੇਮੰਤ ਮੋਦੀ ਨੂੰ ਉਸ ਦੀ ਬਾਕੀ ਦੀ ਸਜ਼ਾ ਪੂਰੀ ਕਰਨ ਲਈ ਮੁੜ ਮਹਿਸਾਣਾ ਜੇਲ੍ਹ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: "60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ ਕਿਉਂ ਚੜ੍ਹਿਆ ਪਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News