ਪੈਨਿਕ ਅਟੈਕ ਆਉਣ ਤੋਂ ਬਾਅਦ ਅਫਸਾਨਾ ਖ਼ਾਨ ਨੇ ਆਪਣੇ ਚਾਹੁਣ ਵਾਲਿਆਂ ਤੋਂ ਮੰਗੀ ਮੁਆਫ਼ੀ

Tuesday, Sep 28, 2021 - 05:02 PM (IST)

ਪੈਨਿਕ ਅਟੈਕ ਆਉਣ ਤੋਂ ਬਾਅਦ ਅਫਸਾਨਾ ਖ਼ਾਨ ਨੇ ਆਪਣੇ ਚਾਹੁਣ ਵਾਲਿਆਂ ਤੋਂ ਮੰਗੀ ਮੁਆਫ਼ੀ

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਚਾਹੁਣ ਵਾਲਿਆਂ ਲਈ ਅੱਜ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਅਫਸਾਨਾ ਖ਼ਾਨ ਨੂੰ ਪੈਨਿਕ ਅਟੈਕ ਆਇਆ ਸੀ, ਜਿਸ ਦੇ ਚਲਦਿਆਂ ਉਸ ਨੂੰ ‘ਬਿੱਗ ਬੌਸ 15’ ਛੱਡਣਾ ਪਿਆ ਤੇ ਮੁੜ ਪੰਜਾਬ ਆਉਣਾ ਪਿਆ।

ਇਹ ਖ਼ਬਰ ਵੀ ਪੜ੍ਹੋ : ਘਰੇਲੂ ਹਿੰਸਾ ਮਾਮਲਾ : ਅਦਾਲਤ ਨੇ ਮੰਨੀ ਹਨੀ ਸਿੰਘ ਦੀ ਅਰਜ਼ੀ, ਲਿਆ ਇਹ ਫ਼ੈਸਲਾ

ਇਸ ਖ਼ਬਰ ਨਾਲ ਅਫਸਾਨਾ ਖ਼ਾਨ ਨੇ ਚਾਹੁਣ ਵਾਲੇ ਬੇਹੱਦ ਹੈਰਾਨ ਹਨ। ਉਥੇ ਅਫਸਾਨਾ ਖ਼ਾਨ ਨੇ ਇਸ ਖ਼ਬਰ ਦੀ ਪੁਸ਼ਟੀ ਖ਼ੁਦ ਕੀਤੀ ਹੈ ਤੇ ਆਪਣੇ ਚਾਹੁਣ ਵਾਲਿਆਂ ਤੋਂ ਮੁਆਫ਼ੀ ਮੰਗੀ ਹੈ।

ਇੰਸਟਾਗ੍ਰਾਮ ’ਤੇ ਪੈਨਿਕ ਅਟੈਕ ਦੀਆਂ ਖ਼ਬਰਾਂ ਦੇ ਸਕ੍ਰੀਨਸ਼ਾਟ ਸਾਂਝੇ ਕਰਦਿਆਂ ਅਫਸਾਨਾ ਖ਼ਾਨ ਨੇ ਲਿਖਿਆ, ‘ਮੈਂ ਆਪਣੇ ਪ੍ਰਸ਼ੰਸਕਾਂ-ਸੁਪੋਰਟਰਾਂ ਤੋਂ ਮੁਆਫ਼ੀ ਮੰਗਦੀ ਹਾਂ।’

 
 
 
 
 
 
 
 
 
 
 
 
 
 
 
 

A post shared by Afsana Khan 🌟🎤 Afsaajz (@itsafsanakhan)

ਅਫਸਾਨਾ ਖ਼ਾਨ ਦੀ ਇਸ ਪੋਸਟ ’ਤੇ ਹਨੀ ਸਿੰਘ ਨੇ ਵੀ ਕੁਮੈਂਟ ਕੀਤਾ ਹੈ। ਹਨੀ ਸਿੰਘ ਲਿਖਦੇ ਹਨ, ‘ਭੈਣੇ ਜਲਦੀ ਠੀਕ ਹੋਵੋ।’

ਦੱਸ ਦੇਈਏ ਕਿ ਅਫਸਾਨਾ ਖ਼ਾਨ ਦੀ ‘ਬਿੱਗ ਬੌਸ 15’ ’ਚ ਐਂਟਰੀ ਪੱਕੀ ਹੋ ਚੁੱਕੀ ਸੀ। ਕਲਰਸ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਦਾ ਇਕ ਟੀਜ਼ਰ ਵੀ ਜਾਰੀ ਕਰ ਦਿੱਤਾ ਗਿਆ ਸੀ, ਜਿਸ ’ਚ ਅਫਸਾਨਾ ਖ਼ਾਨ ਆਪਣਾ ਸੁਪਰਹਿੱਟ ਗੀਤ ‘ਤਿੱਤਲੀਆਂ’ ਗਾਉਂਦੀ ਨਜ਼ਰ ਆ ਰਹੀ ਸੀ ਪਰ ਅਚਾਨਕ ਪੈਨਿਕ ਅਟੈਕ ਆਉਣ ਦੇ ਚਲਦਿਆਂ ਅਫਸਾਨਾ ਖ਼ਾਨ ਨੂੰ ਆਖਰੀ ਮੌਕੇ ’ਤੇ ਸ਼ੋਅ ਛੱਡਣਾ ਪਿਆ। ‘ਬਿੱਗ ਬੌਸ 15’ 2 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News