ਮਰਹੂਮ ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਰੀਨਾ ਰਾਏ, ਤਸਵੀਰਾਂ ਪੋਸਟ ਕਰ ਲਿਖਿਆ- ਲਾਸਟ ਪਿਕਚਰਸ

Thursday, Feb 15, 2024 - 01:59 PM (IST)

ਮਰਹੂਮ ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਰੀਨਾ ਰਾਏ, ਤਸਵੀਰਾਂ ਪੋਸਟ ਕਰ ਲਿਖਿਆ- ਲਾਸਟ ਪਿਕਚਰਸ

ਐਂਟਰਟੇਨਮੈਂਟ ਡੈਸਕ : ਅਦਾਕਾਰ-ਕਾਰਕੁੰਨ ਦੀਪ ਸਿੱਧੂ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾਂ ਨੂੰ ਅੱਜ 2 ਸਾਲ ਪੂਰੇ ਹੋ ਗਏ ਹਨ। ਕਿਸਾਨ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਪਿਛਲੇ ਸਾਲ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਦੀਪ ਸਿੱਧੂ ਆਪਣੀ ਮਹਿਲਾ ਦੋਸਤ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੁੰਡਲੀ ਮਾਨੇਸਰ (ਕੇ. ਐੱਮ. ਪੀ.) ਹਾਈਵੇ ’ਤੇ ਵਾਪਰੇ ਸੜਕ ਹਾਦਸੇ ’ਚ ਦੀਪ ਸਿੱਧੂ ਦੀ ਮੌਤ ਹੋ ਗਈ ਸੀ। 

PunjabKesari

ਦੱਸ ਦਈਏ ਕਿ ਦੀਪ ਸਿੱਧੂ ਦੀ ਦੂਜੀ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਪ੍ਰੇਮਿਕਾ ਤੇ ਅਦਾਕਾਰਾ ਰੀਨਾ ਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨਾਲ ਉਸ ਨੇ ਇੱਕ ਵਾਰ ਫਿਰ ਤੋਂ ਆਪਣੀ ਪੁਰਾਣੀਆਂ ਯਾਦਾਂ ਤਾਜ਼ਾ ਕੀਤਾ ਹੈ। ਅੱਜ ਦੇ ਦਿਨ ਹੀ ਇੱਕ ਸੜਕ ਹਾਦਸੇ 'ਚ ਕਲਾਕਾਰ ਨੇ ਆਪਣੀ ਜਾਨ ਗਵਾ ਲਈ ਸੀ। ਇਸ ਹਾਦਸੇ 'ਚ ਰੀਨਾ ਰਾਏ ਵੀ ਉਨ੍ਹਾਂ ਨਾਲ ਸੀ। ਦੀਪ ਸਿੱਧੂ ਨੂੰ ਯਾਦ ਕਰਦੇ ਹੋਏ ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਦੀਪ ਸਿੱਧੂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 

PunjabKesari

ਦੱਸਣਯੋਗ ਹੈ ਕਿ ਰੀਨਾ ਰਾਏ ਵੱਲੋਂ ਸ਼ੇਅਰ ਕੀਤੀਆਂ ਇਹ ਤਸਵੀਰਾਂ ਦੀਪ ਸਿੱਧੂ ਤੇ ਉਸ ਦੇ ਆਖਰੀ ਵੈਲਨਟਾਈਨ ਡੇਅ ਸੈਲੀਬ੍ਰਸ਼ੇਨ ਦੀਆਂ ਸਨ, ਜਿਸ 'ਚ ਇੱਕ ਪਾਸੇ ਰੀਨਾ ਰਾਏ ਚਿੱਟੇ ਤੇ ਲਾਲ ਰੰਗ ਦੀ ਆਊਟਫਿਟ 'ਚ ਨਜ਼ਰ ਆ ਰਹੀ ਹੈ ਅਤੇ ਦੂਜੇ ਪਾਸੇ ਦੀਪ ਸਿੱਧੂ ਜੀਨਸ ਤੇ ਸ਼ਰਟ ਪਹਿਨੇ ਨਜ਼ਰ ਆ ਰਹੇ ਹਨ। ਦੋਵੇਂ ਇੱਕਠੇ ਇੱਕ ਮਿਰਰ ਸੈਲਫੀ ਲੈਂਦੇ ਤੇ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੀਨਾ ਰਾਏ ਨੇ ਲਿਖਿਆ, ''ਲਾਸਟ ਪਿਕਚਰਸ''। ਇਸ ਦੇ ਨਾਲ ਹੀ ਉਸ ਨੇ ਬ੍ਰੋਕਨ ਹਾਰਟ ਵਾਲਾ ਈਮੋਜੀ ਵੀ ਲਾਇਆ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਦੀਪ ਸਿੱਧੂ ਦੇ ਜਾਣ ਮਗਰੋਂ ਉਹ ਬਿਲਕੁਲ ਇੱਕਲੀ ਪੈ ਗਈ ਹੈ। 

 


author

sunita

Content Editor

Related News