ਆਦਿਤਿਆ ਨਾਰਾਇਣ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ

Friday, Mar 04, 2022 - 11:38 AM (IST)

ਆਦਿਤਿਆ ਨਾਰਾਇਣ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਮੁੰਬਈ (ਬਿਊਰੋ)– ਅਦਾਕਾਰ ਤੇ ਗਾਇਕ ਆਦਿਤਿਆ ਨਾਰਾਇਣ ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਆਦਿਤਿਆ ਦੀ ਪਤਨੀ ਸ਼ਵੇਤਾ ਅਗਰਵਾਲ ਨੇ ਇਕ ਪਿਆਰੀ ਧੀ ਨੂੰ ਜਨਮ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਆਦਿਤਿਆ ਨਾਰਾਇਣ ਨੇ ਪਿਤਾ ਬਣਨ ਦੀ ਖ਼ਬਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਧੀ ਦਾ ਪਿਤਾ ਬਣ ਕੇ ਉਹ ਕਾਫੀ ਖ਼ੁਸ਼ ਹਨ। ਪਿਤਾ ਬਣੇ ਆਦਿਤਿਆ ਨਾਰਾਇਣ ਨੂੰ ਪ੍ਰਸ਼ੰਸਕ ਤੇ ਸਿਤਾਰੇ ਵਧਾਈ ਦੇ ਰਹੇ ਹਨ। ਖ਼ਬਰਾਂ ਮੁਤਾਬਕ ਸ਼ਵੇਤਾ ਅਗਰਵਾਲ ਨੇ 24 ਫਰਵਰੀ ਨੂੰ ਧੀ ਨੂੰ ਜਨਮ ਦਿੱਤਾ ਹੈ।

ਉਂਝ ਤੁਹਾਨੂੰ ਇਹ ਗੱਲ ਪਤਾ ਨਹੀਂ ਹੋਵੇਗੀ ਕਿ ਆਦਿਤਿਆ ਨਾਰਾਇਣ ਵੀ ਧੀ ਹੀ ਚਾਹੁੰਦੇ ਸਨ। ਹੁਣ ਦੇਖੋ ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਗਈ।

ਆਦਿਤਿਆ ਨਾਰਾਇਣ ਨੇ ਬੰਬੇ ਟਾਈਮਜ਼ ਨਾਲ ਗੱਲਬਾਤ ’ਚ ਕਿਹਾ, ‘ਹਰ ਕੋਈ ਮੈਨੂੰ ਕਹਿ ਰਿਹਾ ਸੀ ਕਿ ਲੜਕਾ ਹੀ ਹੋਵੇਗਾ ਪਰ ਮੈਂ ਚਾਹੁੰਦਾ ਸੀ ਕਿ ਲੜਕੀ ਹੋਵੇ। ਮੈਨੂੰ ਲੱਗਦਾ ਹੈ ਕਿ ਪਿਤਾ ਧੀ ਦੇ ਕਾਫੀ ਕਰੀਬ ਹੁੰਦੇ ਹਨ। ਮੈਂ ਬੇਹੱਦ ਖ਼ੁਸ਼ ਹਾਂ ਕਿ ਲੜਕੀ ਨੇ ਜਨਮ ਲਿਆ ਹੈ। ਸ਼ਵੇਤਾ ਤੇ ਮੈਂ ਮਾਤਾ-ਪਿਤਾ ਬਣ ਕੇ ਬੇਹੱਦ ਖ਼ੁਸ਼ ਹਾਂ। ਜਦੋਂ ਸ਼ਵੇਤਾ ਦੀ ਡਿਲਿਵਰੀ ਹੋ ਰਹੀ ਸੀ ਤਾਂ ਮੈਂ ਉਸ ਦੇ ਨਾਲ ਸੀ। ਮੇਰਾ ਮੰਨਣਾ ਹੈ ਕਿ ਸਿਰਫ ਮਹਿਲਾ ’ਚ ਹੀ ਬੱਚੇ ਨੂੰ ਦੁਨੀਆ ’ਚ ਲਿਆਉਣ ਦੀ ਤਾਕਤ ਹੁੰਦੀ ਹੈ। ਸ਼ਵੇਤਾ ਲਈ ਮੇਰਾ ਸਨਮਾਨ ਤੇ ਪਿਆਰ ਦੁੱਗਣਾ ਹੋ ਗਿਆ ਹੈ। ਬੱਚੇ ਨੂੰ ਜਨਮ ਦੇਣ ਲਈ ਇਕ ਮਾਂ ਨੂੰ ਬੇਹੱਦ ਮੁਸ਼ਕਿਲ ਸਮੇਂ ’ਚੋਂ ਲੰਘਣਾ ਪੈਂਦਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News