ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਗਾਇਕ ਨਵਫਤਿਹ ਤੇ ਅਫ਼ਸਾਨਾ ਖ਼ਾਨ ਦਾ ਗੀਤ ''ਟਰਾਲਾ'' (ਵੀਡੀਓ)
Wednesday, Feb 08, 2023 - 01:47 PM (IST)
ਜਲੰਧਰ (ਬਿਊਰੋ) - ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਤੇ ਗਾਇਕ ਨਵਫਤਿਹ ਦਾ ਗੀਤ 'ਟਰਾਲਾ' ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਨਵਫਤਿਹ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਅਫ਼ਸਾਨਾ ਖ਼ਾਨ ਤੇ ਖ਼ੁਦ ਨਵਫਤਿਹ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਜਾਇਆ ਹੈ।
ਇਥੇ ਵੇਖੋ ਗੀਤ ਦਾ ਵੀਡੀਓ
ਦੱਸ ਦਈਏ ਕਿ ਅਫ਼ਸਾਨਾ ਖ਼ਾਨ ਤੇ ਗਾਇਕ ਨਵਫਤਿਹ ਦੇ ਗੀਤ 'ਟਰਾਲਾ' ਨੂੰ ਮਿਊਜ਼ਿਕ 22 ਐੱਚ. ਕੇ. ਨੇ ਦਿੱਤਾ ਹੈ, ਜਿਸ ਦੀ ਡਾਇਰੈਕਟ Shaffn Skills ਨੇ ਕੀਤਾ ਹੈ। ਇਸ ਗੀਤ 'ਚ ਨਵੀਂ ਵਿਆਹੀ ਦੇ ਇਕਲੇਪਨ ਦੇ ਦੁੱਖ ਨੂੰ ਦਿਖਾਇਆ ਗਿਆ ਹੈ ਕਿ ਕਿਵੇਂ ਉਸ ਦਾ ਘਰਵਾਲਾ ਉਹਨੂੰ ਛੱਡ ਕੇ ਬਾਹਰ ਟਰਾਲਾ ਚਲਾਉਂਦਾ ਹੈ। ਉਸ ਨੂੰ ਲੱਗਦਾ ਹੈ ਕਿ ਉਹ ਮੇਰੇ ਤੋਂ ਜ਼ਿਆਦਾ ਆਪਣੇ ਟਰਾਲੇ ਨੂੰ ਪਿਆਰ ਕਰਦਾ ਹੈ। ਇਸ ਤੋਂ ਇਲਾਵਾ ਗੀਤ 'ਚ ਹੋਰ ਕੀ-ਕੀ ਆਖਿਆ ਜਾ ਰਿਹਾ ਹੈ, ਇਹ ਜਾਣਨ ਲਈ ਇਕ ਵਾਰ ਇਹ ਗੀਤ ਜ਼ਰੂਰ ਸੁਣੋ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।