ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ''ਚ ਪੁਲਸ ਥਾਣੇ ਪਹੁੰਚੇ ਆਦਿਤਿਆ ਚੋਪੜਾ, ਜਾਣੋ ਕੀ ਹੈ ਪੂਰਾ ਮਾਮਲਾ

7/18/2020 5:28:30 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਹਰ ਉਸ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਸੁਸ਼ਾਂਤ ਦੇ ਬਹੁਤ ਨੇੜੇ ਸੀ ਜਾਂ ਜਿਨ੍ਹਾਂ ਨਾਲ ਸੁਸ਼ਾਂਤ ਨੇ ਕੰਮ ਕੀਤਾ ਸੀ। ਇਸੇ ਮਾਮਲੇ 'ਚ ਅੱਜ ਯਸ਼ਰਾਜ ਫ਼ਿਲਮਜ਼ ਦੇ ਮਾਲਕ ਆਦਿਤਿਆ ਚੋਪੜਾ ਤੋਂ ਮੁੰਬਈ ਦੇ ਵਰਸੋਵਾ ਪੁਲਸ ਸਟੇਸ਼ਨ 'ਚ ਸੁਸ਼ਾਂਤ ਬਾਰੇ ਪੁੱਛਗਿੱਛ ਕੀਤੀ ਗਈ ਹੈ। ਮੁੰਬਈ ਪੁਲਸ ਨੇ ਆਦਿਤਿਆ ਚੋਪੜਾ ਦੇ ਬਿਆਨ ਵੀ ਲਏ ਹਨ। ਇਨ੍ਹਾਂ ਬਿਆਨਾਂ 'ਚ ਕੀ ਕੁਝ ਕਿਹਾ ਗਿਆ ਹੈ ਫਿਲਹਾਲ ਉਸ ਦਾ ਖ਼ੁਲਾਸਾ ਅਜੇ ਨਹੀਂ ਹੋਇਆ।

ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੀ ਬਿੱਗ ਬਜਟ ਫ਼ਿਲਮ 'ਪਾਨੀ' ਵੀ ਯਸ਼ਰਾਜ ਨਾਲ ਕਰਨੀ ਸੀ, ਜਿਹੜੀ ਕੀ ਨਹੀਂ ਹੋਈ। ਇਸ ਦੀ ਤਿਆਰੀ ਸੁਸ਼ਾਂਤ ਨੇ ਲਗਭਗ ਡੇਢ ਸਾਲ ਕੀਤੀ। ਇਹ ਫ਼ਿਲਮ ਸ਼ੇਖਰ ਕਪੂਰ ਵਲੋਂ ਡਾਇਰੈਕਟ ਕੀਤੀ ਜਾਣੀ ਸੀ। ਇਸ ਤੋਂ ਇਲਾਵਾ ਸੁਸ਼ਾਂਤ ਨੇ ਯਸ਼ਰਾਜ ਨਾਲ ਦੋ ਫ਼ਿਲਮਾਂ ਕੀਤੀਆਂ ਸਨ। ਪਹਿਲੀ 'ਸ਼ੁੱਧ ਦੇਸੀ ਰੋਮਾਂਸ', ਜਿਸ ਦੇ ਲਈ ਸੁਸ਼ਾਂਤ ਨੂੰ 30 ਲੱਖ ਰੁਪਏ ਦਿੱਤੇ ਗਏ ਸਨ ਅਤੇ ਦੂਜੀ ਫ਼ਿਲਮ 'ਡਿਟੈਕਟਿਵ ਬਿਯੋਮਕੇਸ਼ ਬਕਸ਼ੀ' ਸੀ, ਜਿਸ ਲਈ ਸੁਸ਼ਾਂਤ ਨੂੰ 60 ਲੱਖ 'ਚ ਸਾਈਨ ਕੀਤਾ ਗਿਆ ਸੀ।

ਵੱਡੇ ਨਾਮਾ ਦੀ ਗੱਲ ਕਰੀਏ ਤਾਂ ਆਦਿਤਿਆ ਚੋਪੜਾ ਤੋਂ ਪਹਿਲਾ ਮੁੰਬਈ ਪੁਲਸ ਨੇ ਸੰਜੇ ਲੀਲਾ ਭੰਸਾਲੀ ਨੂੰ ਵੀ ਪੁਲਸ ਸਟੇਸ਼ਨ ਬੁਲਾ ਕੇ ਪੁੱਛਗਿੱਛ ਕੀਤੀ ਸੀ ਤੇ ਉਨ੍ਹਾਂ ਦੇ ਬਿਆਨ ਲਏ ਗਏ ਸੀ। ਕੁਝ ਦਿਨ ਪਹਿਲਾ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਨੇ ਇਸ ਮਾਮਲੇ ਦੀ 329 ਜਾਂਚ ਦੀ ਮੰਗ ਕੀਤੀ ਹੈ।


sunita

Content Editor sunita