ਅਦਾਕਾਰਾ ਸਨੀ ਲਿਓਨ ਗੁਆ ਚੁੱਕੀ ਹੈ ਚਾਰ ਧੀਆਂ, ਖੁਦ ਕੀਤਾ ਖੁਲਾਸਾ

Thursday, Oct 17, 2024 - 12:40 PM (IST)

ਅਦਾਕਾਰਾ ਸਨੀ ਲਿਓਨ ਗੁਆ ਚੁੱਕੀ ਹੈ ਚਾਰ ਧੀਆਂ, ਖੁਦ ਕੀਤਾ ਖੁਲਾਸਾ

ਮੁੰਬਈ- ਬੀਤੇ ਦਿਨ ਸਨੀ ਲਿਓਨ ਨੇ ਆਪਣੀ ਵੱਡੀ ਧੀ ਨਿਸ਼ਾ ਦਾ 9ਵਾਂ ਜਨਮਦਿਨ ਮਨਾਇਆ। ਸਨੀ ਲਿਓਨ ਨੇ ਆਪਣੀ ਧੀ ਦਾ ਜਨਮਦਿਨ ਪਾਪਰਾਜ਼ੀ ਨਾਲ ਵੀ ਮਨਾਇਆ। ਹਰ ਕੋਈ ਜਾਣਦਾ ਹੈ ਕਿ ਉਸ ਦੇ ਤਿੰਨ ਬੱਚੇ ਹਨ ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਸੰਨੀ ਨੂੰ ਚਾਰ ਧੀਆਂ ਨੂੰ ਗਵਾਉਣ ਦਾ ਦੁੱਖ ਝੱਲਣਾ ਪਿਆ ਹੈ। ਇਸ ਬਾਰੇ ਅਦਾਕਾਰਾ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ। ਦਰਅਸਲ, ਸਨੀ ਲਿਓਨ ਦੇ ਦੋ ਪੁੱਤਰ ਜੁੜਵਾ ਹਨ ਅਤੇ ਉਸ ਨੇ ਇੱਕ ਧੀ ਨੂੰ ਗੋਦ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ -BDay Spl: ਰਤਨ ਟਾਟਾ ਨਾਲ ਟੁੱਟਿਆ ਸੀ ਰਿਸ਼ਤਾ, ਇਸ ਕ੍ਰਿਕਟਰ ਨੂੰ ਦਿਲ ਦੇ ਬੈਠੀ ਸੀ ਇਹ ਅਦਾਕਾਰਾ

ਹੁਣ ਹਾਲ ਹੀ ‘ਚ ਇੱਕ ਮੀਡੀਆ ਹਾਊਸ ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਆਪਣੀਆਂ ਚਾਰ ਧੀਆਂ ਨੂੰ ਗੁਆ ਚੁੱਕੀ ਹੈ। ਸਨੀ ਲਿਓਨ ਦੱਸਦੀ ਹੈ ਕਿ ਉਸ ਨੇ ਅਤੇ ਪਤੀ ਡੇਨੀਅਲ ਨੇ ਸਰੋਗੇਸੀ ਦੀ ਯੋਜਨਾ ਬਣਾਈ ਸੀ। ਅਦਾਕਾਰਾ ਨੇ ਦੱਸਿਆ ਕਿ ਉਸ ਨੇ ਆਪਣੇ 6 ਐਗਜ਼ ਵੀ ਫ੍ਰੀਜ਼ ਕਰਵਾਏ ਸਨ। ਉਨ੍ਹਾਂ 'ਚ ਚਾਰ ਧੀਆਂ ਤੇ ਦੋ ਪੁੱਤਰ ਲਈ ਸਨ। ਇਹ ਜਾਣਕਾਰੀ ਇਸ ਲਈ ਜਨਤਕ ਹੈ ਕਿਉਂਕਿ ਅਮਰੀਕਾ 'ਚ, ਬੱਚਿਆਂ ਦਾ ਲਿੰਗ ਜਨਮ ਤੋਂ ਪਹਿਲਾਂ ਜਾਣਿਆ ਜਾ ਸਕਦਾ ਹੈ। ਸੰਨੀ ਲਿਓਨ ਨੇ ਦੱਸਿਆ ਕਿ ਉਹ ਚਾਰੋਂ ਗੁਆ ਚੁੱਕੀ ਹੈ ਅਤੇ ਇਸ ਕਾਰਨ ਉਸ ਦਾ ਦਿਲ ਟੁੱਟ ਗਿਆ ਹੈ। IVF ਦੀ ਮਦਦ ਨਾਲ ਇਨ੍ਹਾਂ ਚਾਰਾਂ ਨੂੰ ਇਸ ਦੁਨੀਆ ‘ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਹ ਕੋਸ਼ਿਸ਼ ਅਸਫਲ ਰਹੀ। ਸੰਨੀ ਲਿਓਨ ਨੇ ਦੱਸਿਆ ਕਿ ਉਹ ਅਤੇ ਡੇਨੀਅਲ ਦੋਵੇਂ ਹਮੇਸ਼ਾ ਤੋਂ ਧੀ ਚਾਹੁੰਦੇ ਸਨ। ਬਾਅਦ 'ਚ ਉਹ ਮੁੰਬਈ ਦੇ ਅੰਧੇਰੀ 'ਚ ਇੱਕ ਜਗ੍ਹਾ ਗਏ ਅਤੇ ਉੱਥੇ ਛੋਟੀਆਂ-ਛੋਟੀਆਂ ਕੁੜੀਆਂ ਸਨ। ਇਸ ਲਈ ਉਨ੍ਹਾਂ ਨੇ ਇਕ ਧੀ ਨੂੰ ਗੋਦ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਹੰਸਿਕਾ ਮੋਟਵਾਨੀ ਨੇ ਖਰੀਦਿਆ ਸੁਪਨਿਆਂ ਦਾ ਘਰ, ਦੇਖੋ ਤਸਵੀਰਾਂ

ਸਨੀ ਲਿਓਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਆਪਣੀ ਸ਼ੁਰੂਆਤ ਅਡਲਟ ਇੰਡਸਟ੍ਰੀ 'ਚ ਕੀਤੀ ਸੀ। ਇਸ ਤੋਂ ਬਾਅਦ ਉਹ ਬਿੱਗ ਬੌਸ 'ਚ ਆਈ ਤੇ ਇਸ ਤੋਂ ਬਾਅਦ ਉਨ੍ਹਾਂ ਦੀ ਬਾਲੀਵੁੱਡ ਇੰਡਸਟਰੀ 'ਚ ਐਂਟਰੀ ਹੋਈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਉਹ ਬਾਲੀਵੁੱਡ ਇੰਡਸਟਰੀ ‘ਚ ਕਈ ਫਿਲਮਾਂ ‘ਚ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਜ਼ਿਆਦਾਤਰ ਆਈਟਮ ਨੰਬਰ ਕਰਦੇ ਦੇਖਿਆ ਗਿਆ ਹੈ ਅਤੇ ਇੰਨਾ ਹੀ ਨਹੀਂ, ਤੁਹਾਨੂੰ ਦੱਸ ਦੇਈਏ ਕਿ ਉਸ ਦੀ ਖੂਬਸੂਰਤੀ ਤੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News