ਅਦਾਕਾਰਾ ਸੋਨੀਆ ਬੰਸਲ ਨੂੰ ਪੈਨਿਕ ਅਟੈਕ ਦੇ ਚੱਲਦੇ ਕਰਵਾਇਆ ਗਿਆ ਹਸਪਤਾਲ 'ਚ ਭਰਤੀ

Tuesday, Jul 23, 2024 - 09:37 AM (IST)

ਅਦਾਕਾਰਾ ਸੋਨੀਆ ਬੰਸਲ ਨੂੰ ਪੈਨਿਕ ਅਟੈਕ ਦੇ ਚੱਲਦੇ ਕਰਵਾਇਆ ਗਿਆ ਹਸਪਤਾਲ 'ਚ ਭਰਤੀ

ਮੁੰਬਈ- 'ਬਿੱਗ ਬੌਸ 17' ਫੇਮ ਅਦਾਕਾਰਾ ਅਤੇ ਮਾਡਲ ਸੋਨੀਆ ਬੰਸਲ ਨੂੰ ਪੈਨਿਕ ਅਟੈਕ ਤੋਂ ਬਾਅਦ ਮੁੰਬਈ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਨੂੰ ਐਤਵਾਰ 22 ਜੁਲਾਈ ਨੂੰ ਪੈਨਿਕ ਅਟੈਕ ਆਇਆ ਸੀ। ਸੋਨੀਆ ਨੇ ਨੈਕਸਾ ਐਵਾਰਡ 'ਚ ਸ਼ਿਰਕਤ ਕਰਨ ਤੋਂ ਬਾਅਦ ਬੇਚੈਨੀ ਦੀ ਮਹਿਸੂਸ ਕੀਤੀ ਅਤੇ ਡਾਕਟਰੀ ਮਦਦ ਲਈ । ਉਹ ਇੱਕ ਐਵਾਰਡ ਸਮਾਰੋਹ 'ਚ ਸ਼ਾਮਲ ਹੋਣ ਲਈ ਗਈ ਸੀ। ਬਿੱਗ ਬੌਸ 17 ਦੇ ਪ੍ਰਤੀਯੋਗੀ ਪਿਛਲੇ ਕੁਝ ਸਮੇਂ ਤੋਂ ਪੈਨਿਕ ਅਟੈਕ ਤੋਂ ਗੁਜ਼ਰ ਰਹੀ ਹੈ। ਸੋਨੀਆ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਉਹ ਪਿਛਲੇ 4 ਮਹੀਨਿਆਂ ਤੋਂ ਪੈਨਿਕ ਅਟੈਕ ਨਾਲ ਪੀੜਤ ਹੈ। ਉਹ ਮਾਨਸਿਕ ਸਿਹਤ ਨਾਲ ਲੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਟੁੱਟ ਗਈ। ਸੋਨੀਆ ਅਜੇ ਵੀ ਡਾਕਟਰੀ ਨਿਗਰਾਨੀ ਹੇਠ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਦੱਸ ਦਈਏ ਕਿ ਸੋਨੀਆ ਬੰਸਲ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 17ਵੇਂ ਸੀਜ਼ਨ 'ਚ ਨਜ਼ਰ ਆਉਣ ਤੋਂ ਬਾਅਦ ਲਾਈਮਲਾਈਟ 'ਚ ਆਈ ਸੀ। ਹਾਲਾਂਕਿ, ਉਹ ਸ਼ੋਅ 'ਚ ਜ਼ਿਆਦਾ ਸਮਾਂ ਨਹੀਂ ਚੱਲ ਸਕੀ ਅਤੇ ਸ਼ੋਅ ਤੋਂ ਬਾਹਰ ਹੋਣ ਵਾਲੀ ਪਹਿਲੀ ਪ੍ਰਤੀਯੋਗੀ ਰਹੀ। ਸਟੈਂਡ ਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਬਿੱਗ ਬੌਸ 17 ਦੇ ਜੇਤੂ ਰਹੇ ਅਤੇ ਅਭਿਸ਼ੇਕ ਕੁਮਾਰ ਦੂਜੇ ਸਥਾਨ 'ਤੇ ਰਹੇ। ਸੋਨੀਆ ਬੰਸਲ ਨੇ ਅਦਾਕਾਰੀ 'ਚ ਆਉਣ ਤੋਂ ਪਹਿਲਾਂ ਇੱਕ ਮਾਡਲ ਵਜੋਂ ਸ਼ੁਰੂਆਤ ਕੀਤੀ । 'ਬਿੱਗ ਬੌਸ 17' 'ਚ ਆਉਣ ਤੋਂ ਪਹਿਲਾਂ ਸੋਨੀਆ ਨੇ ਕਈ ਮਿਊਜ਼ਿਕ ਵੀਡੀਓਜ਼ ਅਤੇ ਫਿਲਮਾਂ 'ਚ ਕੰਮ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - Karan Aujla ਨੇ ਜਾਰੀ ਕੀਤਾ ਇੰਡੀਆ ਟੂਰ ਦਾ ਸ਼ਡਿਊਲ, ਫੈਨਜ਼ ਹੋ ਰਹੇ ਹਨ ਖੁਸ਼

ਅਦਾਕਾਰਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਗੇਮ 100 ਕਰੋੜ ਦੀ' ਨਾਲ ਕੀਤੀ । ਇਸ ਫ਼ਿਲਮ 'ਚ ਰਾਹੁਲ ਰਾਏ, ਸ਼ਕਤੀ ਕਪੂਰ, ਵਿਸ਼ਾਲ ਮੋਹਨ ਅਤੇ ਪੰਕਜ ਬੇਰੀ ਵਰਗੇ ਕਲਾਕਾਰ ਵੀ ਸਨ। ਉਹ ਹੋਰ ਫਿਲਮਾਂ ਜਿਵੇਂ ਡਬਕੀ ਅਤੇ ਸ਼ੂਰਵੀਰ 'ਚ ਵੀ ਨਜ਼ਰ ਆਈ। ਇਸ ਤੋਂ ਇਲਾਵਾ ਉਨ੍ਹਾਂ ਨੇ ਤੇਲਗੂ ਸਿਨੇਮਾ 'ਚ ਵੀ ਕੰਮ ਕੀਤਾ ਹੈ, ਜਿਸ 'ਚ 'ਧੀਰਾ' ਅਤੇ 'ਯੈੱਸ ਬੌਸ' ਵਰਗੀਆਂ ਫਿਲਮਾਂ ਨਾਲ ਉਸ ਨੇ ਪਛਾਣ ਹਾਸਲ ਕੀਤੀ।


author

Priyanka

Content Editor

Related News