ਅਫਸਾਨਾ ਖ਼ਾਨ ਦੀ ਵਿਗੜੀ ਸਿਹਤ, ਪੋਸਟ ਪਾ ਕੇ ਦਿੱਤੀ ਜਾਣਕਾਰੀ

Wednesday, Dec 01, 2021 - 01:56 PM (IST)

ਅਫਸਾਨਾ ਖ਼ਾਨ ਦੀ ਵਿਗੜੀ ਸਿਹਤ, ਪੋਸਟ ਪਾ ਕੇ ਦਿੱਤੀ ਜਾਣਕਾਰੀ

ਚੰਡੀਗੜ੍ਹ- 'ਤਿੱਤਲੀਆਂ' ਫੇਮ ਸਿੰਗਰ ਅਫਸਾਨਾ ਖ਼ਾਨ ਜੋ ਕਿ ਸੋਸ਼ਲ਼ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਬਿੱਗ ਬੌਸ ਸੀਜ਼ਨ 15 ਤੋਂ  ਬਾਹਰ ਆਉਣ ਤੋਂ ਬਾਅਦ ਉਹ ਆਪਣੇ ਸ਼ਹਿਰ ਮੁਹਾਲੀ ਵਾਪਸ ਆ ਗਈ ਹੈ। ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ। ਪਰ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਜੀ ਹਾਂ ਇਸ ਦੀ ਜਾਣਕਾਰੀ ਖ਼ੁਦ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ।

PunjabKesari
ਅਫਸਾਨਾ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਵ੍ਹੀਲ ਚੈਅਰ ਉੱਤੇ ਬੈਠੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ muscle pain ਦੀ ਸ਼ਿਕਾਇਤ ਹੋ ਗਈ ਹੈ। ਜਿਸ ਕਰਕੇ ਉਨ੍ਹਾਂ ਨੂੰ ਕਾਫੀ ਦਰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਆਪਣੀ ਤਸਵੀਰ ਦੇ ਨਾਲ ਲਿਖਿਆ ਹੈ ਮੇਰੀ ਸਿਹਤ ਠੀਕ ਨਹੀਂ ਹੈ ਅਤੇ ਨਾਲ ਹੀ ਰੋਂਣ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਅਫਸਾਨਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

PunjabKesari
ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਹੈ। ਉਨ੍ਹਾਂ ਨੇ 'ਤਿੱਤਲੀਆਂ', 'ਬਜ਼ਾਰ', 'ਜੋੜਾ', 'ਤੇਰੇ ਲਾਰੇ', 'ਧੱਕਾ' ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਗਾਣੇ ਗਾ ਚੁੱਕੀ ਹੈ। ਇਨੀਂ ਦਿਨੀਂ ਉਹ ਟੀਵੀ ਦੇ ਰਿਆਲਟੀ ਸ਼ੋਅ 'ਬਿੱਗ ਬੌਸ ਸੀਜ਼ਨ 15' ‘ਚ ਵੀ ਨਜ਼ਰ ਆਈ ਸੀ। ਖ਼ਬਰਾਂ ਮੁਤਾਬਕ ਅਫਸਾਨਾ ਖ਼ਾਨ ਜੋ ਕਿ ਇਸ ਸਾਲ ਦੇ ਅਖੀਰ 'ਚ ਜਾਂ ਫਿਰ ਅਗਲੇ ਸਾਰ ਦੀ ਸ਼ੁਰੂਆਤ ‘ਚ ਵਿਆਹ ਦੇ ਬੰਧਨ ਬੱਝ ਸਕਦੀ ਹੈ। ਇਸੇ ਸਾਲ ਉਨ੍ਹਾਂ ਦੀ ਮੰਗਣੀ ਗਾਇਕ ਸਾਜ਼ ਦੇ ਨਾਲ ਹੋਈ ਸੀ।

PunjabKesari


author

Aarti dhillon

Content Editor

Related News