ਫ਼ਿਲਮਾਂ ''ਚ ਅਸਫ਼ਲਤਾ ਮਿਲਣ ਤੋਂ ਬਾਅਦ ਆਦਿੱਤਿਆ ਪੰਚੋਲੀ ਦੀ ਧੀ ਸਨਾ ਪੰਚੋਲੀ ਨੇ ਖੋਲ੍ਹਿਆ ਰੈਸਟੋਰੈਂਟ

Monday, May 24, 2021 - 12:39 PM (IST)

ਫ਼ਿਲਮਾਂ ''ਚ ਅਸਫ਼ਲਤਾ ਮਿਲਣ ਤੋਂ ਬਾਅਦ ਆਦਿੱਤਿਆ ਪੰਚੋਲੀ ਦੀ ਧੀ ਸਨਾ ਪੰਚੋਲੀ ਨੇ ਖੋਲ੍ਹਿਆ ਰੈਸਟੋਰੈਂਟ

ਮੁੰਬਈ-ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ ਅਤੇ ਅਦਾਕਾਰਾ ਜਰੀਨਾ ਵਹਾਬ ਦੇ ਦੋ ਬੱਚੇ ਹਨ ਸੂਰਜ ਪੰਚੋਲੀ ਅਤੇ ਸਨਾ ਪੰਚੋਲੀ। ਸੂਰਜ ਪੰਚੋਲੀ ਹੁਣ ਤੱਕ ਦੋ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ਪਰ ਸਨਾ ਪੰਚੋਲੀ ਫ਼ਿਲਮੀ ਦੁਨੀਆਂ ਤੋਂ ਦੂਰ ਹੈ। ਉਹ ਕਾਫ਼ੀ ਗਲੈਮਰਸ ਹੈ। ਉਹ ਹਮੇਸ਼ਾ ਆਪਣੇ ਪਰਿਵਾਰ ਜਾਂ ਭਰਾ ਨਾਲ ਨਜ਼ਰ ਆਉਂਦੀ ਹੈ।

PunjabKesari
ਸਨਾ ਪੰਚੋਲੀ ਦਾ ਜਨਮ 1989 'ਚ ਹੋਇਆ ਅਤੇ ਉਸ ਨੇ ਅਮਰੀਕਾ ਦੇ ਲਾਸ ਏਂਜਲਸ 'ਚ ਫ਼ਿਲਮ ਐਂਡ ਐਕਟਿੰਗ ਸਟੱਡੀ 'ਚ ਪੜ੍ਹਾਈ ਕੀਤੀ ਹੈ। ਸਨਾ ਪੰਚੋਲੀ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਾਲੀਵੁੱਡ 'ਚ ਹੱਥ ਅਜਮਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਫ਼ਿਲਮਾਂ 'ਚ ਆਪਣੀ ਪਕੜ ਨਹੀਂ ਬਣਾ ਸਕੀ ਜਿਸ ਕਾਰਨ ਉਸ ਦੇ ਹੱਥ ਅਸਫ਼ਲਤਾ ਲੱਗੀ।

PunjabKesari
ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਉਹ ਅਦਾਕਾਰ ਉਪੇਨ ਪਟੇਲ ਦੇ ਨਾਲ ਸਾਲ 2006 'ਚ ਡੈਬਿਊ ਕਰਨ ਵਾਲੀ ਸੀ। ਇਹ ਇਕ ਲਵ ਸਟੋਰੀ ਸੀ ਫ਼ਿਲਮ ਦਾ ਟਾਇਟਲ 'ਸ਼ਾਕਾਲਾਕਾ ਬੂਮ ਬੂਮ' ਸੀ ਪਰ ਫ਼ਿਲਮ ਨਹੀਂ ਬਣ ਸਕੀ। ਬਾਅਦ 'ਚ ਮੇਕਰਸ ਨੇ ਕੰਗਨਾ ਰਣੌਤ ਨਾਲ 'ਸ਼ਾਕਾਲਾਕਾ ਬੂਮ ਬੂਮ' ਬਣਾਈ ਅਤੇ ਸਾਲ 2007 'ਚ ਇਹ ਰਿਲੀਜ਼ ਹੋਈ। ਇਸ ਦੌਰਾਨ ਕੰਗਨਾ ਰਣੌਤ ਅਤੇ ਅਦਿੱਤਿਆ ਪੰਚੋਲੀ ਦਾ ਵਿਵਾਦ ਸਭ ਦੇ ਸਾਹਮਣੇ ਆਇਆ ਸੀ।

PunjabKesari
ਫ਼ਿਲਮ ਇੰਡਸਟਰੀ 'ਚ ਕੰਮ ਨਾ ਮਿਲਣ 'ਤੇ ਸਨਾ ਪੰਚੋਲੀ ਨੇ ਹੋਟਲ ਤੇ ਰੈਸਟੋਰੈਂਟ ਇੰਡਸਟਰੀ ਨੂੰ ਹੱਥ ਪਾਇਆ ਅਤੇ ਹੁਣ ਉਹ ਗੋਆ 'ਚ ਇਕ ਸਫ਼ਲ ਰੈਸਟੋਰੈਂਟ ਦੀ ਮਾਲਕ ਹੈ। ਸਨਾ ਪੰਚੋਲੀ ਆਪਣੇ ਭਰਾ ਸੂਰਜ ਪੰਚੋਲੀ ਦੇ ਕਾਫ਼ੀ ਕਰੀਬ ਹੈ। ਦੋਵੇਂ ਇਕੱਠੇ ਡਾਇਨ ਆਊਟ 'ਤੇ ਪਾਰਟੀ ਲਈ ਜਾਂਦੇ ਹਨ।

PunjabKesari
ਸਨਾ ਪੰਚੋਲੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਸੂਰਜ ਦੇ ਨਾਲ ਉਨ੍ਹਾਂ ਦੀ ਬਹੁਤ ਚੰਗੀ ਬਾਂਡਿੰਗ ਹੈ। ਉਨ੍ਹਾਂ ਕਿਹਾ ਸੀ ਕਿ ਸੂਰਜ ਬਹੁਤ ਹੀ ਸ਼ਾਂਤ ਅਤੇ ਸੈਟਲਡ ਹਨ ਜਦਕਿ ਉਹ ਇਸ ਤੋਂ ਉਲਟ ਹੈ।


author

Aarti dhillon

Content Editor

Related News