ਆਨਲਾਈਨ ਠੱਗੀ ਦੀ ਸ਼ਿਕਾਰ ਹੋਈ ਅਦਕਾਰਾ ਸ਼ਬਾਨਾ ਆਜ਼ਮੀ, ਮਹਿੰਗੀ ਸ਼ਰਾਬ ਕੀਤੀ ਸੀ ਆਰਡਰ

Thursday, Jun 24, 2021 - 06:38 PM (IST)

ਆਨਲਾਈਨ ਠੱਗੀ ਦੀ ਸ਼ਿਕਾਰ ਹੋਈ ਅਦਕਾਰਾ ਸ਼ਬਾਨਾ ਆਜ਼ਮੀ, ਮਹਿੰਗੀ ਸ਼ਰਾਬ ਕੀਤੀ ਸੀ ਆਰਡਰ

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਸ਼ਬਾਨਾ ਆਜ਼ਮੀ ਨੇ ਵੀਰਵਾਰ ਨੂੰ ਟਵਿੱਟਰ ’ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਇਕ ਸ਼ਰਾਬ ਡਿਲਿਵਰੀ ਆਨਲਾਈਨ ਪਲੇਟਫਾਰਮ ਨੇ ਉਨ੍ਹਾਂ ਨੂੰ ਧੋਖਾ ਦਿੱਤਾ। ਆਪਣੇ ਪੋਸਟ ’ਚ ਸ਼ਬਾਨਾ ਆਜ਼ਮੀ ਨੇ ਦਾਅਵਾ ਕੀਤਾ ਹੈ ਕਿ ਸ਼ਰਾਬ ਡਿਲਿਵਰੀ ਕਰਨ ਵਾਲੇ ਪਲੇਟਫਾਰਮ ਨੇ ਉਨ੍ਹਾਂ ਤੋਂ ਪੈਸੇ ਲੈ ਲਏ ਤੇ ਨਾਲ ਹੀ ਉਨ੍ਹਾਂ ਨੇ ਆਰਡਰ ਵੀ ਕਰ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਅਜੇ ਤਕ ਸ਼ਰਾਬ ਦੀ ਡਿਲਿਵਰੀ ਨਹੀਂ ਕੀਤੀ ਹੈ। 

PunjabKesari
ਸ਼ਬਾਨਾ ਆਜ਼ਮੀ ਨੇ ਟਵੀਟ ਕਰ ਕੇ ਲਿਖਿਆ ਹੈ, ‘ਸਾਵਧਾਨ! ਮੈਨੂੰ ਉਨ੍ਹਾਂ ਲੋਕਾਂ ਨੇ ਧੋਖਾ ਦਿੱਤਾ ਹੈ। ਮੈਂ ਪੈਸੇ ਦੇ ਦਿੱਤੇ ਹੈ। ਮੈਂ ਆਰਡਰ ਵੀ ਦਿੱਤਾ ਸੀ। ਹਾਲਾਂਕਿ ਅਜੇ ਤਕ ਆਈਟਮ ਦੀ ਡਿਲਿਵਰੀ ਨਹੀਂ ਹੋਈ ਹੈ। ਨਾਲ ਹੀ ਉਨ੍ਹਾਂ ਨੇ ਮੇਰੇ ਫੋਨ ਚੁੱਕਣੇ ਬੰਦ ਕਰ ਦਿੱਤੇ।’ ਸ਼ਬਾਨਾ ਆਜ਼ਮੀ ਨੇ ਟਵੀਟ ਦੇ ਨਾਲ ਟਰਾਂਜੈਕਸ਼ਨ ਦੀ ਜਾਣਕਾਰੀ ਵੀ ਦਿੱਤੀ ਹੈ। ਸ਼ਬਾਨਾ ਆਜ਼ਮੀ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਪੈਸੇ ਦੀ ਧੋਖਾਧੜੀ ਦਾ ਉਹ ਸ਼ਿਕਾਰ ਹੋਈ ਹੈ। ਨਾਲ ਹੀ ਉਨ੍ਹਾਂ ਨੇ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਦਿੱਤੀ ਕਿ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ ਹੈ ਜਾਂ ਨਹੀਂ। 


author

Aarti dhillon

Content Editor

Related News