ਅਰਜੁਨ ਕਪੂਰ ਤੋਂ ਬਾਅਦ ਮਲਾਇਕਾ ਅਰੋੜਾ ਨੂੰ ਵੀ ਹੋਇਆ ਕੋਰੋਨਾ, ਘਰ ''ਚ ਹੋਈ ਕੁਆਰੰਟਾਈਨ
Monday, Sep 07, 2020 - 09:02 AM (IST)

ਮੁੰਬਈ (ਬਿਊਰੋ) - ਹਾਲ ਹੀ 'ਚ ਅਰਜੁਨ ਕਪੂਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਹੁਣ ਰਿਪੋਰਟ ਅਨੁਸਾਰ ਅਰਜੁਨ ਦੀ ਪ੍ਰੇਮਿਕਾ ਅਤੇ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਦਾ ਵੀ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ।
ਹਾਲ ਹੀ 'ਚ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਮਲਾਇਕਾ ਅਰੋੜਾ ਦਾ ਵੀ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਮਲਾਇਕਾ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਮਲਾਇਕਾ ਅਰੋੜਾ ਨੇ ਕਿਹਾ, 'ਮੇਰਾ ਟੈਸਟ ਪਾਜ਼ੇਟਿਵ ਆਇਆ ਹੈ। ਮੈਂ ਸੈਲਫ-ਆਈਸੋਲੇਸ਼ਨ 'ਚ ਹਾਂ। ਮੈਂ ਸਵੱਛ ਤੇ ਮਜ਼ਬੂਤ ਬਣ ਕੇ ਰਹਾਂਗੀ।'