ਫਿਲਮ 'ਲਗਾਨ' 'ਚ ਕੇਸਰੀਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨੂੰ ਹੋਇਆ ਬਰੇਨ ਸਟਰੋਕ, ਨਹੀਂ ਹਨ ਇਲਾਜ ਲਈ ਪੈਸੇ

Friday, Sep 24, 2021 - 04:21 PM (IST)

ਫਿਲਮ 'ਲਗਾਨ' 'ਚ ਕੇਸਰੀਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨੂੰ ਹੋਇਆ ਬਰੇਨ ਸਟਰੋਕ, ਨਹੀਂ ਹਨ ਇਲਾਜ ਲਈ ਪੈਸੇ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਦੀ ਫਿਲਮ 'ਲਗਾਨ' ਵਿੱਚ ਕੇਸਰੀਆ ਦਾ ਕਿਰਦਾਰ ਨਿਭਾ ਚੁੱਕੀ ਪਰਵੀਨਾ ਬਾਨੋ ਨੂੰ 2011 'ਚ ਬਰੇਨ ਸਟਰੋਕ ਹੋਇਆ ਸੀ। ਇਸ ਤੋਂ ਬਾਅਦ ਹੀ ਉਸ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇਲਾਜ ਦੇ ਚੱਲਦੇ ਉਹਨਾਂ ਦੀ ਪੂਰੀ ਕਮਾਈ ਖਤਮ ਹੋ ਗਈ ਹੈ। ਪਰਵੀਨਾ ਨੇ ਦੱਸਿਆ ਕਿ ‘ਉਹ ਘਰ ਵਿੱਚ ਆਪਣੀ ਧੀ ਅਤੇ ਦੋ ਛੋਟੀਆਂ ਭੈਣਾਂ ਨਾਲ ਰਹਿੰਦੀ ਹੈ। ਪਤੀ ਦੇ ਵੱਖ ਹੋਣ ਕਰਕੇ ਘਰ ਵਿੱਚ ਉਹ ਹੀ ਕਮਾਉਣ ਵਾਲੀ ਸੀ।

lagaan fame kesariya aka parveenabano express pain over financial condition
ਮੈਂ ਛੋਟੇ ਮੋਟੇ ਕਿਰਦਾਰ ਕਰਕੇ ਪੈਸੇ ਕਮਾਉਂਦੀ ਸੀ। ਮੇਰਾ ਭਰਾ ਮੇਰੀ ਦੇਖਭਾਲ ਕਰਦਾ ਸੀ ਪਰ ਉਸ ਨੂੰ ਵੀ ਕੈਂਸਰ ਹੋ ਗਿਆ। ਬਰੇਨ ਸਟਰੋਕ ਕਰਕੇ ਮੇਰੀ ਪੂਰੀ ਕਮਾਈ ਖਤਮ ਹੋ ਗਈ। ਮੇਰੀ ਭੈਣ ਸਹਾਇਕ ਡਾਇਰੈਕਟਰ ਦੇ ਤੌਰ ਤੇ ਕੰਮ ਕਰਦੀ ਸੀ ਪਰ ਤਾਲਾਬੰਦੀ ਨੇ ਉਸ ਦੀ ਨੌਕਰੀ ਵੀ ਖੋਹ ਲਈ। ਹੁਣ ਸਾਡੀ ਕਮਾਈ ਦਾ ਕੋਈ ਸਾਧਨ ਨਹੀਂ ਹੈ।
ਮੈਂ ਕਈ ਲੋਕਾਂ ਨੂੰ ਮਦਦ ਦੀ ਗੁਹਾਰ ਲਗਾਈ ਕੁਝ ਲੋਕਾਂ ਨੇ ਰਾਸ਼ਨ ਦੇ ਕੇ ਮਦਦ ਕੀਤੀ ਪਰ ਮੇਰੀਆਂ ਦਵਾਈਆਂ ਤੇ ਹਰ ਹਫਤੇ 1800 ਰੁਪਏ ਦਾ ਖਰਚ ਹੁੰਦਾ ਹੈ। ਇਸ ਤੋਂ ਇਲਾਵਾ ਘਰ ਦਾ ਕਿਰਾਇਆ ਅਤੇ ਹੋਰ ਖਰਚੇ ਵੀ ਹਨ। ਮੈਂ ਪਹਿਲਾਂ ਇਹ ਸਭ ਕੁਝ ਇਸ ਲਈ ਨਹੀਂ ਦੱਸਿਆ ਕਿਉਂਕਿ ਮੈਨੂੰ ਡਰ ਸੀ ਕਿ ਲੋਕ ਮੈਨੂੰ ਬਿਮਾਰ ਸਮਝ ਕੇ ਕੰਮ ਦੇਣਾ ਬੰਦ ਨਾ ਕਰ ਦੇਣ’।


author

Aarti dhillon

Content Editor

Related News