ਮੂਸੇਵਾਲਾ ਕਤਲ ਕੇਸ ਨੂੰ ਲੈ ਕੇ NIA ਦੇ ਘੇਰੇ ’ਚ ਅਫਸਾਨਾ ਖ਼ਾਨ, ਅੱਜ 2 ਵਜੇ ਲਾਈਵ ਹੋ ਕਰੇਗੀ ਅਹਿਮ ਖ਼ੁਲਾਸੇ

Wednesday, Oct 26, 2022 - 11:13 AM (IST)

ਮੂਸੇਵਾਲਾ ਕਤਲ ਕੇਸ ਨੂੰ ਲੈ ਕੇ NIA ਦੇ ਘੇਰੇ ’ਚ ਅਫਸਾਨਾ ਖ਼ਾਨ, ਅੱਜ 2 ਵਜੇ ਲਾਈਵ ਹੋ ਕਰੇਗੀ ਅਹਿਮ ਖ਼ੁਲਾਸੇ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਵਿਵਾਦਾਂ ’ਚ ਘਿਰ ਗਈ ਹੈ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਅਫਸਾਨਾ ਖ਼ਾਨ ਕੋਲੋਂ ਲਗਭਗ 5 ਘੰਟਿਆਂ ਤਕ ਪੁੱਛਗਿੱਛ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅਫਸਾਨਾ ਖ਼ਾਨ ਤੋਂ ਅੱਜ ਵੀ ਐੱਨ. ਆਈ. ਏ. ਪੁੱਛਗਿੱਛ ਕਰ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਗਾਇਕ ਮੂਸੇਵਾਲਾ ਦੀ ਮੌਤ ਦੇ ਗਮ 'ਚ ਪਿੰਡ ਵਾਸੀਆਂ ਨੇ ਮਨਾਈ 'ਕਾਲੀ ਦੀਵਾਲੀ'

ਉਥੇ ਇੰਸਟਾਗ੍ਰਾਮ ’ਤੇ ਅਫਸਾਨਾ ਖ਼ਾਨ ਨੇ ਇਕ ਪੋਸਟ ਸਾਂਝੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਐੱਨ. ਆਈ. ਏ. ਦੇ ਘੇਰੇ ’ਚ ਫਸੀ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ਸਟੋਰੀ ’ਚ ਲਿਖਿਆ ਕਿ ਉਹ ਅੱਜ ਯਾਨੀ 26 ਅਕਤੂਬਰ ਨੂੰ ਲਾਈਵ ਹੋ ਕੇ ਕੁਝ ਖ਼ਾਸ ਗੱਲਾਂ ਕਰੇਗੀ। ਨਾਲ ਹੀ ਉਸ ਨੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਵੀ ਲਿਖਿਆ ਹੈ। ਇਸ ਤੋਂ ਸਾਫ ਹੈ ਕਿ ਸਿੱਧੂ ਮੂਸੇਵਾਲਾ ਨੂੰ ਲੈ ਕੇ ਅਫਸਾਨਾ ਖ਼ਾਨ ਕੁਝ ਅਹਿਮ ਖ਼ੁਲਾਸੇ ਕਰ ਸਕਦੀ ਹੈ।

ਦੱਸ ਦੇਈਏ ਕਿ ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਹੈ। ਐੱਨ. ਆਈ. ਏ. ਨੇ ਅਫਸਾਨਾ ਖ਼ਾਨ ਕੋਲੋਂ ਬੰਬੀਹਾ ਗਰੁੱਪ ਨੂੰ ਲੈ ਕੇ ਸਵਾਲ-ਜਵਾਬ ਕੀਤੇ ਸਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਫਸਾਨਾ ਖ਼ਾਨ ਨੇ ਕਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ।

PunjabKesari

ਉਥੇ ਗੋਲਡੀ ਬਰਾੜ ਵਲੋਂ ਇਕ ਵੀਡੀਓ ਜਾਰੀ ਕਰਕੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੁਰਲਾਲ ਬਰਾੜ ਦੀ ਮਿਊਜ਼ਿਕ ਕੰਪਨੀ ਦਾ ਜ਼ਿਕਰ ਆਉਣ ਤੋਂ ਬਾਅਦ ਅਫਸਾਨਾ ਖ਼ਾਨ ਕੋਲੋਂ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਮਾਨਸਾ ਪੁਲਸ ਵਲੋਂ ਵੀ ਅਫਸਾਨਾ ਖ਼ਾਨ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਜਾ ਚੁੱਕਾ ਹੈ ਪਰ ਉਸ ਵੇਲੇ ਅਫਸਾਨਾ ਖ਼ਾਨ ਨੇ ਕਿਤੇ ਬਾਹਰ ਹੋਣ ਦਾ ਹਵਾਲਾ ਦਿੱਤਾ ਸੀ।

ਨੋਟ– ਅਫਸਾਨਾ ਖ਼ਾਨ ਦੇ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News