ਧੀ ਨਾਲ ਛੁੱਟੀਆਂ ’ਤੇ ਆਦਿਤਿਆ-ਸ਼ਵੇਤਾ, ਟਾਈਗਰ ਪ੍ਰਿੰਟ ਆਊਟਫ਼ਿਟ ’ਚ ਦਿਖ ਰਹੀ ਸੀ ਬੇਹੱਦ ਖੂਬਸੂਰਤ ਤਵਿਸ਼ਾ

Sunday, Jul 03, 2022 - 06:21 PM (IST)

ਧੀ ਨਾਲ ਛੁੱਟੀਆਂ ’ਤੇ ਆਦਿਤਿਆ-ਸ਼ਵੇਤਾ, ਟਾਈਗਰ ਪ੍ਰਿੰਟ ਆਊਟਫ਼ਿਟ ’ਚ ਦਿਖ ਰਹੀ ਸੀ ਬੇਹੱਦ ਖੂਬਸੂਰਤ ਤਵਿਸ਼ਾ

ਮੁੰਬਈ: ਬੀ-ਟਾਊਨ ਦੇ ਸਿਤਾਰੇ ਇਨ੍ਹੀਂ ਦਿਨੀਂ ਛੁੱਟੀਆਂ ਦੇ ਮੂਡ ’ਚ ਹਨ। ਕਰੀਨਾ ਕਪੂਰ ਖ਼ਾਨ-ਸੈਫ਼ ਅਲੀ ਖ਼ਾਨ ਦੀ ਲੰਡਨ ਡਾਇਰੀ ਤੋਂ ਲੈ ਕੇ ਸ਼ਾਹਿਦ ਕਪੂਰ-ਮੀਰਾ ਰਾਜਪੂਤ ਦੀਆਂ ਯੂਰਪੀਅਨ ਛੁੱਟੀਆਂ ਅਤੇ ਰਾਜਕੁਮਾਰ ਰਾਓ-ਪੱਤਰਲੇਖਾ ਦੀ ਪੈਰਿਸ ਛੁੱਟੀਆਂ ਤੱਕ, ਹਰ ਜੋੜਾ ਛੁੱਟੀਆਂ ਦਾ ਪੂਰਾ ਆਨੰਦ ਲੈ ਰਿਹਾ ਹੈ। ਹੁਣ ਇਸ ਲਿਸਟ ’ਚ ਇਕ ਹੋਰ ਸਟਾਰ ਜੋੜੇ ਦਾ ਨਾਂ ਜੁੜ ਗਿਆ ਹੈ। ਇਹ ਸਟਾਰ ਜੋੜਾ ਹੈ ਆਦਿਤਿਆ ਨਰਾਇਣ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾ ਅਗਰਵਾਲ।

ਇਹ ਵੀ ਪੜ੍ਹੋ :  ਰਿਤਿਕ ਰੋਸ਼ਨ ਨੇ ਲਈ ਫ਼ਿਲਮੀ ਸਿਤਾਰਿਆਂ ਨਾਲ ਸੈਲਫ਼ੀ, ਸਾਬਕਾ ਪਤਨੀ ਸੁਜ਼ੈਨ ਖ਼ਾਨ ਨੇ ਦਿੱਤੇ ਬੁਆਏਫ੍ਰੈਂਡ ਨਾਲ ਪੋਜ਼

ਇਸ ਵਾਰ ਦੀਆਂ ਜੋੜੇ ਲਈ ਬੇਹੱਦ ਖ਼ਾਸ ਹਨ ਕਿਉਂਕਿ  ਇਹ ਉਨ੍ਹਾਂ ਦੀ ਧੀ ਤਵਿਸ਼ਾ ਵੀ ਇਸ ਵਾਰ ਪਹਿਲੀ ਆਊਟਿੰਗ ’ਤੇ ਹੈ। ਆਦਿਤਿਆ ਨੇ ਆਪਣੇ ਅਕਾਊਂਟ ’ਤੇ ਇਸ ਛੁੱਟੀਆਂ ਦੀ  ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ।ਤਸਵੀਰ ’ਚ ਆਦਿਤਿਆ ਆਪਣੀ ਪਤਨੀ ਅਤੇ ਧੀ ਨਾਲ ਕੈਮਰੇ ਸਾਹਮਣੇ ਪੋਜ਼ ਦੇ ਰਹੇ ਹਨ।

PunjabKesari

ਜਿੱਥੇ ਆਦਿਤਿਆ ਅਤੇ ਸ਼ਵੇਤਾ ਪੀਲੇ ਰੰਗ ਦੀ ਡਰੈੱਸ ’ਚ ਨਜ਼ਰ ਆਏ। ਇਸ ਦੇ ਨਾਲ ਹੀ ਉਨ੍ਹਾਂ ਦੀ ਧੀ ਪੀਲੇ-ਚਿੱਟੇ ਰੰਗ ਦੀ ਡਰੈੱਸ ’ਚ ਪਰੀ ਵਰਗੀ ਲੱਗ ਰਹੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਆਪਣੀ ਛੋਟੀ ਤਵਿਸ਼ਾ ਨਾਲ ਸਾਡੀ ਪਹਿਲੀ ਪਰਿਵਾਰਕ ਛੁੱਟੀਆਂ ਲਈ ‘ayatana.coorg’ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ ਅਤੇ ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਇਸਨੂੰ ਪਿਆਰ ਕਰ ਰਹੇ ਹਾਂ।’

ਇਹ ਵੀ ਪੜ੍ਹੋ : ਰਾਖੀ ਸਾਵੰਤ ਨੇ ਦੁਬਈ ’ਚ 10 ਅਪਾਰਟਮੈਂਟ ਖ਼ਰੀਦਣ ਦਾ ਲਿਆ ਫ਼ੈਸਲਾ, ਯੂਜ਼ਰਸ ਨੇ ਕੀਤਾ ਟ੍ਰੋਲ (ਦੇਖੋ ਵੀਡੀਓ)

PunjabKesari

23 ਮਈ 2022 ਨੂੰ ਆਦਿਤਿਆ ਨਰਾਇਣ ਨੇ ਆਪਣੇ ਪਿਆਰੀ ਧੀ ਦੇ ਜਨਮ ਨੂੰ ਤਿੰਨ ਮਹੀਨੇ ਪੂਰੇ ਹੋਣ ਤੋਂ ਪਹਿਲਾਂ ਆਪਣੇ ਇੰਸਟਾ ਅਕਾਉਂਟ ਤੋਂ ਇਕ ਪਿਆਰੀ ਤਸਵੀਰ ਸਾਂਝੀ ਕੀਤੀ। ਤਸਵੀਰ ’ਚ ਤਵਿਸ਼ਾ ਟੋਕਰੀ ’ਚ ਬੈਠੀ ਕਾਫ਼ੀ ਪਿਆਰੀ ਲੱਗ ਰਹੀ ਸੀ।ਤਸਵੀਰ ਸਾਂਝੀ ਕਰਦੇ ਹੋਏ ਆਦਿਤਿਆ ਨੇ ਲਿਖਿਆ ਕਿ ‘ਕੱਲ੍ਹ 3 ਮਹੀਨੇ ਦੀ ਹੋ ਜਾਵੇਗੀ, ਇਹ ਹੈ ਸਾਡੀ ਪਰੀ tvishanarayanjha।’

PunjabKesari

ਤੁਹਾਨੂੰ ਦੱਸ ਦੇਈਏ ਕਿ ਲਗਭਗ 10ਸਾਲਾਂ ਤੱਕ ਡੇਟ ਕਰਨ ਤੋਂ ਬਾਅਦ ਆਦਿਤਿਆ ਨਰਾਇਣ ਅਤੇ ਅਦਾਕਾਰਾ ਸ਼ਵੇਤਾ ਅਗਰਵਾਲ ਨੇ ਲਾਕਡਾਊਨ ਦੌਰਾਨ 2020 ’ਚ ਵਿਆਹ ਕਰਵਾ ਲਿਆ ਸੀ। ਵਿਆਹ ਦੇ ਦੋ ਸਾਲਾਂ ਬਾਅਦ ਫ਼ਰਵਰੀ 2022 ’ਚ ਜੋੜੇ ਨੇ ਆਪਣੀ ਧੀ ਤਵਿਸ਼ਾ ਨਰਾਇਣ ਝਾਅ ਦਾ ਸਵਾਗਤ ਕੀਤਾ।

PunjabKesari


author

Gurminder Singh

Content Editor

Related News