ਫਿਲਮਫੇਅਰ ’ਚ ‘ਗੰਗੂਬਾਈ ਕਾਠੀਆਵਾੜੀ’ ਨੂੰ ਮਿਲੇ 10 ਐਵਾਰਡ, ਭੰਸਾਲੀ ਨੇ ਕਿਹਾ- ‘ਆਖ਼ਿਰਕਾਰ ਮਿਹਨਤ ਰੰਗ ਲਿਆਈ’
Saturday, Apr 29, 2023 - 01:16 PM (IST)
ਮੁੰਬਈ (ਬਿਊਰੋ) : 68ਵਾਂ ਹੁੰਡਈ ਫਿਲਮਫੇਅਰ ਅਵਾਰਡਸ 2023 ਮਹਾਰਾਸ਼ਟਰ ਟੂਰਿਜ਼ਮ ਨਾਲ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਇਆ। ਸਿਤਾਰਿਆਂ ਨਾਲ ਭਰੀ ਰਾਤ ਦੀ ਸ਼ੁਰੂਆਤ ਆਲੀਆ ਭੱਟ, ਅਨਿਲ ਕਪੂਰ, ਰੇਖਾ, ਜਾਹਨਵੀ ਕਪੂਰ, ਨੋਰਾ ਫਤੇਹੀ, ਵਿੱਕੀ ਕੌਸ਼ਲ ਅਤੇ ਕਈ ਹੋਰਾਂ ਨੇ ਰੈੱਡ ਕਾਰਪੇਟ 'ਤੇ ਸਟਾਈਲ ਨਾਲ ਕੀਤੀ। ਇਸ ਸਾਲ ਫਿਲਮਫੇਅਰ ਐਵਾਰਡ ਦੀ ਮੇਜ਼ਬਾਨੀ ਸਲਮਾਨ ਖ਼ਾਨ ਨੇ ਕੀਤੀ ਸੀ, ਸਟੇਜ 'ਤੇ ਭਾਈਜਾਨ ਦਾ ਸਾਥ ਆਯੁਸ਼ਮਾਨ ਖੁਰਾਣਾ ਤੇ ਮਨੀਸ਼ ਪੌਲ ਨੇ ਦਿੱਤਾ।
10 ਫਿਲਮਫੇਅਰ ਐਵਾਰਡ ਆਪਣੇ ਨਾਂ ਕਰ ਚੁੱਕੀ ‘ਗੰਗੂਬਾਈ ਕਾਠੀਆਵਾੜੀ’ ਨੂੰ ਲੈ ਕੇ ਸੰਜੇ ਲੀਲਾ ਭੰਸਾਲੀ ਨੇ ਖੁਸ਼ੀ ਜਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹੀ ਫ਼ਿਲਮ ਹੈ ਜਿਸ ’ਤੇ ਮੈਨੂੰ ਵਿਸ਼ਵਾਸ ਸੀ ਅਤੇ ਬਹੁਤ ਖੁਸ਼ ਹਾਂ ਕਿ ਮੈਂ ਇਹ ਫ਼ਿਲਮ ਬਣਾਈ। ਸੰਜੇ ਲੀਲਾ ਭੰਸਾਲੀ ਦੀ ‘ਗੰਗੂਬਾਈ ਕਾਠੀਆਵਾੜੀ’ ਨੇ ਹਾਲ ਹੀ ਵਿਚ ਹੋਏ ਫਿਲਮਫੇਅਰ ਐਵਾਰਡ ਨਾਈਟ ਵਿਚ ਧੂਮ ਮਚਾ ਦਿੱਤੀ ਅਤੇ 10 ਵੱਖ-ਵੱਖ ਵਰਗਾਂ ਵਿਚ ਐਵਾਰਡ ਜਿੱਤੇ।
ਇਹ ਖ਼ਬਰ ਵੀ ਪੜ੍ਹੋ : ਗਾਇਕ ਯੁਵਰਾਜ ਹੰਸ ਦੂਜੀ ਵਾਰ ਬਣਨਗੇ ਪਿਤਾ, ਪਤਨੀ ਮਾਨਸੀ ਸ਼ਰਮਾ ਨੇ ਫਲਾਂਟ ਕੀਤਾ 'ਬੇਬੀ ਬੰਪ'
ਸੰਜੇ ਲੀਲਾ ਭੰਸਾਲੀ ਨੇ ਕਿਹਾ, ‘ਇਹ ਸਾਡੇ ਲਈ ਵੱਡਾ ਪਲ ਹੈ। ਇਹ ਸਾਡੇ ਲਈ ਚੰਗਾ ਦਿਨ ਹੈ ਅਤੇ ਮੈਨੂੰ ਲੱਗਦਾ ਹੈ ਕਿ ਸਾਡੀ ਸਾਰੀ ਮਿਹਨਤ ਰੰਗ ਲਿਆਈ ਹੈ। ਮੈਂ ਬਹੁਤ ਖੁਸ਼ ਹਾਂ ਕਿ ਆਲਿਆ ਨੇ ਫ਼ਿਲਮ ਵਿਚ ਕੰਮ ਕੀਤਾ ਅਤੇ ਅਜੇ ਦੇਵਗਨ ਅਤੇ ਫ਼ਿਲਮ ਵਿਚ ਅਭਿਨੈ ਕਰਨ ਵਾਲੇ ਬਾਕੀ ਸਾਰੇ ਮਹਾਨ ਕਲਾਕਾਰ ਅਤੇ ਸਾਰੇ ਤਕਨੀਸ਼ੀਅਨ...ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦਾ ਪਲ ਹੈ।’
ਇਹ ਖ਼ਬਰ ਵੀ ਪੜ੍ਹੋ : ਕਿਮ ਵਾਂਗ ਖ਼ੂਬਸੂਰਤ ਦਿਸਣ ਲਈ ਮਾਡਲ ਕ੍ਰਿਸਟੀਨਾ ਐਸ਼ਟਨ ਨੇ ਖਰਚੇ 11.12 ਕਰੋੜ, ਮਿਲੀ ਦਰਦਨਾਕ ਮੌਤ
ਫਿਲਮਫੇਅਰ ਐਵਾਰਡਸ 2023 ਦੇ ਜੇਤੂਆਂ ਦੀ ਲਿਸਟ
ਬੈਸਟ ਐਕਟਰ - ਰਾਜਕੁਮਾਰ ਰਾਓ (ਬਧਾਈ ਦੋ)
ਬੈਸਟ ਐਕਟਰੈੱਸ ਆਲੀਆ ਭੱਟ (ਗੰਗੂਬਾਈ ਕਾਠੀਆਵਾੜੀ)
ਬੈਸਟ ਸਪੋਰਟਿੰਗ ਐਕਟਰ ਮੇਲ - ਅਨਿਲ ਕਪੂਰ (ਜੁਗ ਜੁਗ ਜੀਓ)
ਬੈਸਟ ਸਪੋਰਟਿੰਗ ਐਕਟਰ ਫੀਮੇਲ - ਸ਼ੀਬਾ ਚੱਢਾ ( ਬਧਾਈ ਦੋ)
ਬੈਸਟ ਡਾਇਲੌਗ - ਪ੍ਰਕਾਸ਼ ਕਪਾਡੀਆ ਅਤੇ ਉਤਕਰਸ਼ਿਨੀ ਵਸ਼ਿਸ਼ਟ (ਗੰਗੂਬਾਈ ਕਾਠਿਆਵਾੜੀ)
ਬੈਸਟ ਸਕ੍ਰੀਨਪਲੇਅ - ਅਕਸ਼ਤ ਘਿਲਦਿਆਲ, ਸੁਮਨ ਅਧਿਕਾਰੀ (ਬਧਾਈ ਦੋ)
ਬੈਸਟ ਡੈਬਿਊ ਮੇਲ- ਅੰਕੁਸ਼ ਗੇਡਮ (ਝੂੰਡ)
ਬੈਸਟ ਡੈਬਿਊ ਫੀਮੇਲ - ਐਂਡਰੀਆ ਕੇਵਿਚੁਸਾ (ਅਨੇਕ)
ਬੈਸਟ ਡੈਬਿਊ ਡਾਇਰੈਕਟਰ - ਜਸਪਾਲ ਸਿੰਘ ਸੰਧੂ ਅਤੇ ਰਾਜੀਵ ਬਰਨਵਾਲ (ਵਧ)
ਬੈਸਟ ਲਿਰੀਕਸ - ਅਮਿਤਾਭ ਭੱਟਾਚਾਰੀਆ (ਬ੍ਰਹਮਾਸਤਰ : ਭਾਗ ਪਹਿਲਾ - ਸ਼ਿਵ ਗੀਤ ਕੇਸਰੀਆ)
ਸਰਵੋਤਮ ਪਲੇਅਬੈਕ ਗਾਇਕ ਮੇਲ - ਅਰਿਜੀਤ ਸਿੰਘ (ਬ੍ਰਹਮਾਸਤਰ ਗੀਤ ਕੇਸਰੀਆ)
ਸਰਵੋਤਮ ਪਲੇਅਬੈਕ ਸਿੰਗਰ ਫੀਮੇਲ - ਕਵਿਤਾ ਸੇਠ (ਜੁਗ ਜੁਗ ਜੀਓ ਗੀਤ ਰੰਗੀਸਰੀ)
ਸਰਵੋਤਮ ਕੋਰੀਓਗ੍ਰਾਫੀ - ਗੰਗੂਬਾਈ ਕਾਠੀਆਵਾੜੀ ਦੇ ਢੋਲੀਦਾ ਲਈ ਕ੍ਰਿਤੀ ਮਹੇਸ਼
ਸਰਵੋਤਮ ਕੋਰੀਓਗ੍ਰਾਫੀ - ਸੁਦੀਪ ਚੈਟਰਜੀ (ਗੰਗੂਬਾਈ ਕਾਠਿਆਵਾੜੀ)
ਸਰਵੋਤਮ ਐਕਸ਼ਨ - ਪਰਵੇਜ਼ ਸ਼ੇਖ (ਵਿਕਰਮ ਵੇਧਾ)