3 ਸਾਲ ਦੀ ਡੇਟਿੰਗ ਤੋਂ ਬਾਅਦ ਤੇਜਸਵੀ- ਕਰਨ ਕੁੰਦਰਾ ਦਾ ਹੋਇਆ ਬ੍ਰੇਕਅੱਪ

Wednesday, Jun 26, 2024 - 01:53 PM (IST)

3 ਸਾਲ ਦੀ ਡੇਟਿੰਗ ਤੋਂ ਬਾਅਦ ਤੇਜਸਵੀ- ਕਰਨ ਕੁੰਦਰਾ ਦਾ ਹੋਇਆ ਬ੍ਰੇਕਅੱਪ

ਨਵੀਂ ਦਿੱਲੀ- ਬਿੱਗ ਬੌਸ 'ਚ ਕਈ ਰਿਸ਼ਤੇ ਬਣੇ, ਕਈਆਂ ਦਾ ਪਿਆਰ ਹਮੇਸ਼ਾ ਲਈ ਰਿਹਾ, ਜਦਕਿ ਕੁਝ ਜੋੜੇ ਸਾਲਾਂ ਬਾਅਦ ਵੱਖ ਹੋ ਗਏ। ਹਾਲਾਂਕਿ ਬਿੱਗ ਬੌਸ 15 'ਚ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਪ੍ਰਤੀਯੋਗੀ ਦੇ ਰੂਪ 'ਚ ਆਏ ਸਨ ਪਰ ਸ਼ੋਅ ਦੌਰਾਨ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਪਰ ਤਿੰਨ ਸਾਲ ਤੱਕ ਰਿਲੇਸ਼ਨਸ਼ਿਪ  'ਚ ਰਹਿਣ ਤੋਂ ਬਾਅਦ, ਹੁਣ ਖ਼ਬਰ ਆ ਰਹੈ ਹੈ ਕਿ ਦੋਵਾਂ ਵਿਚਕਾਰ ਸਭ ਕੁਝ ਖਤਮ ਹੋ ਗਿਆ ਹੈ। ਹੁਣ ਉਸ ਦੇ ਪ੍ਰਸ਼ੰਸਕ ਇਹ ਜਾਣਨ ਲਈ ਬੇਤਾਬ ਹਨ ਕਿ ਤੇਜਰਾਨ ਦਾ ਬ੍ਰੇਕਅੱਪ ਕਿਉਂ ਹੋਇਆ।

ਇਹ ਖ਼ਬਰ ਵੀ ਪੜ੍ਹੋ- ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਰਣਬੀਰ-ਆਲੀਆ, ਦਿੱਤੇ ਰੋਮਾਂਟਿਕ ਪੋਜ਼

ਤੇਜਸਵੀ ਪ੍ਰਕਾਸ਼-ਕਰਨ ਕੁੰਦਰਾ ਦੇ ਬ੍ਰੇਕਅੱਪ ਦੀਆਂ ਖਬਰਾਂ ਕਈ ਦਿਨਾਂ ਤੋਂ ਆ ਰਹੀਆਂ ਹਨ ਪਰ ਸਟਾਰ ਜੋੜੇ ਨੇ ਅਜੇ ਤੱਕ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਹੁਣ ਦੋਵਾਂ ਦੇ ਕਰੀਬੀ ਵਿਅਕਤੀ ਨੇ ਦੋਵਾਂ ਦੇ ਰਿਸ਼ਤੇ ਦੇ ਖਤਮ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ 3 ਸਾਲ ਦੀ ਡੇਟਿੰਗ ਤੋਂ ਬਾਅਦ ਅਜਿਹਾ ਕਿਉਂ ਹੋਇਆ।

ਇਹ ਖ਼ਬਰ ਵੀ ਪੜ੍ਹੋ- Arjun Kapoor ਦੀ ਪਾਰਟੀ 'ਚ ਨਹੀਂ ਪੁੱਜੀ Malaika Arora,ਫੈਨਜ਼ ਬ੍ਰੇਕਅੱਪ ਦੀ ਖ਼ਬਰਾਂ ਨੂੰ ਮੰਨ ਰਹੇ ਹਨ ਸੱਚ

ਸੂਤਰਾਂ ਮੁਤਾਬਕ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਹੁਣ ਇਕ-ਦੂਜੇ ਨੂੰ ਡੇਟ ਨਹੀਂ ਕਰ ਰਹੇ ਹਨ। ਉਨ੍ਹਾਂ ਦੇ ਬ੍ਰੇਕਅੱਪ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਦੋਵਾਂ ਵਿਚਾਲੇ ਕੁਝ ਸਮੇਂ ਤੱਕ ਛੋਟੀਆਂ-ਛੋਟੀਆਂ ਗੱਲਾਂ 'ਤੇ ਬਹਿਸ ਅਤੇ ਲੜਾਈ ਹੁੰਦੀ ਰਹੀ। ਇਸ ਲਈ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। ਇਹ ਦੋਵੇਂ ਪਿਛਲੇ ਤਿੰਨ ਸਾਲਾਂ ਤੋਂ ਪਾਵਰ ਕਪਲ ਹਨ।ਹਾਲਾਂਕਿ, ਕਰਨ ਅਤੇ ਤੇਜਸਵੀ ਨੇ ਆਪਣੇ ਬ੍ਰੇਕਅੱਪ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ- ਪ੍ਰਭਾਸ ਦੇ ਪ੍ਰਸ਼ੰਸਕਾਂ 'ਚ 'Kalki 2898 AD'ਦਾ ਜ਼ਬਰਦਸਤ ਕ੍ਰੇਜ਼, ਸਰਕਾਰ ਨੇ ਵਧਾਈ ਟਿਕਟ ਦੀ ਕੀਮਤ

ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੇ ਬ੍ਰੇਕਅੱਪ ਦੀ ਖ਼ਬਰ ਤੋਂ ਪਹਿਲਾਂ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਸੁਰਖੀਆਂ 'ਚ ਸਨ। ਦੋਵਾਂ ਨੇ ਦੁਬਈ 'ਚ ਘਰ ਵੀ ਖਰੀਦਿਆ ਹੈ। ਬਿੱਗ ਬੌਸ 15 ਦੇ ਘਰ 'ਚ ਹੀ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਇੱਕ ਦੂਜੇ ਦੇ ਨੇੜੇ ਆਉਣ ਲੱਗੇ । ਘਰ ਤੋਂ ਬਾਹਰ ਆਉਣ ਤੋਂ ਬਾਅਦ ਦੋਵਾਂ ਨੂੰ ਇਕੱਠੇ ਸਪਾਟ ਕੀਤਾ ਜਾਣਾ ਸ਼ੁਰੂ ਹੋ ਗਿਆ ਅਤੇ ਇੰਝ ਹੀ ਉਨ੍ਹਾਂ ਦਾ ਰਿਸ਼ਤਾ ਪੱਕਾ ਹੋ ਗਿਆ।ਇਸ ਦੇ ਨਾਲ ਹੀ ਤੇਜਸਵੀ ਪ੍ਰਕਾਸ਼-ਕਰਨ ਕੁੰਦਰਾ ਦੇ ਬ੍ਰੇਕਅੱਪ ਦੀ ਖਬਰ 'ਤੇ ਜਦੋਂ ਦੋਹਾਂ ਸਿਤਾਰਿਆਂ ਦੀ ਟੀਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕਥਿਤ ਬ੍ਰੇਕਅੱਪ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। 

 


author

Priyanka

Content Editor

Related News