ਅਦਾਕਾਰਾ ਰਸ਼ਮੀ ਦੇਸਾਈ ਨੇ ਰੋਂਦੇ ਹੋਏ ਵੀਡੀਓ ਕੀਤੀ ਸਾਂਝੀ, ਆਖੀ ਇਹ ਗੱਲ

Saturday, Jul 31, 2021 - 01:33 PM (IST)

ਅਦਾਕਾਰਾ ਰਸ਼ਮੀ ਦੇਸਾਈ ਨੇ ਰੋਂਦੇ ਹੋਏ ਵੀਡੀਓ ਕੀਤੀ ਸਾਂਝੀ, ਆਖੀ ਇਹ ਗੱਲ

ਮੁੰਬਈ : ‘ਬਿੱਗ ਬੌਸ’ ਫੇਮ ਅਤੇ ਭੋਜਪੁਰੀ ਫਿਲਮਾਂ ਦੀ ਮੰਨੀ-ਪ੍ਰਮੰਨੀ ਅਦਾਕਾਰਾ ਰਸ਼ਮੀ ਦੇਸਾਈ ਅੱਜ ਕਿਸੀ ਪਹਿਚਾਣ ਦੀ ਮੁਹਤਾਜ਼ ਨਹੀਂ ਹੈ। ਰਸ਼ਮੀ ਨਾ ਸਿਰਫ਼ ਛੋਟੇ ਪਰਦੇ ’ਤੇ ਬਲਕਿ ਉਹ ਆਪਣੇ ਕਰੀਅਰ ’ਚ ਕਈ ਹਿੱਟ ਭੋਜਪੁਰੀ ਫਿਲਮਾਂ ’ਚ ਕੰਮ ਕਰ ਚੁੱਕੀ ਹੈ। ਉਥੇ ਹੀ ਉਨ੍ਹਾਂ ਦੀ ਜੋੜੀ ਲਗਭਗ ਸਾਰੇ ਹਿੱਟ ਭੋਜਪੁਰੀ ਸਿਤਾਰਿਆਂ ਦੇ ਨਾਲ ਪਰਦੇ ’ਤੇ ਦੇਖੀ ਜਾ ਚੁੱਕੀ ਹੈ। ਰਸ਼ਮੀ ਐਕਟਿੰਗ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਖ਼ੂਬ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਆਪਣੀ ਗਲੈਮਰਜ਼ ਤਸਵੀਰਾਂ ਅਤੇ ਵੀਡੀਓਜ਼ ਨਾਲ ਸੋਸ਼ਲ ਮੀਡੀਆ ’ਤੇ ਅੱਗ ਲਗਾਉਂਦੀ ਰਹਿੰਦੀ ਹੈ। ਇਸੀ ਦੌਰਾਨ ਰਸ਼ਮੀ ਦਾ ਇਕ ਵੀਡੀਓ ਚਰਚਾ ’ਚ ਆਇਆ ਹੈ। ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਹੈਰਾਨ ਅਤੇ ਪਰੇਸ਼ਾਨ ਹਨ। ਇਸ ਵੀਡੀਓ ’ਚ ਉਹ ਰੋਂਦੀ ਨਜ਼ਰ ਆ ਰਹੀ ਹੈ। ਇਥੇ ਦੇਖੋ ਵੀਡੀਓ...


ਰਸ਼ਮੀ ਦੇਸਾਈ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ’ਚ ਉਸਦੀਆਂ ਅੱਖਾਂ ’ਚ ਹੰਝੂ ਨਜ਼ਰ ਆ ਰਹੇ ਹਨ। ਦਰਅਸਲ ਇਹ ਉਸ ਦਾ ਇਕ ਇੰਸਟਾਗ੍ਰਾਮ ਰੀਲ ਵੀਡੀਓ ਹੈ। ਉਹ ਇਸ ਵੀਡੀਓ ’ਚ ਸਿਰਫ਼ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ। ਅਸਲ ’ਚ ਉਹ ਰੋ ਨਹੀਂ ਰਹੀ ਹੈ। ਵੀਡੀਓ ’ਚ ਤੁਸੀਂ ਸੁਣ ਸਕਦੇ ਹੋ ਕਿ ਉਹ ਫੇਮਸ ਡਾਇਲਾਗ ਬੋਲਦੀ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ, ‘ਮਹੋਬਤ ਕਰਨਾ ਸਾਡੇ ਵਸ ’ਚ ਨਹੀਂ, ਪਰ ਉਸ ਮਹੋਬਤ ਤੋਂ ਦੂਰ ਚਲੇ ਜਾਣਾ ਉਹ ਸਾਡੇ ਵਸ ’ਚ ਹੈ।’ ਇਸ ਦੌਰਾਨ ਰਸ਼ਮੀ ਦੇ ਐਕਸਪ੍ਰੈਸ਼ਨ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਵੀਡੀਓ ’ਚ ਰਸ਼ਮੀ ਰੈੱਡ ਟਾਪ ’ਚ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਸਨੇ ਕੈਪਸ਼ਨ ਲਿਖੀ, ‘ਇਹ ਮੇਰਾ ਕੰਮ ਨਹੀਂ ਇਹ ਮੇਰਾ ਜਨੂੰਨ ਹੈ...।’ 


author

Aarti dhillon

Content Editor

Related News