ਸਿਡਨਾਜ਼ ਦੇ ਪ੍ਰਸ਼ੰਸਕਾਂ ਦੀ ਬੇਨਤੀ ’ਤੇ ਮੁੜ ਬਦਲਿਆ ਸਿਧਾਰਥ ਸ਼ੁਕਲਾ ਦੇ ਆਖਰੀ ਗੀਤ ਦਾ ਟਾਈਟਲ

Tuesday, Oct 19, 2021 - 12:47 PM (IST)

ਸਿਡਨਾਜ਼ ਦੇ ਪ੍ਰਸ਼ੰਸਕਾਂ ਦੀ ਬੇਨਤੀ ’ਤੇ ਮੁੜ ਬਦਲਿਆ ਸਿਧਾਰਥ ਸ਼ੁਕਲਾ ਦੇ ਆਖਰੀ ਗੀਤ ਦਾ ਟਾਈਟਲ

ਮੁੰਬਈ (ਬਿਊਰੋ)– ਸਿਡਨਾਜ਼ ਦੀ ਜੋੜੀ ਟੀ. ਵੀ. ਇੰਡਸਟਰੀ ਦੀਆਂ ਸਭ ਤੋਂ ਮਸ਼ਹੂਰ ਜੋੜੀਆਂ ’ਚੋਂ ਇਕ ਸੀ। ‘ਬਿੱਗ ਬੌਸ’ ਤੋਂ ਬਾਅਦ ਸਿਧਾਰਥ ਤੇ ਸ਼ਹਿਨਾਜ਼ ਨੂੰ ਸਕ੍ਰੀਨ ’ਤੇ ਕਈ ਵਾਰ ਇਕੱਠਿਆਂ ਦੇਖਿਆ ਗਿਆ। ਸਿਧਾਰਥ ਸ਼ੁਕਲਾ ਆਪਣੇ ਦਿਹਾਂਤ ਤੋਂ ਪਹਿਲਾਂ ਵੀ ਸ਼ਹਿਨਾਜ਼ ਨਾਲ ਇਕ ਗੀਤ ’ਚ ਕੰਮ ਕਰ ਰਹੇ ਸਨ ਪਰ 2 ਸਤੰਬਰ ਨੂੰ ਅਚਾਨਕ ਸਿਧਾਰਥ ਦੇ ਦਿਹਾਂਤ ਤੋਂ ਬਾਅਦ ਸਿਡਨਾਜ਼ ਦੀ ਜੋੜੀ ਹਮੇਸ਼ਾ ਲਈ ਟੁੱਟ ਗਈ ਤੇ ਦੋਵਾਂ ਦੇ ਗੀਤ ਦੀ ਸ਼ੂਟਿੰਗ ਵੀ ਅਧੂਰੀ ਰਹਿ ਗਈ ਪਰ ਸਿਧਾਰਥ ਤੇ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਦੀ ਬੇਨਤੀ ਨੇ ਸਿਧਾਰਥ ਨੂੰ ਆਖਰੀ ਗੀਤ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪੂਜਾ ਬੇਦੀ ਹੋਈ ਕੋਰੋਨਾ ਪਾਜ਼ੇਟਿਵ, ਕਿਹਾ– ‘ਸਾਵਧਾਨੀ ਦੀ ਜ਼ਰੂਰਤ, ਘਬਰਾਉਣ ਦੀ ਨਹੀਂ’

ਸਿਧਾਰਥ ਤੇ ਸ਼ਹਿਨਾਜ਼ ਦੇ ਗੀਤ ਦਾ ਟਾਈਟਲ ਸਭ ਤੋਂ ਪਹਿਲਾਂ ‘ਹੈਬਿਟ’ ਰੱਖਿਆ ਗਿਆ ਸੀ ਪਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਮੇਕਰਜ਼ ਨੇ ਅਦਾਕਾਰ ਦੀ ਯਾਦ ’ਚ ਗੀਤ ਦਾ ਟਾਈਟਲ ਬਦਲ ਕੇ ‘ਅਧੂਰਾ’ ਕਰ ਦਿੱਤਾ ਸੀ ਪਰ ਗੀਤ ਦਾ ਪਹਿਲਾ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਸਿਡਨਾਜ਼ ਦੇ ਪ੍ਰਸ਼ੰਸਕਾਂ ਨੇ ਅਦਾਕਾਰ ਦੇ ਗੀਤ ਦਾ ਨਾਂ ਉਹੀ ਰੱਖਣ ਦੀ ਅਪੀਲ ਕੀਤੀ, ਜੋ ਸਿਧਾਰਥ ਦੇ ਸਾਹਮਣੇ ਰੱਖਿਆ ਗਿਆ ਸੀ।

 
 
 
 
 
 
 
 
 
 
 
 
 
 
 
 

A post shared by Saregama India (@saregama_official)

ਸਿਧਾਰਥ ਲਈ ਉਸ ਦੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰੱਖਦਿਆਂ ਮੇਕਰਜ਼ ਨੇ ਇਕ ਵਾਰ ਮੁੜ ਗੀਤ ਦਾ ਟਾਈਟਲ ‘ਅਧੂਰਾ’ ਤੋਂ ਬਦਲ ਕੇ ‘ਹੈਬਿਟ’ ਕਰ ਦਿੱਤਾ ਹੈ, ਜੋ ਸਭ ਤੋਂ ਪਹਿਲਾਂ ਰੱਖਿਆ ਗਿਆ ਸੀ। ਸਾਰੇਗਾਮਾ ਇੰਡੀਆ ਦੇ ਅਧਿਕਾਰਕ ਟਵਿਟਰ ਹੈਂਡਲ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸਿਧਾਰਥ ਦੇ ਆਖਰੀ ਗੀਤ ਦਾ ਟਾਈਟਲ ਮੁੜ ਤੋਂ ‘ਹੈਬਿਟ’ ਕਰ ਦਿੱਤਾ ਗਿਆ ਹੈ।

ਸਿਡਨਾਜ਼ ਦੇ ਇਕੱਠਿਆਂ ਆਖਰੀ ਗੀਤ ਦਾ ਪੋਸਟਰ ਵੀ ਰਿਲੀਜ਼ ਹੋ ਗਿਆ ਹੈ। ਪੋਸਟਰ ’ਚ ਸਿਧਾਰਥ ਸ਼ੁਕਲਾ ਸ਼ਹਿਨਾਜ਼ ਗਿੱਲ ਦੇ ਨੱਕ ਨੂੰ ਫੜੀ ਨਜ਼ਰ ਆ ਰਹੇ ਹਨ। ਸਿਡਨਾਜ਼ ਦੇ ਪ੍ਰਸ਼ੰਸਕਾਂ ਲਈ ਇਹ ਗੀਤ ਕਾਫੀ ਖ਼ਾਸ ਤੇ ਇਮੋਸ਼ਨਲ ਹੋਣ ਵਾਲਾ ਹੈ, ਜਿਸ ਨੂੰ ਉਹ ਹਮੇਸ਼ਾ ਯਾਦ ਰੱਖਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News