ਅਦਨਾਨ ਸਾਮੀ ਨੇ ਬਿਨਾਂ ਆਪਰੇਸ਼ਨ ਦੇ ਘਟਾਇਆ 130 ਕਿਲੋ ਭਾਰ, ਜਾਣੋ ਕਿਵੇਂ ਹੋਇਆ ਇਹ ਚਮਤਕਾਰ

Sunday, Jan 01, 2023 - 12:18 PM (IST)

ਅਦਨਾਨ ਸਾਮੀ ਨੇ ਬਿਨਾਂ ਆਪਰੇਸ਼ਨ ਦੇ ਘਟਾਇਆ 130 ਕਿਲੋ ਭਾਰ, ਜਾਣੋ ਕਿਵੇਂ ਹੋਇਆ ਇਹ ਚਮਤਕਾਰ

ਨਵੀਂ ਦਿੱਲੀ (ਬਿਊਰੋ) - ਗਾਇਕ ਅਤੇ ਸੰਗੀਤ ਨਿਰਦੇਸ਼ਕ ਅਦਨਾਨ ਸਾਮੀ ਨੇ ਪਿਛਲੇ ਸਮੇਂ ਤੋਂ ਆਪਣਾ ਭਾਰ ਘਟਾ ਕੇ ਹੈਰਾਨੀਜਨਕ ਤਬਦੀਲੀ ਦਿਖਾਈ ਹੈ। ਸਾਲ 2022 ਵਿਚ ਜੁਲਾਈ ਵਿਚ ਮਾਲਦੀਵ ਤੋਂ ਆਪਣੀ ਪਤਨੀ ਅਤੇ ਧੀ ਨਾਲ ਛੁੱਟੀਆਂ ਮਨਾਉਣ ਵਾਲੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਲੋਕਾਂ ਨੇ ਉਸ ਦੇ ਇਸ ਬਦਲਾਅ ਦੀ ਬਹੁਤ ਸ਼ਲਾਘਾ ਕੀਤੀ। ਅਦਨਾਨ ਬਦਲੇ ਹੋਏ ਲੁੱਕ 'ਚ ਕਾਫ਼ੀ ਅਕਰਸ਼ਿਤ ਲੱਗ ਰਹੇ ਸਨ।

PunjabKesari

ਇੰਝ ਘਟਾਇਆ 130 ਕਿਲੋ ਭਾਰ
ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਅਦਨਾਨ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਉਨ੍ਹਾਂ ਨੇ ਸਰਜਰੀ ਤੋਂ ਬਿਨਾਂ 130 ਕਿੱਲੋ ਭਾਰ ਘਟਾਇਆ ਹੈ। ਮੈਸ਼ੇਬਲ ਇੰਡੀਆ ਨਾਲ ਗੱਲ ਕਰਦੇ ਹੋਏ ਸਾਮੀ ਨੇ ਕਿਹਾ, ''ਮੈਂ ਭਾਰ ਘਟਾਉਣ 'ਚ ਕਿਵੇਂ ਕਾਮਯਾਬ ਰਿਹਾ ਇਸ 'ਤੇ ਬਹੁਤ ਸਵਾਲੀਆ ਨਿਸ਼ਾਨ ਹੈ। ਲੋਕਾਂ ਨੇ ਸੋਚਿਆ ਮੈਂ ਸਰਜਰੀ ਕਰਵਾਈ, ਲਿਪੋਸਕਸ਼ਨ ਕਰਵਾਇਆ, ਉਹ ਸੋਚਦੇ ਹਨ ਕਿ ਇਹ ਸਭ ਸਰਜਰੀ ਰਾਹੀਂ ਹੋਇਆ ਹੈ।'' ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਅਦਨਾਨ ਨੇ ਕਿਹਾ, ''ਮੈਂ 230 ਕਿਲੋ ਦਾ ਸੀ ਅਤੇ ਲੰਡਨ ਦੇ ਡਾਕਟਰ ਨੇ ਮੈਨੂੰ ਅਲਟੀਮੇਟਮ ਦਿੱਤਾ ਸੀ।''

PunjabKesari

ਅਦਨਾਨ ਦਾ ਡਾਈਟ ਪਲਾਨ
2000 ਦੇ ਦਹਾਕੇ ਦੇ ਸ਼ੁਰੂ 'ਚ ਲਿਫਟ ਕਰਾ ਦੇ, ਤੇਰਾ ਚਿਹਰਾ ਅਤੇ ਕਦੇ ਤਾਂ ਨਜ਼ਰ ਮਿਲਾਓ ਵਰਗੀਆਂ ਬੈਕ-ਟੂ-ਬੈਕ ਹਿੱਟ ਫ਼ਿਲਮਾਂ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਗਾਇਕ ਨੇ ਅੰਤ 'ਚ ਕਿਹਾ, "ਮੈਂ ਟੈਕਸਾਸ ਗਿਆ ਅਤੇ ਆਪਣੇ ਆਪ ਲਈ ਇੱਕ ਮਹਾਨ ਪੋਸ਼ਣ ਵਿਗਿਆਨੀ ਲੱਭਿਆ।

PunjabKesari

ਉਸ ਨੇ ਮੈਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਸ ਦੀ ਬਦੌਲਤ ਮੈਨੂੰ ਇਕ ਨਵਾਂ ਲਾਈਫਸਟਾਈਲ ਮਿਲ ਗਿਆ ਤੇ ਕਿਹਾ ਗਿਆ ਕਿ ਹੁਣ ਮੈਨੂੰ ਪੂਰੀ ਜ਼ਿੰਦਗੀ ਇਸ ਨੂੰ ਫਾਲੋ ਕਰਨਾ ਹੈ।

PunjabKesari

PunjabKesari


author

Simran Bhutto

Content Editor

Related News