ਪਿਤਾ ਦੀ ਮੌਤ ਤੋਂ ਬਾਅਦ ਗਾਇਕਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ਤੁਹਾਡੇ ਜਾਣ ਤੋਂ ਬਾਅਦ....

Sunday, Oct 18, 2026 - 01:47 PM (IST)

ਪਿਤਾ ਦੀ ਮੌਤ ਤੋਂ ਬਾਅਦ ਗਾਇਕਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ਤੁਹਾਡੇ ਜਾਣ ਤੋਂ ਬਾਅਦ....

ਮਨੋਰੰਜਨ ਡੈਸਕ : ਗਾਇਕ ਨੀਤੀ ਮੋਹਨ ਦੇ ਪਿਤਾ, ਬ੍ਰਿਜ ਮੋਹਨ ਸ਼ਰਮਾ ਦਾ 72 ਸਾਲ ਦੀ ਉਮਰ ਵਿੱਚ 15 ਅਕਤੂਬਰ ਨੂੰ ਦਿਹਾਂਤ ਹੋ ਗਿਆ । ਉਹ ਇਕ ਸਰਕਾਰੀ ਅਧਿਕਾਰੀ ਅਤੇ ਲੇਖਕ ਸਨ । ਅਦਾਕਾਰ ਤਿੰਨ ਹੋਰ ਧੀਆਂ ਦੇ ਪਿਤਾ ਸਨ ਜਿਨ੍ਹਾਂ ਦਾ ਨਾਂ ਮੁਕਤੀ ਮੋਹਨ, ਸ਼ਕਤੀ ਮੋਹਨ ਅਤੇ ਕ੍ਰਤਿ ਮੋਹਨ ਹੈ ।

ਨੀਤੀ ਨੇ ਐਤਵਾਰ 18 ਅਕਤੂਬਰ ਨੂੰ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸ਼ਟ ਰਾਹੀਂ ਇਹ ਖਬਰ ਸ਼ੇਅਰ ਕੀਤੀ । ਉਸ ਨੇ ਆਪਣੇ ਪਿਤਾ ਨੂੰ ਪਰਿਵਾਰ ਦਾ ਮਾਰਗਦਰਸ਼ਨ ਅਤੇ ਮੁੱਖ ਆਧਾਰ ਦੱਸਿਆ । ਉਸ ਦੇ ਪਿਤਾ ਦੀ ਮੌਤ ਦਾ ਕਾਰਨ ਹਾਲੇ ਤਕ ਨਹੀ ਦੱਸਿਆ ।

ਨੀਤੀ ਨੇ ਸ਼ੇਅਰ ਕੀਤੀ ਭਾਵੁਕ ਪੋਸਟ
ਇਹ ਖਬਰ ਸ਼ੇਅਰ ਕਰਦੇ ਹੋਏ ਨੀਤੀ ਨੇ ਲਿਖਿਆ, 'ਇਕ ਪਿਆਰੇ ਪਤੀ ਅਤੇ ਪਿਤਾ, ਸਾਡਾ ਮਾਰਗਦਰਸ਼ਨ ਕਰਨ ਵਾਲੇ ਅਤੇ ਸਾਰੇ ਪਰਿਵਾਰ ਦਾ ਮੁੱਖ ਆਧਾਰ । ਉਨ੍ਹਾ ਦੀ ਸਮਝਦਾਰੀ, ਸੰਸਕਾਰ ਅਤੇ ਪਿਆਰ ਹਮੇਸ਼ਾ ਦਿਲਾਂ ਵਿੱਚ ਰਹੇਗਾ । ਭਾਵੇਂ ਹੀ ਉਹ ਹੁਣ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾ ਦਾ ਅਸ਼ੀਰਵਾਦ, ਸ਼ਿੱਖ ਅਤੇ ਖੂਬਸੂਰਤ ਯਾਦਾਂ ਜੀਵਨ ਭਰ ਸਾਡਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ ।

ਨੀਤੀ ਨੇ ਅੱਗੇ ਲਿਖਿਆ ਕਿ 'ਉਨ੍ਹਾ ਦੇ ਜਾਣ ਨਾਲ ਇਕ ਅਜਿਹਾ ਖਾਲੀਪਨ ਆ ਗਿਆ ਹੈ ਕਿ ਜਿਸ ਨੂੰ ਹਾਲੇਂ ਭਰਿਆ ਨਹੀਂ ਜਾ ਸਕਦਾ ਪਰ ਉਨ੍ਹਾ ਦਾ ਪਿਆਰ ਸਾਡੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹੇਗਾ । ਈਸ਼ਵਰ ਉਨ੍ਹਾ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ । ਪਾਪਾ, ਅਸੀਂ ਤੁਹਾਨੂੰ ਬਹੁਤ ਯਾਦ ਕਰਾਂਗੇ । ਇਸ ਦੇ ਤੁਰੰਤ ਬਾਅਦ, ਫਿਲਮ ਅਤੇ ਸੰਗੀਤ ਜਗਤ ਦੀਆਂ ਹਸਤੀਆਂ ਨੇ ਨੀਤੀ ਅਤੇ ਉਸ ਦੇ ਪਰਿਵਾਰ ਦੇ ਪ੍ਰਤੀ ਦੁੱਖ ਜਤਾਇਆ ।
 


author

SATPAL

Content Editor

Related News