ਅਦਾਕਾਰਾ ਸ਼ਿਲਪਾ ਸ਼ਿੰਦੇ ਨੇ ਫ਼ਿਲਮ ਨਿਰਮਾਤਾ ''ਤੇ ਲਗਾਇਆ ਜਿਨਸ਼ੀ ਸੋਸ਼ਣ ਦਾ ਦੋਸ਼
Friday, Sep 06, 2024 - 11:05 AM (IST)
ਮੁੰਬਈ- ਅੰਗੂਰੀ ਭਾਬੀ ਦੇ ਕਿਰਦਾਰ ਨਾਲ ਹਰ ਘਰ 'ਚ ਆਪਣਾ ਨਾਂ ਬਣਾਉਣ ਵਾਲੀ ਅਦਾਕਾਰਾ ਸ਼ਿਲਪਾ ਸ਼ਿੰਦੇ ਇਸ ਸਮੇਂ ਸਟੰਟ ਆਧਾਰਿਤ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 14' 'ਚ ਨਜ਼ਰ ਆਈ ਸੀ। ਸ਼ਿਲਪਾ ਆਪਣੇ ਬੇਬਾਕ ਬਿਆਨਾਂ ਲਈ ਵੀ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੈ। ਇਸ ਦੌਰਾਨ ਅਦਾਕਾਰਾ ਨੇ ਇੰਡਸਟਰੀ ਨਾਲ ਜੁੜਿਆ ਇਕ ਵੱਡਾ ਖੁਲਾਸਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸ਼ਿਲਪਾ ਸ਼ਿੰਦੇ ਨੇ ਇੱਕ ਹਿੰਦੀ ਫਿਲਮ ਨਿਰਮਾਤਾ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ।ਸ਼ਿਲਪਾ ਸ਼ਿੰਦੇ ਨੇ ਇੱਕ ਇੰਟਰਵਿਊ 'ਚ ਦਾਅਵਾ ਕੀਤਾ ਕਿ ਉਸ ਦੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਉਸ ਨੂੰ ਆਡੀਸ਼ਨਾਂ ਦੀ ਆੜ 'ਚ ਫਿਲਮ ਨਿਰਮਾਤਾਵਾਂ ਨੂੰ ਲੁਭਾਉਣ ਲਈ ਕਿਹਾ ਗਿਆ ਸੀ। ਇਹ ਖੁਲਾਸਾ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਕਈ ਅਦਾਕਾਰਾਂ ਦੁਆਰਾ ਜਿਨਸੀ ਸ਼ੋਸ਼ਣ ਅਤੇ ਹਮਲੇ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ ਜਾਣ ਤੋਂ ਬਾਅਦ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਪ੍ਰਣੀਤਾ ਦੂਜੀ ਵਾਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ
ਸ਼ਿਲਪਾ ਸ਼ਿੰਦੇ ਨੇ 1998-99 ਦੇ ਆਸਪਾਸ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਵਾਪਰੀ ਘਟਨਾ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਸ ਨੂੰ ਕੁਝ ਖਾਸ ਕੱਪੜੇ ਪਹਿਨਣ ਅਤੇ ਇੱਕ ਸੀਨ ਕਰਨ ਲਈ ਕਿਹਾ ਗਿਆ ਸੀ ਜਿੱਥੇ ਉਸ ਨੇ ਫਿਲਮ ਨਿਰਮਾਤਾ ਨੂੰ ਭਰਮਾਉਣਾ ਸੀ। ਸ਼ਿੰਦੇ ਨੇ ਕਿਹਾ, 'ਉਸ ਆਦਮੀ ਨੇ ਮੇਰੇ 'ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਂ ਬਹੁਤ ਡਰ ਗਈ। ਮੈਂ ਉਸਨੂੰ ਧੱਕਾ ਦੇ ਕੇ ਬਾਹਰ ਭੱਜ ਗਈ।ਅਦਾਕਾਰਾ ਨੇ ਅੱਗੇ ਕਿਹਾ, 'ਸੁਰੱਖਿਆ ਸਟਾਫ ਨੇ ਮਹਿਸੂਸ ਕੀਤਾ ਕਿ ਕੀ ਹੋਇਆ ਸੀ ਅਤੇ ਮੈਨੂੰ ਤੁਰੰਤ ਉੱਥੋਂ ਜਾਣ ਲਈ ਕਿਹਾ।' ਆਪਣੇ ਦੋਸ਼ਾਂ ਦੀ ਗੰਭੀਰਤਾ ਦੇ ਬਾਵਜੂਦ, ਸ਼ਿੰਦੇ ਨੇ ਫਿਲਮ ਨਿਰਮਾਤਾ ਦੀ ਪਛਾਣ ਨਾ ਦੱਸਣ ਦਾ ਫੈਸਲਾ ਕੀਤਾ। ਆਪਣੇ ਫੈਸਲੇ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ, 'ਉਹ ਹਿੰਦੀ ਫਿਲਮ ਇੰਡਸਟਰੀ ਤੋਂ ਸੀ। ਮੈਂ ਇਹ ਸੀਨ ਕਰਨ ਲਈ ਸਹਿਮਤ ਹੋ ਗਈ ਕਿਉਂਕਿ ਉਹ ਵੀ ਇੱਕ ਐਕਟਰ ਸੀ।
ਇਹ ਖ਼ਬਰ ਵੀ ਪੜ੍ਹੋ -ਗਾਇਕਾ ਕੌਰ ਬੀ ਨੇ ਪੰਜਾਬੀ ਸੂਟ 'ਚ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ
ਸ਼ਿਲਪਾ ਨੇ ਕਿਹਾ, 'ਮੈਂ ਝੂਠ ਨਹੀਂ ਬੋਲ ਰਹੀ, ਪਰ ਮੈਂ ਉਨ੍ਹਾਂ ਦਾ ਨਾਂ ਨਹੀਂ ਲੈ ਸਕਦੀ। ਉਨ੍ਹਾਂ ਦੇ ਬੱਚੇ ਸ਼ਾਇਦ ਮੇਰੇ ਤੋਂ ਥੋੜ੍ਹੇ ਛੋਟੇ ਹਨ ਅਤੇ ਜੇ ਮੈਂ ਉਨ੍ਹਾਂ ਦਾ ਨਾਂ ਲਵਾਂ ਤਾਂ ਉਨ੍ਹਾਂ ਨੂੰ ਵੀ ਦੁੱਖ ਹੋਵੇਗਾ। ਕੁਝ ਸਾਲਾਂ ਬਾਅਦ ਮੈਂ ਉਸਨੂੰ ਦੁਬਾਰਾ ਮਿਲੀ ਅਤੇ ਉਸ ਨੇ ਮੇਰੇ ਨਾਲ ਪਿਆਰ ਨਾਲ ਗੱਲ ਕੀਤੀ। ਉਸ ਨੇ ਮੈਨੂੰ ਪਛਾਣਿਆ ਹੀ ਨਹੀਂ ਅਤੇ ਮੈਨੂੰ ਇੱਕ ਫਿਲਮ 'ਚ ਰੋਲ ਦੀ ਪੇਸ਼ਕਸ਼ ਵੀ ਕੀਤੀ। ਮੈਂ ਨਾਂਹ ਕਰ ਦਿੱਤੀ। ਸ਼ਿਲਪਾ ਨੇ ਮੰਨਿਆ, 'ਇਹ ਚੀਜ਼ਾਂ ਹਰ ਕਿਸੇ ਨਾਲ ਹੁੰਦੀਆਂ ਹਨ। ਅਸੀਂ ਅਦਾਕਾਰ ਦੇ ਤੌਰ 'ਤੇ ਇਸ ਬਾਰੇ ਗੱਲ ਕੀਤੀ ਹੈ, ਅਤੇ ਦੂਜਿਆਂ ਨੇ ਮੈਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕੀਤਾ ਹੈ, ਇੱਥੋਂ ਤੱਕ ਕਿ ਮਸ਼ਹੂਰ ਹਸਤੀਆਂ ਨੇ ਵੀ।'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।