ਨੇਹਾ ਕੱਕੜ ਅੱਗੇ ਸ਼ਵੇਤਾ ਅਗਰਵਾਲ ਨੇ ਖੋਲ੍ਹੀ ਆਦਿਤਿਆ ਨਰਾਇਣ ਦੀ ਪੋਲ, ਦੱਸੀਆਂ ਇਹ ਗੱਲਾਂ

1/10/2021 11:59:30 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਅਦਾਕਾਰ, ਗਾਇਕ ਤੇ ਸਿੰਗਿੰਗ ਰਿਐਲਟੀ ਸ਼ੋਅ 'ਇੰਡੀਅਨ ਆਈਡਲ' ਦੇ ਹੋਸਟ ਆਦਿਤਿਆ ਨਾਰਾਇਣ ਬੀਤੇ ਕੁਝ ਸਮੇਂ ਤੋਂ ਆਪਣੇ ਵਿਆਹ ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਹਨ। ਉਨ੍ਹਾਂ ਨੇ ਬੀਤੇ ਮਹੀਨੇ ਬਾਲੀਵੁੱਡ ਅਦਾਕਾਰਾ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਵਾਇਆ। ਵਿਆਹ ਤੋਂ ਪਹਿਲਾਂ ਇਨ੍ਹਾਂ ਦੋਵੇਂ ਨੇ ਇਕ-ਦੂਜੇ ਨੂੰ ਲਗਪਗ 10 ਸਾਲਾਂ ਤਕ ਡੇਟ ਕੀਤਾ ਸੀ। ਇਨ੍ਹਾਂ ਦੋਵਾਂ ਦੀ ਪ੍ਰੇਮ ਕਹਾਣੀ ਕਾਫ਼ੀ ਰੋਚਕ ਰਹੀ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਨੇ 'ਇੰਡੀਅਨ ਆਈਡਲ' ਦੇ ਸੈੱਟ 'ਤੇ ਕੀਤਾ ਹੈ। ਹਾਲ ਹੀ 'ਚ 'ਇੰਡੀਅਨ ਆਈਡਲ' 'ਚ ਫੈਮਿਲੀ ਸਪੈਸ਼ਲ ਐਪੀਸੋਡ ਹੋਇਆ। ਇਸ ਐਪੀਸੋਡ 'ਚ ਆਦਿਤਿਆ ਨਾਰਾਇਣ ਪਤਨੀ ਸ਼ਵੇਤਾ ਅਗਰਵਾਲ, ਪਿਤਾ ਉਦਿਤ ਨਾਰਾਇਣ ਤੇ ਮਾਂ ਦੀਪਾ ਨਾਰਾਇਣ ਨਾਲ ਪਹੁੰਚੇ। ਇਸ ਐਪੀਸੋਡ ਨਾਲ ਜੁੜਿਆ ਇਕ ਵੀਡੀਓ ਪ੍ਰੋਮੋ ਵੀ ਸੋਨੀ ਟੀ. ਵੀ. ਚੈਨਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਸ਼ੋਅ ਦੀ ਜੱਜ ਨੇਹਾ ਕੱਕੜ ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਤੋਂ ਉਨ੍ਹਾਂ ਦੀ ਪ੍ਰੇਮ ਕਹਾਣੀ ਬਾਰੇ ਪੁੱਛਦੀ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਆਦਿਤਿਆ ਨਾਰਾਇਣ ਨੇ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ 'ਚ ਮਾਂ ਦੀਪਾ ਨੇ ਅਹਿਮ ਰੋਲ ਨਿਭਾਇਆ। ਉਨ੍ਹਾਂ ਨੇ ਕਿਹਾ ਸ਼ੁਰੂਆਤ 'ਚ ਇਨ੍ਹਾਂ ਨੇ (ਸ਼ਵੇਤਾ ਅਗਰਵਾਲ) ਮੈਨੂੰ ਬਹੁਤ ਪਿਆਰ ਨਾਲ, ਪਿਆਰ ਨਾਲ ਕਈ ਵਾਰ ਰਿਜੈਕਟ ਕੀਤਾ। ਮੈਨੂੰ ਆਪਣੀ ਮਾਂ ਨੂੰ ਸ਼ੁਕਰੀਆ ਬੋਲਣਾ ਚਾਹੀਦਾ। ਇਕ ਦਿਨ ਮੰਮੀ ਨੇ ਬੋਲਿਆ ਅਗਲੀ ਵਾਰ ਜਦੋਂ ਸ਼ਵੇਤਾ ਨੂੰ ਮਿਲੋ ਤਾਂ ਮੈਨੂੰ ਫੋਨ ਕਰ ਦੇਣਾ। ਇਸ ਤੋਂ ਬਾਅਦ ਫੋਨ 'ਤੇ ਇਕ ਦਿਨ ਮੇਰੀ ਮਾਂ ਨੇ ਸ਼ਵੇਤਾ ਨੂੰ ਬੋਲਿਆ ਕਿ ਆਦਿਤਿਆ ਨਾਲ ਡੇਟ 'ਤੇ ਜਾਓ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਸੋਸ਼ਲ ਮੀਡੀਆ 'ਤੇ 'ਇੰਡੀਅਨ ਆਈਡਲ' ਨਾਲ ਜੁੜੇ ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦੀ ਪ੍ਰੇਮ ਕਹਾਣੀ ਦਾ ਇਹ ਵੀਡੀਓ ਪ੍ਰੋਮੋ ਕਾਫ਼ੀ ਵਾਇਰਲ ਹੋ ਰਿਹਾ ਹੈ। ਇਨ੍ਹਾਂ ਦੋਵਾਂ ਦੇ ਪ੍ਰਸ਼ੰਸਕ ਵੀ ਪ੍ਰੋਮੋ ਨੂੰ ਖ਼ੂਬ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਬੀਤੇ ਦਸੰਬਰ 'ਚ ਇਕ-ਦੂਜੇ ਨਾਲ ਵਿਆਹ ਕਰਵਾਇਆ ਸੀ। ਇਨ੍ਹਾਂ ਦੋਵਾਂ ਦਾ ਵਿਆਹ ਕਾਫ਼ੀ ਚਰਚਾ 'ਚ ਰਿਹਾ ਸੀ।
 

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)


sunita

Content Editor sunita