ਅਨੁਸ਼ਕਾ ਤੋਂ ਬਾਅਦ ਇਸ ਅਦਾਕਾਰਾ ਨੇ ਕਰਵਾਈ ਬੁੱਲਾਂ ਦੀ ਸਰਜਰੀ!

Monday, Aug 03, 2015 - 01:14 PM (IST)

 ਅਨੁਸ਼ਕਾ ਤੋਂ ਬਾਅਦ ਇਸ ਅਦਾਕਾਰਾ ਨੇ ਕਰਵਾਈ ਬੁੱਲਾਂ ਦੀ ਸਰਜਰੀ!

ਮੁੰਬਈ- ਵਿਕਰਮ ਭੱਟ ਵਲੋਂ ਨਿਰਦੇਸ਼ਿਤ ਭੂਤੀਆਂ ਫਿਲਮ ''ਹਾਂਟੇਡ'' ਨਾਲ ਚਰਚਾ ''ਚ ਆਈ ਅਦਾਕਾਰਾ ਟੀਆ ਵਾਜਪੇਈ ਨੇ ਬੁੱਲਾਂ ਦੀ ਸਰਜਰੀ ਕਰਵਾਉਣ ਦੀਆਂ ਅਫਵਾਹਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਉਸ ਨੂੰ ਕਾਸਮੈਟਿਕ ਸਰਜਰੀ ''ਤੇ ਯਕੀਨ ਨਹੀਂ ਹੈ। 
ਟੀਆ ਜਿਊਲਰੀ ਬਾਂਡ ਦਾ ਪ੍ਰਚਾਰ ਕਰਨ ਲਈ ਇਕ ਪ੍ਰੋਗਰਾਮ ''ਚ ਪਹੁੰਚੀ ਸੀ। ਇਸ ਦੌਰਾਨ ਇਕ ਪੱਤਰਵਾਰ ਵਲੋਂ ਬੁੱਲਾਂ ਨੂੰ ਲੈ ਕੇ ਸਵਾਲ ਕਰਨ ''ਤੇ ਉਹ ਹੈਰਾਨ ਹੋ ਗਈ ਅਤੇ ਉਸ ਨੇ ਕਿਹਾ ਕਿ ਮੈਂ ਲਿਪਸਟਿਕ ਲਗਾਈ ਹੈ। ਬਾਅਦ ''ਚ ਉਸ ਨੇ ਕਿਹਾ ਹੈ ਕਿ ਮੈਂ ਬੁੱਲਾਂ ਦੀ ਸਰਜਰੀ ਕਰਵਾਉਣ ''ਚ ਯਕੀਨ ਨਹੀਂ ਰੱਖਦੀ। ਮੈਂ ਧੁੱਪ ''ਚ ਚਸ਼ਮਾ ਵੀ ਸਿਰਫ ਇਸ ਲਈ ਲਗਾ ਕੇ ਰੱਖਦੀ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਅੱਖਾਂ ਦੀ ਇਨਫੈਕਸ਼ਨ ਹੋਵੇ ਪਰ ਜੇਕਰ ਮੈਂ ਕਿਸੇ ਚੀਜ਼ ਦੀ ਸਰਜਰੀ ਕਰਵਾਂਵਾਗੀ ਤਾਂ ਉਹ ਇਹ ਨੱਕ ਹੋਵੇਗੀ ਤਾਂ ਇਸ ਲਈ ਬੁੱਲਾਂ ਨੂੰ ਤਾਂ ਭੁੱਲ ਹੀ ਜਾਓ। ਅਜਿਹਾ ਕਦੇ ਨਹੀਂ ਹੋਣ ਵਾਲਾ। ਅਦਾਕਾਰਾ ਟੀਆ ਆਪਣੀ ਅਗਲੀ ਫਿਲਮ ''ਬਾਂਕੇ ਦੀ ਕ੍ਰੇਜੀ ਬਾਰਾਤ'' ''ਚ ਨਜ਼ਰ ਆਵੇਗੀ, ਜਿਸ ''ਚ ਉਹ ਇਕ ਪ੍ਰੇਸ਼ਾਨ ਲਾੜੀ ਦੀ ਭੂਮਿਕਾ ''ਚ ਹੈ। ਇਸ ''ਚ ਰਾਜਪਾਲ ਯਾਦਵ, ਵਿਜੇ ਰਾਜ, ਸੰਜੇ ਮਿਸ਼ਰਾ ਅਤੇ ਹੋਰ ਵੀ ਹਨ।


Related News