ਅਫਸਾਨਾ ਖ਼ਾਨ ਦੀ ਵਿਗੜੀ ਸਿਹਤ, ਹਸਪਤਾਲ ਦਾਖ਼ਲ
Saturday, Jan 14, 2023 - 12:53 PM (IST)
ਚੰਡੀਗੜ੍ਹ (ਬਿਊਰੋ)- ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਹੈ। ਇਸ ਸਬੰਧੀ ਜਾਣਕਾਰੀ ਖ਼ੁਦ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਟਾਪ 10 Highest Streamed Rappers ਦੀ ਲਿਸਟ 'ਚ ਸਿੱਧੂ ਨੇ ਡਰੇਕ ਨੂੰ ਪਛਾੜ ਹਾਸਲ ਕੀਤਾ ਵੱਡਾ ਮੁਕਾਮ
ਅਫਸਾਨਾ ਖ਼ਾਨ ਪਹਿਲੀ ਤਸਵੀਰ 'ਚ ਹਸਪਤਾਲ ਦੇ ਬੈੱਡ 'ਤੇ ਲੇਟੀ ਨਜ਼ਰ ਆ ਰਹੀ ਹੈ। ਤਸਵੀਰ 'ਚ ਹਸਪਤਾਲ ਦਾ ਨਾਂ ਵੀ ਦਿਖ ਰਿਹਾ ਹੈ। ਐਮਕੇਅਰ ਹਸਪਤਾਲ, ਜ਼ੀਰਕਪੁਰ ਤੋਂ ਸਾਂਝੀ ਕੀਤੀ ਇਸ ਤਸਵੀਰ ਨਾਲ ਅਫਸਾਨਾ ਖ਼ਾਨ ਨੇ 'Not Well' ਲਿਖਿਆ ਹੈ।
ਦੂਜੀ ਤਸਵੀਰ ਅਫਸਾਨਾ ਖ਼ਾਨ ਨੇ ਆਪਣੇ ਹੱਥ ਦੀ ਸਾਂਝੀ ਕੀਤੀ ਹੈ, ਜਿਸ 'ਚ ਉਸ ਦੇ ਹੱਥ 'ਤੇ ਗਲੂਕੋਸ ਦੀ ਸੂਈ ਲੱਗੀ ਨਜ਼ਰ ਆ ਰਹੀ ਹੈ।
ਫਿਲਹਾਲ ਇਹ ਪਤਾ ਨਹੀਂ ਲੱਗਾ ਹੈ ਕਿ ਅਫਸਾਨਾ ਖ਼ਾਨ ਨੂੰ ਕੀ ਹੋਇਆ ਹੈ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।