ਕੋਰੋਨਾ ਦੀ ਦੂਜੀ ਲਹਿਰ ਨਾਲ ਫ਼ਿਲਮ ਇੰਡਸਟਰੀ ਨੂੰ ਵੱਡਾ ਘਾਟਾ, ਫ਼ਿਰ ਅੱਧ ਵਿਚਾਲੇ ਲਟਕੀਆਂ ਇਹ ਫ਼ਿਲਮਾਂ

04/07/2021 3:21:11 PM

ਚੰਡੀਗੜ੍ਹ (ਬਿਊਰੋ) - ਕੋਰੋਨਾ ਦੀ ਦੂਜੀ ਲਹਿਰ ਦਾ ਅਫੈਕਟ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਕਰਕੇ ਫ਼ਿਲਮ ਇੰਡਸਟਰੀ ਨੂੰ ਪਿਛਲੇ ਸਾਲ ਵੀ ਵੱਡਾ ਨੁਕਸਾਨ ਹੋਇਆ ਸੀ ਤੇ ਇਸ ਸਾਲ ਵੀ ਹੋ ਰਿਹਾ ਹੈ। ਬਾਲੀਵੁੱਡ 'ਚ ਫਿਰ ਭਾਰੀ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਮਹਾਰਾਸ਼ਟਰ 'ਚ ਤਾਲਾਬੰਦੀ ਨੂੰ ਮੱਦੇਨਜ਼ਰ ਬਹੁਤ ਸਾਰੇ ਮੇਕਰਸ ਨੇ ਆਪਣੀਆਂ ਫ਼ਿਲਮਾਂ ਨੂੰ ਦੁਬਾਰਾ ਪੋਸਟਪੋਨ ਕੀਤਾ ਹੈ। ਬੀਤੇ ਦਿਨ ਰੋਹਿਤ ਸ਼ੈੱਟੀ ਨੇ ਇਕ ਵਾਰ ਫਿਰ ਆਪਣੀ ਮੋਸਟ ਅਵੇਟੇਡ ਫ਼ਿਲਮ 'ਸੂਰਿਆਵੰਸ਼ੀ' ਨੂੰ ਇਕ ਵਾਰ ਫਿਰ ਪੋਸਟਪੋਨ ਕੀਤਾ ਹੈ।

ਅਕਸ਼ੈ ਕੁਮਾਰ ਦੀ ਫ਼ਿਲਮ 'ਸੂਰਿਆਵੰਸ਼ੀ'

PunjabKesari

ਫਿਲਹਾਲ 'ਸੂਰਿਆਵੰਸ਼ੀ' ਦੀ ਰਿਲੀਜ਼ ਡੇਟ ਅੱਗੇ ਹੋਈ ਹੈ ਪਰ ਕੰਗਨਾ ਰਣੌਤ ਦੀ 'ਥਲਾਈਵੀ' ਦੀ 23 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ਿੰਗ ਹਾਲੇ ਵੀ ਤੈਅ ਹੈ। ਇਸ ਫ਼ਿਲਮ ਨੂੰ ਅੱਗੇ ਵਧਾਉਣ ਲਈ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਦੇ ਦੇਸ਼ ਦੇ ਵਿਚ ਹਾਲਾਤ ਚਲ ਰਹੇ ਹਨ, ਇਹ ਫ਼ਿਲਮ ਵੀ ਕਿਸੇ ਵੀ ਸਮੇਂ ਪੋਸਟਪੋਨ ਹੋ ਸਕਦੀ ਹੈ। ਕਿਉਂਕਿ ਅਜਿਹੇ 'ਚ ਮੇਕਰਸ ਸਿਨੇਮਾ ਘਰਾਂ 'ਚ ਘਟ ਆਡੀਅਨਸ ਵਾਲਾ ਰਿਸਕ ਨਹੀਂ ਲੈ ਸਕਦੇ। 

ਕੰਗਨਾ ਰਣੌਤ ਦੀ ਫ਼ਿਲਮ 'ਥਲਾਈਵੀ'

PunjabKesari

ਖ਼ਬਰਾਂ ਮੁਤਾਬਕ ਫ਼ਿਲਮ ਦੇ ਮੇਕਰਸ ਤੈਅ ਡੇਟ 'ਤੇ ਫ਼ਿਲਮ ਨੂੰ ਸਾਊਥ ਭਾਸ਼ਾਵਾਂ 'ਚ ਰਿਲੀਜ਼ ਕਰਨ ਅਤੇ ਹਿੰਦੀ ਵਰਜ਼ਨ ਨੂੰ ਕੁਝ ਦਿਨਾਂ ਲਈ ਮੁਲਤਵੀ ਕਰਨ ਬਾਰੇ ਵੀ ਸੋਚ ਰਹੇ ਹਨ। ਮਹਾਰਾਸ਼ਟਰ ਫ਼ਿਲਮੀ ਕਾਰੋਬਾਰ ਲਈ ਇੱਕ ਵੱਡਾ ਬਾਜ਼ਾਰ ਹੈ। ਅਜਿਹੀ ਸਥਿਤੀ 'ਚ ਇਸ ਤਾਲਾਬੰਦੀ ਨੂੰ ਨਜ਼ਰ ਅੰਦਾਜ਼ ਕਰਨਾ ਇੱਕ ਵੱਡੀ ਗਲਤੀ ਸਾਬਤ ਹੋ ਸਕਦੀ ਹੈ। 

ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ'

PunjabKesari

ਮਈ 'ਚ ਆਉਣ ਵਾਲੀਆਂ ਦੋ ਵੱਡੀਆਂ ਫ਼ਿਲਮਾਂ 'ਚ ਸਲਮਾਨ ਖ਼ਾਨ ਦੀ 'ਰਾਧੇ' ਅਤੇ ਜੌਨ ਅਬ੍ਰਾਹਮ ਦੀ 'ਸੱਤਿਆਮੇਵ ਜਯਤੇ 2' ਸ਼ਾਮਲ ਹਨ, ਜੋ 13 ਮਈ ਨੂੰ ਸਿਨੇਮਾਘਰਾਂ 'ਚ ਆਉਣਗੀਆਂ ਪਰ ਇਨ੍ਹਾਂ ਦੋਵੇਂ ਫ਼ਿਲਮਾਂ ਦੀਆਂ ਟੀਮਾਂ ਵੀ ਫਿਲਹਾਲ ਹਾਲਾਤਾਂ 'ਤੇ ਨਿਗਰਾਨੀ ਰਖੀ ਬੈਠੀਆਂ ਹਨ। 

ਜੌਨ ਅਬ੍ਰਾਹਮ ਦੀ ਫ਼ਿਲਮ 'ਸੱਤਿਆਮੇਵ ਜਯਤੇ 2'

PunjabKesari


sunita

Content Editor

Related News