ਆਦਿਤਿਆ ਨਾਰਾਇਣ ਅੱਜ ਕਰਾਉਣਗੇ ਆਪਣੀ ਪ੍ਰੇਮਿਕਾ ਨਾਲ ਵਿਆਹ,ਸ਼ਗਨ ਦੀਆਂ ਤਸਵੀਰਾਂ ਵਾਇਰਲ

12/1/2020 11:04:05 AM

ਜਲੰਧਰ (ਵੈੱਬ ਡੈਸਕ) : ਪਲੇਅਬੈਕ ਗਾਇਕ ਉਦਿਤ ਨਾਰਾਇਣ ਦੇ ਬੇਟੇ, ਹੋਸਟ ਤੇ ਗਾਇਕ ਆਦਿਤਿਆ ਨਾਰਾਇਣ ਆਪਣੀ ਪ੍ਰੇਮਿਕਾ ਸ਼ਵੇਤਾ ਅਗਰਵਾਲ ਨਾਲ 1 ਦਸੰਬਰ ਯਾਨੀ ਕਿ ਅੱਜ ਵਿਆਹ ਕਰਵਾਉਣ ਜਾ ਰਹੇ ਹਨ। 29 ਨਵੰਬਰ ਨੂੰ ਦੋਹਾਂ ਦੀ ਤਿਲਕ ਸੈਰੇਮਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤੇ ਆਦਿਤਿਆ ਟਰਡੀਸ਼ਨਲ ਆਊਟਫਿਟ 'ਚ ਰੋਮਾਂਟਿਕ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਕ ਤਸਵੀਰ 'ਚ ਸ਼ਵੇਤਾ ਆਦਿਤਿਆ ਨਾਰਾਇਣ ਦੇ ਮਾਤਾ-ਪਿਤਾ ਨਾਲ ਨਜ਼ਰ ਆ ਰਹੀ ਹੈ।

PunjabKesari
ਇਸ ਤੋਂ ਪਹਿਲਾਂ, ਆਦਿੱਤਿਆ ਨੇ ਆਪਣੀ ਪੋਸਟ 'ਚ ਲਿਖਿਆ, "ਅਸੀਂ ਜਲਦ ਵਿਆਹ ਕਰਾਉਣ ਜਾ ਰਹੇ ਹਾਂ। ਮੈਂ ਬਹੁਤ ਲੱਕੀ ਹਾਂ ਕਿ ਸ਼ਵੇਤਾ ਨਾਲ ਵਿਆਹ ਕਰਵਾ ਰਿਹਾ ਹਾਂ। ਮੈਨੂੰ ਮੇਰੀ ਸੋਲਮੇਟ, 11 ਸਾਲ ਪਹਿਲਾਂ ਮਿਲੀ ਸੀ ਤੇ ਹੁਣ ਅਖੀਰ 'ਚ ਅਸੀਂ ਦਸੰਬਰ 'ਚ ਵਿਆਹ ਕਰਵਾ ਰਹੇ ਹਾਂ। ਆਦਿੱਤਿਆ ਤੇ ਸ਼ਵੇਤਾ ਨੇ ਸਾਲ 2010 'ਚ ਆਈ ਫ਼ਿਲਮ 'ਸ਼ਾਪਿਤ' 'ਚ ਇਕੱਠੇ ਕੰਮ ਕੀਤਾ ਸੀ ਤੇ ਇੱਥੋਂ ਹੀ ਉਨ੍ਹਾਂ ਦੇ ਰਿਸ਼ਤੇ ਦੀ ਸ਼ੁਰੂਆਤ ਹੋਈ ਸੀ।''

PunjabKesari
ਇਹ ਖ਼ਬਰ ਵੀ ਪੜ੍ਹੋ : ਬੇਬੇ ਦਾ ਮਜ਼ਾਕ ਉਡਾਉਣਾ ਕੰਗਨਾ ਰਣੌਤ ਨੂੰ ਪਿਆ ਮਹਿੰਗਾ, ਸੋਸ਼ਲ ਮੀਡੀਆ 'ਤੇ ਨਿਕਲ ਰਿਹੈ 'ਜਲੂਸ'

ਦੱਸ ਦਈਏ ਕਿ ਉਦਿਤ ਨਰਾਇਣ ਆਪਣੇ ਬੇਟੇ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਵਿਆਹ ਬਾਰੇ ਉਨ੍ਹਾਂ ਨੇ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਦਾ ਖੁਲਾਸਾ ਕੀਤਾ। ਉਦਿਤ ਨਾਰਾਇਣ ਆਪਣੇ ਇਕਲੌਤੇ ਬੇਟੇ ਦਾ ਵਿਆਹ ਬੜੇ ਧੂਮ ਧਾਮ ਨਾਲ ਕਰਨਾ ਚਾਹੁੰਦੇ ਹਨ ਪਰ ਕੋਰੋਨਾ ਦੇ ਮੱਦੇਨਜ਼ਰ ਇਹ ਸੰਭਵ ਨਹੀਂ ਹੋ ਪਾ ਰਿਹਾ। ਉਨ੍ਹਾਂ ਦੱਸਿਆ ਕਿ ਇਹ ਵਿਆਹ ਬਹੁਤ ਘੱਟ ਲੋਕਾਂ ਨਾਲ ਮੁੰਬਈ ਦੇ ਇਕ ਮੰਦਰ 'ਚ ਕੀਤਾ ਜਾਵੇਗਾ ਜਿਸ 'ਚ ਸਿਰਫ਼ ਪਰਿਵਾਰਕ ਲੋਕ ਸ਼ਾਮਿਲ ਹੋਣਗੇ। 

PunjabKesari

ਇਹ ਖ਼ਬਰ ਵੀ ਪੜ੍ਹੋ : ਦਿੱਲੀ ਵੱਲ ਕੂਚ ਕਰਦਿਆਂ ਸਿੱਧੂ ਮੂਸੇ ਵਾਲਾ ਨੇ ਕਿਸਾਨਾਂ ਨੂੰ ਆਖੀਆਂ ਇਹ ਗੱਲਾਂ, ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ


sunita

Content Editor sunita