ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਹੋਈਆਂ ਵਾਇਰਲ

Friday, Jul 12, 2024 - 01:49 PM (IST)

ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਹੋਈਆਂ ਵਾਇਰਲ

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੀ ਨਵੀਂ ਹੌਰਰ ਕਾਮੇਡੀ ਫਿਲਮ 'ਕਾਕੂਡਾ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਉਸ ਨੇ ਸ਼ੁੱਕਰਵਾਰ ਨੂੰ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਬੌਸ ਲੇਡੀ ਦੀ ਤਰ੍ਹਾਂ ਨਜ਼ਰ ਆ ਰਹੀ ਹੈ।

PunjabKesari

ਸੋਨਾਕਸ਼ੀ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਚਿੱਟੇ ਰੰਗ ਦੀ ਕਮੀਜ਼, ਬਲੈਕ ਬਲੇਜ਼ਰ ਅਤੇ ਵਾਈਡ-ਲੇਗ ਟਰਾਊਜ਼ਰ 'ਚ ਨਜ਼ਰ ਆ ਰਹੀ ਹੈ। ਕੈਪਸ਼ਨ 'ਚ ਸੋਨਾਕਸ਼ੀ ਨੇ ਲਿਖਿਆ, "ਤੁਸੀਂ ਮੇਰੇ ਬੌਸ ਨਹੀਂ ਹੋ, ਮੈਂ ਹਾਂ।"

PunjabKesari

ਇਸ ਕੈਪਸ਼ਨ ਨੇ ਹੀ ਲੋਕਾਂ ਦਾ ਧਿਆਨ ਖਿੱਚਿਆ। ਲੋਕ ਕੁਮੈਂਟ ਬਾਕਸ 'ਚ ਕਹਿ ਰਹੇ ਹਨ ਕਿ ਅਦਾਕਾਰਾ ਕਿਸ ਵੱਲ ਇਸ਼ਾਰਾ ਕਰ ਰਹੀ ਹੈ। ਜਿਸ ਕਾਰਨ ਹੁਣ ਇਹ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਲੌਕਿਕ ਕਾਮੇਡੀ ਫ਼ਿਲਮ 'ਕਾਕੂਡਾ' 'ਚ ਰਿਤੇਸ਼ ਦੇਸ਼ਮੁਖ ਵਿਕਟਰ, ਸੋਨਾਕਸ਼ੀ ਇੰਦਰਾ ਦਾ ਅਤੇ ਸਾਕਿਬ ਸਲੀਮ ਸੰਨੀ ਦਾ ਕਿਰਦਾਰ ਨਿਭਾਅ ਰਹੇ ਹਨ। ਇਹ ਫ਼ਿਲਮ ਹਾਸੇ ਅਤੇ ਰੋਮਾਂਚ ਨਾਲ ਭਰੀ ਹੋਈ ਹੈ, ਜੋ ਸਰਾਪ ਵਾਲੇ ਪਿੰਡ ਰਤੋੜੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ 'ਚ ਹਾਸੇ ਦੇ ਨਾਲ-ਨਾਲ ਲੂ ਕੰਢੇ ਖੜ੍ਹੇ ਵਾਲੇ ਪਲ ਵੀ ਹਨ।

PunjabKesari


author

Priyanka

Content Editor

Related News