ਮਿਊਜ਼ਿਕਲ ਕੰਸਰਟ ’ਚ ਪਤੀ ਆਨੰਦ ਆਹੂਜਾ ਨਾਲ ਪਹੁੰਚੀ ਅਦਾਕਾਰਾ ਸੋਨਮ ਕਪੂਰ, ਦੇਖੋ ਵੀਡੀਓ

07/03/2022 5:48:33 PM

ਬਾਲੀਵੁੱਡ ਡੈਸਕ: ਅਦਾਕਾਰਾ ਸੋਨਮ ਕਪੂਰ ਆਪਣੀ ਪ੍ਰੈਗਨੈਂਸੀ ਦੇ ਹਰ ਪਲ ਦਾ ਆਨੰਦ ਲੈ ਰਹੀ ਹੈ। ਹਾਲ ਹੀ ’ਚ ਸੋਨਮ ਨੇ ਪਤੀ ਆਨੰਦ ਆਹੂਜਾ ਨਾਲ ਲੰਡਨ ਸਥਿਤ ਬ੍ਰਿਟਿਸ਼ ਸਮਰ ਟਾਈਮ ਹਾਇਡ ਪਾਰਕ ’ਚ ਆਯੋਜਿਤ  ਮਿਊਜ਼ਿਕ ਫ਼ੈਸਟੀਵਲ ’ਚ ਸ਼ਿਰਕਤ ਕੀਤੀ। ਸੋਨਮ ਦੇ ਦੋਸਤ ਇਮਰਾਨ ਅਹਿਮਦ ਨੇ  ਇੰਸਟਾਗ੍ਰਾਮ ’ਤੇ ਸੋਨਮ ਅਤੇ ਆਨੰਦ ਦੀ ਵੀਡੀਓ ਸਾਂਝੀ ਕੀਤੀ ਹੈ। ਇੱਥੇ ਦੋਵੇਂ ਮਿਊਜ਼ੀਕਲ ਕੰਸਰਟ ’ਚ ਲੋਕਾਂ ਨਾਲ ਗਾਉਂਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ :  ਸਿਰਫ਼ ਫ਼ਿਲਮਾਂ ਹੀ ਨਹੀਂ ਸਗੋਂ ਨਿਵੇਸ਼ ’ਚ ਵੀ ਮਾਹਿਰ ਹਨ ਇਹ ਅਦਾਕਾਰਾਂ

ਸੋਨਮ ਦੇ ਦੋਸਤ ਨੇ ਲਗਾਤਾਰ ਕਈ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀਆਂ ਹਨ। ਇਹ ਮਿਊਜ਼ੀਕਲ ਕੰਸਰਟ ਪ੍ਰਸਿੱਧ ਅੰਗਰੇਜ਼ੀ ਗਾਇਕਾ  Adele ਦਾ ਸੀ, ਜਿਸ ’ਚ ਉਸਨੇ ਆਪਣੀ ਨਵੀਂ ਐਲਬਮ ‘30’ ਅਤੇ ਕੁਝ ਪੁਰਾਣੇ ਹਿੱਟ ਟਰੈਕ ਗਾਏ ਸਨ। ਇਨ੍ਹਾਂ ਵੀਡੀਓ ’ਚੋਂ ਇਕ ਸੋਨਮ ਅਤੇ ਆਨੰਦ ਦਰਸ਼ਕਾਂ ਨਾਲ Adele ਦੇ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਸੋਨਮ ਬਲੈਕ ਆਊਟਫ਼ਿਟ ਅਤੇ ਚਸ਼ਮਾ ਪਾ ਕੇ ਨਜ਼ਰ ਆਈ।

 
 
 
 
 
 
 
 
 
 
 
 
 
 
 

A post shared by Imran Amed (@imranamed)

 

ਗ੍ਰੈਮੀ ਪੁਰਸਕਾਰ ਜੇਤੂ ਗਾਇਕਾ Adele ਦਾ ਇਹ ਪਹਿਲਾ ਪ੍ਰਦਰਸ਼ਨ ਸੀ, ਜੋ ਉਸ ਨੇ ਪੰਜ ਸਾਲਾਂ ਬਾਅਦ ਆਪਣੇ ਪੁਰਾਣੇ ਸ਼ਹਿਰ ਲੰਡਨ ’ਚ ਦਿੱਤਾ ਹੈ। ਇਹ ਪ੍ਰਦਰਸ਼ਨ ਦੇਖਣ ਲਈ ਬਹੁਤ ਸਾਰੇ  ਲੋਕੀ ਸ਼ਾਮਲ ਹੋਏ।

ਇਹ ਵੀ ਪੜ੍ਹੋ :  ਰਿਤਿਕ ਰੋਸ਼ਨ ਨੇ ਲਈ ਫ਼ਿਲਮੀ ਸਿਤਾਰਿਆਂ ਨਾਲ ਸੈਲਫ਼ੀ, ਸਾਬਕਾ ਪਤਨੀ ਸੁਜ਼ੈਨ ਖ਼ਾਨ ਨੇ ਦਿੱਤੇ ਬੁਆਏਫ੍ਰੈਂਡ ਨਾਲ ਪੋਜ਼

ਦੱਸ ਦੇਈਏ ਮੁੰਬਈ ’ਚ ਕੁਝ ਸਮੇਂ ਪਹਿਲਾਂ ਲੰਡਨ ’ਚ ਸੋਨਮ ਦਾ ਬੇਬੀ ਸ਼ਾਵਰ ਆਯੋਜਿਤ ਕੀਤਾ ਗਿਆ ਸੀ। ਇਸ ਬੇਬੀ ਸ਼ਾਵਰ ’ਚ ਸੋਨਮ ਅਤੇ ਆਨੰਦ ਦੇ ਕਈ ਦੋਸਤ ਸ਼ਾਮਲ ਹੋਏ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆ ਸਨ ਅਤੇ ਪ੍ਰਸ਼ੰਸਕਾ ਵੱਲੋਂ ਪਿਆਰ ਵੀ ਦਿੱਤਾ ਗਿਆ।


Gurminder Singh

Content Editor

Related News