ਮਮਤਾ ਕੁਲਕਰਨੀ ਮਗਰੋਂ ਇਸ ਅਦਾਕਾਰਾ ਖ਼ਿਲਾਫ਼ ਕਿੰਨਰ ਅਖਾੜੇ ਦਾ ਵੱਡਾ ਐਕਸ਼ਨ
Saturday, Feb 01, 2025 - 02:03 PM (IST)
ਪ੍ਰਯਾਗਰਾਜ - ਇਕ ਅਹਿਮ ਫੈਸਲਾ ਲੈਂਦੇ ਹੋਏ ਕਿੰਨਰ ਅਖਾੜੇ ਨੇ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਆਚਾਰੀਆ ਮਹਾਮੰਡਲੇਸ਼ਵਰ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੂੰ ਵੀ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੇ ਨਾਲ ਹੀ ਅਖਾੜੇ ਤੋਂ ਵੀ ਬਰਤਰਫ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਕਿੰਨਰ ਅਖਾੜੇ ਦੇ ਸੰਸਥਾਪਕ ਰਿਸ਼ੀ ਅਜੇ ਦਾਸ ਨੇ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਮਮਤਾ ਕੁਲਕਰਨੀ ਨੇ ਪ੍ਰਯਾਗਰਾਜ ’ਚ ਮਹਾਂਕੁੰਭ ਦੌਰਾਨ ਸੰਨਿਆਸ ਦੀ ਦੀਕਸ਼ਾ ਲਈ ਸੀ। ਪਿੰਡਦਾਨ ਕਰਨ ਤੇ ਸੰਗਮ ’ਚ ਡੁਬਕੀ ਲਾਉਣ ਪਿੱਛੋਂ ਮਮਤਾ ਕੁਲਕਰਨੀ ਦਾ ਕਿੰਨਰ ਅਖਾੜੇ ਨੇ ਪਟਾਭਿਸ਼ੇਕ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਜਸਬੀਰ ਜੱਸੀ ਨੇ ਗੁੱਗੂ ਗਿੱਲ ਦੀ ਕੀਤੀ ਤਾਰੀਫ਼, ਕਿਹਾ- ਪੰਜਾਬੀ ਇੰਡਸਟਰੀ ਨੂੰ ਹੈ ਤੁਹਾਡੇ ਤੋਂ ਸਿਖਣ ਦੀ ਲੋੜ
ਕਿੰਨਰ ਅਖਾੜੇ ਦੇ ਆਚਾਰੀਆ ਮਹਾਮੰਡਲੇਸ਼ਵਰ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਉਨ੍ਹਾਂ ਨੂੰ ਅਖਾੜੇ ’ਚ ਸ਼ਾਮਲ ਕੀਤਾ ਸੀ । ਨਾਲ ਹੀ ਉਨ੍ਹਾਂ ਦੇ ਜੀਵਨ ਦੇ ਇਸ ਨਵੇਂ ਅਧਿਆਇ ’ਤੇ ਖੁਸ਼ੀ ਪ੍ਰਗਟ ਕੀਤੀ ਸੀ। ਹਾਲਾਂਕਿ, ਇਸ ਫੈਸਲੇ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਕਿੰਨਰ ਅਖਾੜੇ ਦੇ ਸੰਸਥਾਪਕ ਰਿਸ਼ੀ ਅਜੇ ਦਾਸ ਨੇ ਕਿਹਾ ਕਿ ਮਮਤਾ ਕੁਲਕਰਨੀ ਨੇ ਧਾਰਮਿਕ ਰਵਾਇਤਾਂ ਦੀ ਪਾਲਣਾ ਨਹੀਂ ਕੀਤੀ। ਇਸੇ ਲਈ ਇਹ ਨਵਾਂ ਫੈਸਲਾ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸੰਨੀ ਲਿਓਨ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇਹ ਪਾਬੰਦੀ
ਦੱਸਣਯੋਗ ਹੈ ਕਿ ਮਮਤਾ ਨੂੰ ਮਹਾਮੰਡਲੇਸ਼ਵਰ ਬਣਾਏ ਜਾਣ ਪਿੱਛੋਂ ਬਹੁਤ ਵਿਵਾਦ ਹੋਇਆ ਸੀ ਤੇ ਕਈ ਸੰਤ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।