ਅਨੁਪਮਾ ਤੋਂ ਬਾਅਦ ਹੁਣ ਕਾਵਿਆ ਨੂੰ ਵੀ ਤਲਾਕ ਦੇਵੇਗਾ ਨਵਰਾਜ

Friday, Dec 03, 2021 - 12:56 PM (IST)

ਅਨੁਪਮਾ ਤੋਂ ਬਾਅਦ ਹੁਣ ਕਾਵਿਆ ਨੂੰ ਵੀ ਤਲਾਕ ਦੇਵੇਗਾ ਨਵਰਾਜ

ਮੁੰਬਈ : ਟੈਲੀਵਿਜ਼ਨ ਦਾ ਸਭ ਤੋਂ ਮਸ਼ਹੂਰ ਸੀਰੀਅਲ ‘ਅਨੁਪਮਾ’ ਆਏ ਦਿਨ ਨਵੇਂ-ਨਵੇਂ ਟਵਿੱਸਟ ਐਂਡ ਟਰਨਸ ਕਾਰਨ ਚਰਚਾ ’ਚ ਬਣਿਆ ਰਹਿੰਦਾ ਹੈ। ਸੀਰੀਅਲ ’ਚ ਇਨ੍ਹੀਂ ਦਿਨੀਂ ਬਾ ਅਤੇ ਬਾਪੂਜੀ ਦੇ ਵਿਆਹ ਦੇ 50ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਸ਼ਾਹ ਪਰਿਵਾਰ ਬਾ ਅਤੇ ਬਾਪੂਜੀ ਦੀ 50ਵੀਂ ਵਿਆਹ ਦੀ ਵਰ੍ਹੇਗੰਢ ਦੇ ਮੌਕੇ ’ਤੇ ਦੋਵਾਂ ਦਾ ਦੁਬਾਰਾ ਵਿਆਹ ਕਰਵਾ ਰਿਹਾ ਹੈ। ਪਰ ਇਸੇ ਦੌਰਾਨ ਨਵਰਾਜ ਉਰਫ ਸੁਧਾਂਸ਼ੂ ਪਾਂਡੇ ਕੁਝ ਅਜਿਹਾ ਕਰਨ ਵਾਲੇ ਹਨ ਜਿਸ ਨੂੰ ਦੇਖ ਦੇ ਕੇ ਸਾਰਾ ਸ਼ਾਹ ਪਰਿਵਾਰ ਦੇਖਦਾ ਹੀ ਰਹਿ ਜਾਵੇਗਾ ਤਾਂ ਉਥੇ ਹੀ ਕਾਵਿਆ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।
ਅਸਲ 'ਚ ਕੁਝ ਦਿਨ ਪਹਿਲਾਂ ਘਰ 'ਚ ਵੱਡੇ ਹੰਗਾਮੇ ਦੌਰਾਨ ਕਾਵਿਆ ਨੇ ਸ਼ਾਹ ਨਿਵਾਸ ਦੇ ਕਾਗਜ਼ ਆਪਣੇ ਨਾਂ ਕਰਵਾ ਲਏ ਸਨ। ਉਦੋਂ ਤੋਂ ਹੀ ਨਵਰਾਜ ਆਪਣੀ ਪਤਨੀ ਕਾਵਿਆ ਤੋਂ ਨਾਰਾਜ਼ ਸੀ। ਨਵਰਾਜ ਕਿਸੇ ਵੀ ਹਾਲਤ 'ਚ ਕਾਵਿਆ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਲੱਗਦਾ ਹੈ ਕਿ ਬਾਪੂ ਜੀ ਦੇ ਵਿਆਹ ਦੀ ਵਰ੍ਹੇਗੰਢ ਮਨਾਉਣ ਤੋਂ ਬਾਅਦ, ਨਵਰਾਜ ਕਾਵਿਆ ਤੋਂ ਆਪਣੇ ਅਤੇ ਆਪਣੇ ਪਰਿਵਾਰ ਲਈ ਬਦਲਾ ਲੈਣ ਵਾਲਾ ਹੈ। ਨਵਰਾਜ ਇਸ ਦਾ ਬਦਲਾ ਕਾਵਿਆ ਨੂੰ ਤਲਾਕ ਦੇ ਕਾਗਜ਼ ਦੇ ਕੇ ਲਵੇਗਾ।
ਸ਼ੋਅ ਦੇ ਆਖਰੀ ਐਪੀਸੋਡ 'ਚ ਦਿਖਾਇਆ ਗਿਆ ਸੀ ਕਿ ਨਵਰਾਜ ਸ਼ਾਹ ਕਿਸੇ ਨਾਲ ਕੋਰੀਅਰ ਬਾਰੇ ਫੋਨ 'ਤੇ ਗੱਲ ਕਰ ਰਿਹਾ ਸੀ। ਫੋਨ 'ਤੇ ਗੱਲ ਕਰਦੇ ਹੋਏ ਨਵਰਾਜ ਕਹਿੰਦਾ ਹੈ ਕਿ ਉਹ ਕੋਰੀਅਰ ਉਸ ਦੇ ਹੱਥ 'ਚ ਹੀ ਦਿੱਤਾ ਜਾਵੇ। ਇਸ ਦੇ ਨਾਲ ਹੀ, ਆਉਣ ਵਾਲੇ ਐਪੀਸੋਡ 'ਚ, ਇਹ ਦਿਖਾਇਆ ਜਾ ਰਿਹਾ ਹੈ ਕਿ ਤਲਾਕ ਦੇ ਪੇਪਰ ਉਸ ਕੋਰੀਅਰ 'ਚ ਹੋਣ ਵਾਲੇ ਹਨ, ਜਿਸ ਨੂੰ ਨਵਰਾਜ ਕਾਵਿਆ ਨੂੰ ਸੌਂਪੇਗਾ।


author

Aarti dhillon

Content Editor

Related News