ਰਾਣੀ ਮੁਖਰਜੀ ਨਾਲ ਵਿਆਹ ਦੌਰਾਨ ਆਦਿਤਿਆ ਚੋਪੜਾ ਨੇ ਕਰਨ ਜੌਹਰ ਨੂੰ ਦਿੱਤੀ ਸੀ ਧਮਕੀ, ਸਾਲਾਂ ਬਾਅਦ ਕੀਤਾ ਖ਼ੁਲਾਸਾ

11/30/2023 1:18:19 PM

ਮੁੰਬਈ (ਬਿਊਰੋ)– ਕਰਨ ਜੌਹਰ ਇਨ੍ਹੀਂ ਦਿਨੀਂ ‘ਕੌਫੀ ਵਿਦ ਕਰਨ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਇਸ ਸੈਲੇਬ੍ਰਿਟੀ ਚੈਟ ਸ਼ੋਅ ’ਚ ਹੁਣ ਤਕ ਕਈ ਸਿਤਾਰੇ ਹਿੱਸਾ ਲੈ ਚੁੱਕੇ ਹਨ। ਮਸ਼ਹੂਰ ਬਾਲੀਵੁੱਡ ਅਦਾਕਾਰਾਂ ਤੇ ਚਚੇਰੀਆਂ ਭੈਣਾਂ ਰਾਣੀ ਮੁਖਰਜੀ ਤੇ ਕਾਜੋਲ ਨੇ ਤਾਜ਼ਾ ਐਪੀਸੋਡ ’ਚ ਹਿੱਸਾ ਲਿਆ।

ਕਰਨ ਜੌਹਰ ਨੇ ਦੋਵਾਂ ਨਾਲ ਕਈ ਗੱਲਾਂ ’ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਣੀ ਮੁਖਰਜੀ ਦੇ ਗੁਪਤ ਵਿਆਹ ਨਾਲ ਜੁੜੇ ਕੁਝ ਖ਼ੁਲਾਸੇ ਵੀ ਕੀਤੇ। ਇਨ੍ਹਾਂ ’ਚੋਂ ਇਕ ਸੀ ਲਾੜਾ ਆਦਿਤਿਆ ਚੋਪੜਾ ਵਿਆਹ ਤੋਂ ਪਹਿਲਾਂ ਕਰਨ ਜੌਹਰ ਨੂੰ ਧਮਕੀ ਦੇ ਰਿਹਾ ਸੀ।

ਸਿਰਫ਼ 18 ਮਹਿਮਾਨ ਮੌਜੂਦ ਸਨ
ਰਾਣੀ ਮੁਖਰਜੀ ਤੇ ਆਦਿਤਿਆ ਚੋਪੜਾ ਨੇ 2014 ’ਚ ਗੁਪਤ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਵਿਆਹ ਦੀ ਕਿਸੇ ਨੂੰ ਕੋਈ ਸੂਹ ਨਹੀਂ ਸੀ। ‘ਕੌਫੀ ਵਿਦ ਕਰਨ’ ’ਚ ਵੀ ਕਰਨ ਜੌਹਰ ਨੇ ਪਹਿਲੀ ਵਾਰ ਆਪਣੀ ਲੋਕੇਸ਼ਨ ਦਾ ਖ਼ੁਲਾਸਾ ਕੀਤਾ ਸੀ। ਕਰਨ ਜੌਹਰ ਨੇ ਕਿਹਾ ਕਿ ਰਾਣੀ ਮੁਖਰਜੀ ਤੇ ਆਦਿਤਿਆ ਚੋਪੜਾ ਬਾਲੀਵੁੱਡ ਦੀ ਪਹਿਲੀ ਜੋੜੀ ਹੈ, ਜਿਸ ਨੇ ਡੈਸਟੀਨੇਸ਼ਨ ਵੈਡਿੰਗ ਕੀਤੀ ਹੈ। ਇਸ ਤੋਂ ਬਾਅਦ ਇਹ ਫ਼ਿਲਮ ਇੰਡਸਟਰੀ ’ਚ ਟਰੈਂਡ ਬਣ ਗਿਆ। ਕਰਨ ਜੌਹਰ ਨੇ ਦੱਸਿਆ ਕਿ ਰਾਣੀ ਤੇ ਆਦਿਤਿਆ ਦਾ ਵਿਆਹ ਮੈਨਚੇਸਟਰ ’ਚ ਹੋਇਆ ਸੀ, ਜਿਥੇ ਸਿਰਫ਼ 18 ਮਹਿਮਾਨ ਸ਼ਾਮਲ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ : ਇੰਡੀਗੋ ਏਅਰਲਾਈਨਜ਼ 'ਤੇ ਭੜਕੇ ਕਪਿਲ ਸ਼ਰਮਾ, ਵੀਡੀਓ ਸਾਂਝੀ ਕਰ ਸੋਸ਼ਲ ਮੀਡੀਆ ਰਾਹੀਂ ਉਤਾਰਿਆ ਗੁੱਸਾ

ਆਦਿਤਿਆ ਦੀ ਧਮਕੀ ਪਈ ਭਾਰੀ
ਕਰਨ ਜੌਹਰ ਨੇ ਦੱਸਿਆ ਕਿ ਆਦਿਤਿਆ ਚੋਪੜਾ ਉਨ੍ਹਾਂ ਦੇ ਬਹੁਤ ਕਰੀਬ ਹੈ ਤੇ ਇਸ ਦੁਨੀਆ ’ਚ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਰਹੇ ਹਨ। ਅਜਿਹੇ ’ਚ ਜਦੋਂ ਉਨ੍ਹਾਂ ਦੇ ਵਿਆਹ ਦੀ ਗੱਲ ਆਈ ਤਾਂ ਉਨ੍ਹਾਂ ਨੂੰ ਵੀ ਮਹਿਮਾਨਾਂ ਦੀ ਖ਼ਾਸ ਸੂਚੀ ’ਚ ਸ਼ਾਮਲ ਕੀਤਾ ਗਿਆ ਪਰ ਧਮਕੀ ਦੇ ਨਾਲ। ਕਰਨ ਜੌਹਰ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਆਦਿਤਿਆ ਚੋਪੜਾ ਨੇ ਮੈਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਵਿਆਹ ਕਰਵਾ ਰਹੇ ਹਨ, ਜੇਕਰ ਇਹ ਗੱਲ ਸਾਹਮਣੇ ਆਈ ਤਾਂ ਇਸ ਦੇ ਲਈ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ ਕਿਉਂਕਿ ਉਨ੍ਹਾਂ ਤੋਂ ਇਲਾਵਾ ਹੋਰ ਕੋਈ ਅਜਿਹਾ ਕੰਮ ਨਹੀਂ ਕਰੇਗਾ। ਇਸ ਤੋਂ ਬਾਅਦ ਹਾਲਾਤ ਇਸ ਹੱਦ ਤਕ ਆ ਗਏ ਕਿ ਕਰਨ ਜੌਹਰ ਨੂੰ ਆਪਣੀ ਮਾਂ ਤੋਂ ਵਿਆਹ ਦੀ ਗੱਲ ਲੁਕਾਉਣੀ ਪਈ ਤੇ ਝੂਠ ਬੋਲ ਕੇ ਵਿਆਹ ’ਚ ਸ਼ਾਮਲ ਹੋਣਾ ਪਿਆ।

ਕਰਨ ਨੂੰ ਕਿਸ ਤਰ੍ਹਾਂ ਦੀ ਧਮਕੀ ਮਿਲੀ?
ਆਦਿਤਿਆ ਚੋਪੜਾ ਦੇ ਬੋਲ ਸ਼ੇਅਰ ਕਰਦਿਆਂ ਕਰਨ ਜੌਹਰ ਨੇ ਜੋ ਕਿਹਾ ਸੀ, ਉਹ ਵੀ ਦੱਸਿਆ। ਕਰਨ ਨੇ ਕਿਹਾ, ‘‘ਮੇਰਾ ਵਿਆਹ ਹੋ ਰਿਹਾ ਹੈ, ਇਸ ’ਚ 18 ਲੋਕ ਸ਼ਾਮਲ ਹੋ ਰਹੇ ਹਨ। ਜੇਕਰ ਇਸ ਵਿਆਹ ਦੀ ਖ਼ਬਰ ਫੈਲਦੀ ਹੈ ਤਾਂ ਇਹ ਤੁਸੀਂ ਹੀ ਹੋਵੋਗੇ। ਜੇਕਰ ਕਿਸੇ ਵੀ ਅਖ਼ਬਾਰ ’ਚ ਵਿਆਹ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਸਿਰਫ਼ ਉਹੀ ਵਿਅਕਤੀ ਹੋਵੇਗਾ, ਜਿਸ ਨੇ ਆਪਣਾ ਮੂੰਹ ਖੋਲ੍ਹਿਆ ਹੈ। ਤੁਸੀਂ ਹੋਵੋਗੇ। ਉਸ ਸਮੇਂ ਅਖ਼ਬਾਰਾਂ ਦਾ ਬਹੁਤ ਦਬਦਬਾ ਸੀ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News