ਜਾਣੋ ਕੌਣ ਹੈ ਸ਼ਾਹਰੁਖ ਦੇ ਪੁੱਤਰ ਦਾ ਕੇਸ ਲੜਨ ਵਾਲੇ ਅਮਿਤ ਦੇਸਾਈ, ਸਲਮਾਨ ਨਾਲ ਵੀ ਹੈ ਕੁਨੈਕਸ਼ਨ

10/13/2021 10:39:36 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਇਸ ਸਮੇਂ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਬੰਦ ਹੈ। ਆਰੀਅਨ ਖ਼ਾਨ 2 ਅਕਤੂਬਰ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ 'ਤੇ ਛਾਪੇਮਾਰੀ ਦੌਰਾਨ ਡਰੱਗਸ ਪਾਰਟੀ ਕਰਦੇ ਹੋਏ ਫੜ੍ਹਿਆ ਗਿਆ ਸੀ। ਉਦੋਂ ਤੋਂ ਆਰੀਅਨ ਖ਼ਾਨ ਐੱਨ. ਸੀ. ਬੀ. ਦੀ ਹਿਰਾਸਤ 'ਚ ਹੈ। ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ ਪਰ ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਆਰੀਅਨ ਦਾ ਕੇਸ ਹੁਣ ਤੱਕ ਮਸ਼ਹੂਰ ਵਕੀਲ ਸਤੀਸ਼ ਮਾਨਸ਼ਿੰਦੇ ਲੜ ਰਹੇ ਸਨ, ਜਿਸ ਨੇ ਪਹਿਲਾਂ ਰਿਆ ਚੱਕਰਵਰਤੀ ਦਾ ਕੇਸ ਵੀ ਲੜਿਆ ਅਤੇ ਉਸ ਦੀ ਜ਼ਮਾਨਤ ਵੀ ਲੈ ਲਈ। ਹਾਲਾਂਕਿ, ਸਤੀਸ਼ ਮਾਨਸ਼ਿੰਦੇ ਆਰੀਅਨ ਨੂੰ ਜ਼ਮਾਨਤ ਦਿਵਾਉਣ 'ਚ ਸਫ਼ਲ ਨਹੀਂ ਹੋ ਸਕੇ, ਜਿਸ ਕਾਰਨ ਹੁਣ ਨਵੇਂ ਵਕੀਲ ਆਰੀਅਨ ਖ਼ਾਨ ਦਾ ਕੇਸ ਲੜਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਰੁਕਲਪ੍ਰੀਤ ਤੇ ਜੈਕੀ ਭਗਨਾਨੀ ਨੇ ਰਿਲੇਸ਼ਨਸ਼ਿਪ ਦਾ ਕੀਤਾ ਐਲਾਨ, ਸਾਂਝੀ ਕੀਤੀ ਪਿਆਰੀ ਪੋਸਟ

 

ਖ਼ਬਰ ਹੈ ਕਿ ਸ਼ਾਹਰੁਖ ਖ਼ਾਨ ਨੇ ਆਪਣੇ ਪੁੱਤਰ ਨੂੰ ਜ਼ਮਾਨਤ ਨਾ ਮਿਲਣ ਕਾਰਨ ਇਸ ਮਾਮਲੇ ਤੋਂ ਸਤੀਸ਼ ਮਾਨਸ਼ਿੰਦੇ ਦੀ ਜਗ੍ਹਾ ਲੈ ਲਈ ਹੈ। ਹੁਣ ਅਮਿਤ ਦੇਸਾਈ ਆਰੀਅਨ ਖ਼ਾਨ ਦਾ ਕੇਸ ਲੜਨ ਜਾ ਰਹੇ ਹਨ ਨਾ ਕਿ ਸਤੀਸ਼ ਮਾਨਸ਼ਿੰਦੇ। ਸੋਮਵਾਰ ਨੂੰ ਅਮਿਤ ਦੇਸਾਈ ਨੇ ਅਦਾਲਤ ਵਿੱਚ ਆਰੀਅਨ ਖ਼ਾਨ ਦਾ ਪੱਖ ਵੀ ਪੇਸ਼ ਕੀਤਾ। ਅਮਿਤ ਦੇਸਾਈ ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਦੇ ਸੰਬੰਧ 'ਚ ਅਦਾਲਤ 'ਚ ਪੇਸ਼ ਹੋਏ। ਜ਼ਮਾਨਤ ਪਟੀਸ਼ਨ ਲਈ ਨੋਟਿਸ ਦਿੱਤੇ ਜਾਣ ਤੋਂ ਬਾਅਦ, ਐੱਨ. ਸੀ. ਬੀ. ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਏਜੰਸੀ ਨੂੰ ਆਪਣਾ ਜਵਾਬ ਦਾਇਰ ਕਰਨ ਲਈ ਘੱਟੋ ਘੱਟ ਇੱਕ ਹਫ਼ਤੇ ਦਾ ਸਮਾਂ ਚਾਹੀਦਾ ਹੈ ਕਿਉਂਕਿ ਨਸ਼ਿਆਂ ਦੇ ਮਾਮਲੇ 'ਚ ਬਹੁਤ ਸਾਰੀਆਂ ਜ਼ਮਾਨਤ ਪਟੀਸ਼ਨਾਂ ਪੈਂਡਿੰਗ ਹਨ।

ਇਹ ਖ਼ਬਰ ਵੀ ਪੜ੍ਹੋ - ਬਾਲੀਵੁੱਡ 'ਚ ਦਿਲਜੀਤ ਦੋਸਾਂਝ ਦੇ ਚਰਚੇ, ਫ਼ਿਲਮੀ ਸਿਤਾਰਿਆਂ ਨੇ ਕੀਤੀ ਰੱਜ ਕੇ ਤਾਰੀਫ਼

 

ਇਸ ਦੇ ਨਾਲ ਹੀ ਅਮਿਤ ਦੇਸਾਈ ਨੇ ਆਰੀਅਨ ਖ਼ਾਨ ਦਾ ਪੱਖ ਰੱਖਦੇ ਹੋਏ ਆਪਣੀ ਦਲੀਲ ਪੇਸ਼ ਕੀਤੀ। ਅਮਿਤ ਦੇਸਾਈ ਨੇ ਕਿਹਾ ਕਿ, ''ਆਰੀਅਨ ਪਿਛਲੇ ਇੱਕ ਹਫ਼ਤੇ ਤੋਂ ਪਹਿਲਾਂ ਹੀ ਜੇਲ੍ਹ 'ਚ ਹੈ। ਜ਼ਮਾਨਤ ਦੀ ਸੁਣਵਾਈ ਜਾਂਚ 'ਤੇ ਅਧਾਰਤ ਨਹੀਂ ਹੈ। ਮੈਂ ਜ਼ਮਾਨਤ ਲਈ ਬੇਨਤੀ ਨਹੀਂ ਕਰ ਰਿਹਾ, ਮੈਂ ਸਿਰਫ਼ ਜ਼ਮਾਨਤ ਲਈ ਸੁਣਵਾਈ ਦੀ ਤਰੀਕ ਮੰਗ ਰਿਹਾ ਹਾਂ। ਕਿਸੇ ਵੀ ਵਿਅਕਤੀ ਦੀ ਆਜ਼ਾਦੀ ਸਿਰਫ਼ ਪ੍ਰਬੰਧਕੀ ਕਾਰਨਾਂ ਕਰਕੇ ਦਾਅ 'ਤੇ ਨਹੀਂ ਲੱਗਣੀ ਚਾਹੀਦੀ। ਜਾਂਚ ਜਾਰੀ ਰਹੇਗੀ, ਜਿੱਥੋਂ ਤੱਕ ਲੜਕੇ (ਆਰੀਅਨ) ਦਾ ਸਬੰਧ ਹੈ, ਇਸ ਮਾਮਲੇ 'ਚ ਵੱਧ ਤੋਂ ਵੱਧ ਸਜ਼ਾ ਸਿਰਫ਼ ਇੱਕ ਸਾਲ ਹੈ। ਉਸਦੇ ਕੋਲੋਂ ਕੋਈ ਨਸ਼ੀਲੇ ਪਦਾਰਥ ਜਾਂ ਹੋਰ ਸਮਗਰੀ ਨਹੀਂ ਮਿਲੀ। ਇਸ ਲਈ ਜੇ ਐੱਨ. ਸੀ. ਬੀ. ਕਹਿੰਦਾ ਹੈ ਕਿ ਉਨ੍ਹਾਂ ਨੂੰ ਇੱਕ ਹਫ਼ਤੇ ਦੇ ਹੋਰ ਸਮੇਂ ਦੀ ਜ਼ਰੂਰਤ ਹੈ, ਤਾਂ ਯਾਦ ਰੱਖੋ ਕਿ ਇਹ ਸਿਰਫ਼ ਇੱਕ ਸਾਲ ਦੀ ਸਜ਼ਾ ਲਈ ਹੈ।''

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਰਿਚਾ ਚੱਢਾ ਦਾ ਵੱਡਾ ਫ਼ੈਸਲਾ, ਅਚਾਨਕ ਟਵਿੱਟਰ ਅਕਾਊਂਟ ਕੀਤਾ ਬੰਦ

 

ਅਮਿਤ ਦੇਸਾਈ ਇੱਕ ਮਸ਼ਹੂਰ ਕ੍ਰਾਈਮ ਵਕੀਲ ਹੈ। ਇਹ ਅਮਿਤ ਦੇਸਾਈ ਸੀ, ਜਿਸ ਨੇ ਸਲਮਾਨ ਖ਼ਾਨ ਨੂੰ 2002 ਦੇ 'ਹਿੱਟ ਐਂਡ ਰਨ' ਕੇਸ ਤੋਂ ਰਿਹਾਅ ਕਰਵਾਇਆ ਸੀ। ਸਾਲ 2015 'ਚ ਅਮਿਤ ਦੇਸਾਈ ਨੇ ਸਲਮਾਨ ਖ਼ਾਨ ਦੀ ਜ਼ਮਾਨਤ ਲਈ ਉਸ ਦੇ 'ਹਿੱਟ ਐਂਡ ਰਨ' ਕੇਸ ਦੀ ਨੁਮਾਇੰਦਗੀ ਕੀਤੀ ਸੀ। ਅਮਿਤ ਨੇ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ 'ਚ ਸਲਮਾਨ ਨੂੰ ਪੰਜ ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮਈ 2015 'ਚ ਅਮਿਤ ਨੇ ਸਲਮਾਨ ਦਾ ਬਚਾਅ ਕੀਤਾ ਅਤੇ ਉਨ੍ਹਾਂ ਨੂੰ 30,000 ਰੁਪਏ ਦੀ ਰਾਸ਼ੀ ਦੇ ਮਾਮਲੇ 'ਚ ਜ਼ਮਾਨਤ ਮਿਲ ਗਈ।

ਨੋਟ - ਆਰੀਅਨ ਖ਼ਾਨ ਨਾਲ ਸਬੰਧੀ ਇਸ ਖ਼ਬਰ 'ਤੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News