ਕਾਰਤਿਕ ਤੋਂ ਬਾਅਦ ਆਦਿਤਿਆ ਰਾਏ ਕਪੂਰ ਹੁਣ ਕੋਰੋਨਾ ਪੋਜ਼ੀਟਿਵ

06/05/2022 11:31:54 AM

ਮੁੰਬਈ: ਬੀ-ਟਾਊਨ ਸ਼ਹਿਰ ’ਚ ਇਕ ਵਾਰ ਫ਼ਿਰ ਤੋਂ ਵਾਇਰਲ ਕੋਰੋਨਾ ਦੀ ਐਂਟਰੀ ਹੋ ਗਈ ਹੈ। ਫ਼ਿਲਮੀ ਇੰਜਸਟਰੀ ’ਚ ਇਕ ਤੋਂ ਬਾਅਦ ਇਕ ਕੋਰੋਨਾ ਵਾਇਰਸ ਨਿਕਲ ਕੇ ਸਾਹਮਣੇ ਆ ਰਹੇ ਹਨ। ਬੀਤੀ ਸ਼ਾਮ ਨੂੰ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੇ ਕੋਰੋਨਾ ਪੋਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੁਣ ਇਕ ਹੋਰ ਅਦਾਕਾਰ ਕੋਰੋਨਾ ਦੀ ਲਪੇਟ ’ਚ ਆ ਗਿਆ ਹੈ।ਮੀਡੀਆ ਰਿਪੋਰਟ ਦੇ ਮੁਤਾਬਕ ਆਦਿਤਿਆ ਰਾਏ ਕਪੂਰ ਕੋਵਿਡ-19 ਪੋਜ਼ੀਟਿਵ ਪਾਏ ਗਏ ਹਨ।

PunjabKesari

ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਨੂੰ ਫਿਰ ਹੋਇਆ ਕਰੋਨਾ, ਅਦਾਕਾਰ ਨੇ ਕਿਹਾ- ‘ਕੋਵਿਡ ਕੋਲ ਰਿਹਾ ਨਹੀਂ ਗਿਆ’

ਆਦਿਤਿਆ ਜਲਦ ਹੀ ਫ਼ਿਲਮ ‘ਓਮ: ਦਿ ਬੈਟਲ ਵਿਦਇਨ’ ’ਚ ਨਜ਼ਰ ਆਉਣਗੇ। ਫ਼ਿਲਮ ’ਚ ਉਨ੍ਹਾਂ ਨਾਲ ਸੰਜਨਾ ਸਾਂਘੀ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਫ਼ਿਲਮ ਦਾ ਟਰੇਲਰ ਜਲਦ ਹੀ ਰਿਲੀਜ਼ ਹੋਣ ਵਾਲਾ ਹੈ ਪਰ ਹੁਣ ਆਦਿਤਿਆ ਦੇ ਕੋਰੋਨਾ ਪੋਜ਼ੀਟਿਵ ਹੋਣ ਦੇ ਬਾਅਦ ਟ੍ਰੇਲਰ ਰਿਲੀਜ਼ ’ਤੇ ਵੀ ਇਸ ਦਾ ਅਸਰ  ਦੇਖਣ ਨੂੰ ਮਿਲ ਰਿਹਾ ਹੈ।

 
 
 
 
 
 
 
 
 
 
 
 
 
 
 

A post shared by @adityaroykapur

ਇਕ ਰਿਪੋਟਰ ਦੇ ਮੁਤਾਬਕ ਫ਼ਿਲਮ ਦੇ ਟ੍ਰੇਲਰ ਲਾਂਚ ਲਈ ਇਕ ਵੱਡਾ ਈਵੈਂਟ ਤਹਿ ਕੀਤਾ ਗਿਆ ਸੀ ਪਰ ਆਦਿਤਿਆ ਦੇ ਕੋਵਿਡ-19 ਪੋਜ਼ੀਟਿਵ ਹੋਣ ਕਾਰਨ ਇਸ ਨੂੰ ਮੁੜ ਤਹਿ ਕੀਤੇ ਜਾਣ ਦੀ ਸੰਭਾਵਨਾ ਹੈ। ਬੀਤੇ ਦਿਨ ਆਦਿਤਿਆ ਰਾਏ ਨੇ ਆਪਣੀ ਫ਼ਿਲਮ  ‘ਓਮ: ਦਿ ਬੈਟਲ ਵਿਦਇਨ’ ਦਾ ਮੋਸ਼ਨ ਪੋਸਟਰ ਰਿਲੀਜ਼ ਸਾਂਝਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਤੁਰਕੀ ਦੀਆਂ ਸੜਕਾਂ 'ਤੇ ਮਲਾਇਕਾ ਨੇ ਬਿਖੇਰੇ ਹੁਸਨ ਦੇ ਜਲਵੇ, ਲਾਲ ਡਰੈੱਸ 'ਚ ਦਿੱਤੇ ਖੂਬਸੂਰਤ ਪੋਜ਼ (ਤਸਵੀਰਾਂ)

ਪੋਸਟਰ ’ਚ ਉਹ ਹੱਥ ’ਚ ਮਸ਼ੀਨ ਗਨ ਲੈ ਕੇ ਸਿਪਾਹੀ ਦੇ ਰੂਪ ’ਚ ਦਿਖਾਈ ਦੇ ਰਹੇ ਹਨ। ਫ਼ਿਲਮ ’ਚ ਆਦਿਤਿਆ ਸੰਜਨਾ ਸਾਂਘੀ ਤੋਂ ਇਲਾਵਾ ,ਪ੍ਰਕਾਸ਼ ਰਾਜ, ਆਸ਼ੂਤੋਸ਼ ਰਾਣਾ ਅਤੇ ਜੈਕੀ ਸ਼ਰਾਫ਼ ਵੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਨੂੰ ਕਪਿਲ ਵਰਮਾ ਨੇ ਡਾਇਰੈਕਟ ਅਤੇ ਅਹਿਮਦ ਖ਼ਾਨ ਨੇ ਪ੍ਰੋਡਕਸ਼ਨ ਕੀਤਾ ਹੈ।


Gurminder Singh

Content Editor

Related News