ਅਦਾਕਾਰਾ ਸਰਗੁਣ ਮਹਿਤਾ ਦਾ ਬੀ ਪਰਾਕ ਤੇ ਜਾਨੀ ਨੂੰ ਖੁੱਲ੍ਹਾ ਆਫ਼ਰ (ਵੀਡੀਓ)

Saturday, Aug 27, 2022 - 01:43 PM (IST)

ਅਦਾਕਾਰਾ ਸਰਗੁਣ ਮਹਿਤਾ ਦਾ ਬੀ ਪਰਾਕ ਤੇ ਜਾਨੀ ਨੂੰ ਖੁੱਲ੍ਹਾ ਆਫ਼ਰ (ਵੀਡੀਓ)

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਇੰਨੀਂ ਦਿਨੀਂ ਸੁਰਖੀਆਂ ਵਿਚ ਬਣੀ ਹੋਈ ਹੈ। ਦਰਅਸਲ, ਕੁਝ ਹਫ਼ਤਿਆਂ ਤੱਕ ਉਨ੍ਹਾਂ ਦੀ ਫ਼ਿਲਮ 'ਮੋਹ' 16 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਸਰਗੁਣ ਨੇ 'ਮੋਹ' ਫ਼ਿਲਮ 'ਚ ਆਪਣੀ ਅਦਾਕਾਰੀ ਨਾਲ ਸਭ ਨੂੰ ਮੋਹ ਲਿਆ ਹੈ। ਹੁਣ ਉਹ ਆਪਣੀ ਗਾਇਕੀ ਨਾਲ ਵੀ ਸਭ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗੀਤ 'ਸਭ ਕੁੱਝ' ਗਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਨਾਲ ਸਰਗੁਣ ਮਹਿਤਾ ਨੇ ਬੀ ਪਰਾਕ ਤੇ ਜਾਨੀ ਨੂੰ ਖੁੱਲ੍ਹਾ ਆਫ਼ਰ ਦਿੱਤਾ ਹੈ। ਇਸ ਵੀਡੀਓ ਦੀ ਕੈਪਸ਼ਨ 'ਚ ਸਰਗੁਣ ਮਹਿਤਾ ਨੇ ਲਿਖਿਆ, "ਬੀ ਪਰਾਕ ਤੇ ਜਾਨੀ ਨੂੰ ਮੇਰਾ ਖੁੱਲ੍ਹਾ ਆਫ਼ਰ। ਮੈਂ ਅਗਲਾ ਗਾਣਾ ਉਨ੍ਹਾਂ ਲਈ ਕਰਨ ਨੂੰ ਤਿਆਰ ਹਾਂ, ਆਖ਼ਰ ਦੋਸਤ ਨੇ ਉਹ ਮੇਰੇ। ਇਨ੍ਹਾਂ ਤਾਂ ਮੈਂ ਕਰ ਹੀ ਸਕਦੀ ਹਾਂ ਉਨ੍ਹਾਂ ਦੇ ਲਈ।"

 
 
 
 
 
 
 
 
 
 
 
 
 
 
 

A post shared by Sargun Mehta (@sargunmehta)

ਦੱਸ ਦਈਏ ਕਿ ਇਸ ਤੋਂ ਬਾਅਦ ਪੰਜਾਬੀ ਗੀਤਕਾਰ ਜਾਨੀ ਨੇ ਵੀ ਕੁਮੈਂਟ ਕਰਕੇ ਦਿਲਚਸਪ ਅੰਦਾਜ਼ 'ਚ ਸਰਗੁਣ ਨੂੰ ਜਵਾਬ ਦਿੱਤਾ ਹੈ। ਜਾਨੀ ਨੇ ਲਿਖਿਆ ਕਿ ਅਗਲੇ ਮਹੀਨੇ ਤਿਆਰ ਰਹੋ।  ਇਸ ਤੋਂ ਇਲਾਵਾ ਗੀਤਾਜ਼ ਬਿੰਦਰੱਖੀਆ ਨੇ ਸਰਗੁਣ ਦੀ ਪੋਸਟ ਤੇ ਕੁਮੈਂਟ ਕੀਤਾ, ਜਿਸ 'ਚ ਉਸ ਨੇ ਲਿਖਿਆ, "ਮੈਨੂੰ ਤਾਂ ਇਹ ਗੱਲ ਨੀ ਸਮਝ ਲੱਗਦੀ ਕਿ ਇੱਕੋ ਇਨਸਾਨ ਤੇ ਰੱਬ ਇਨ੍ਹਾਂ ਮੇਹਰਬਾਨ ਕਿਵੇਂ ਹੋ ਸਕਦਾ ਹੈ। ਇਹ ਗੀਤ ਹਮੇਸ਼ਾ ਲਈ ਮੇਰੀ ਰਿੰਗਟੋਨ ਬਣਨ ਵਾਲਾ ਹੈ।" 

PunjabKesari

ਦੱਸਣਯੋਗ ਹੈ ਕਿ ਸਰਗੁਣ ਮਹਿਤਾ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਸਰਗੁਣ ਮਹਿਤਾ ਕਈ ਵਾਰ ਅਜਿਹੀਆਂ ਵੀਡੀਓਜ਼ ਵੀ ਸਾਂਝੀਆਂ ਕਰ ਚੁੱਕੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News