ਅਦਾਕਾਰਾ ਰਾਣੀ ਮੁਖਰਜੀ ਆਪਣੇ ਪ੍ਰਸ਼ੰਸਕਾਂ ਨਾਲ ਮਨਾਵੇਗੀ ਜਨਮਦਿਨ

Friday, Mar 19, 2021 - 05:57 PM (IST)

ਅਦਾਕਾਰਾ ਰਾਣੀ ਮੁਖਰਜੀ ਆਪਣੇ ਪ੍ਰਸ਼ੰਸਕਾਂ ਨਾਲ ਮਨਾਵੇਗੀ ਜਨਮਦਿਨ

ਮੁੰਬਈ: ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਐਤਵਾਰ ਨੂੰ ਆਪਣੇ ਜਨਮਦਿਨ ਦੇ ਮੌਕੇ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਰੂ-ਬ-ਰੂ ਹੋਵੇਗੀ। ਉਂਝ ਤਾਂ ਅਦਾਕਾਰਾ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀ ਹੈ ਪਰ ਆਪਣੇ ਜਨਮਦਿਨ ’ਤੇ ਉਹ ਯਸ਼ਰਾਸ ਫ਼ਿਲਮਸ ਦੇ ਅਧਿਕਾਰਿਕ ਇੰਸਟਾਗ੍ਰਾਮ ਹੈਂਡਲ ਰਾਹੀਂ ਪ੍ਰਸ਼ੰਸਕਾਂ ਨਾਲ ਗੱਲ ਕਰੇਗੀ। ਰਾਣੀ ਕਹਿੰਦੀ ਹੈ ਕਿ ਕਿਉਂਕਿ ਮੈਂ ਸੋਸ਼ਲ ਮੀਡੀਆ ’ਤੇ ਨਹੀਂ ਹਾਂ ਅਤੇ ਮੈਂ ਆਪਣੇ ਪ੍ਰਸ਼ੰਸਕਾਂ ਨਾਲ ਸਮਾਂ ਬਿਤਾਉਣਾ ਚਾਹੁੰਦੀ ਹਾਂ ਕਿਉਂਕਿ ਉਹ ਸਾਲਾਂ ਤੋਂ ਮੇਰੇ ਲਈ ਸਪੋਰਟ ਸਿਸਟਮ ਦੀ ਤਰ੍ਹਾਂ ਰਹੇ ਹਨ। ਅਜਿਹੇ ’ਚ ਇਸ ਲਈ ਸਾਲਾਨਾ ਸੋਸ਼ਲ ਮੀਡੀਆ ਇੰਟਰੈਕਸ਼ਨ ਦੇ ਰਾਹੀਂ ਮੈਂ ਉਨ੍ਹਾਂ ਨਾਲ ਜੁੜਾਂਗੀ। 

PunjabKesari
ਰਾਣੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾਂ ਆਪਣੇ ਪ੍ਰਸ਼ੰਸਕਾਂ ਤੋਂ ਪਿਆਰ ਅਤੇ ਪ੍ਰੇਰਣਾ ਮਿਲੀ ਹੈ ਅਤੇ ਉਹ ਇਸ ਦੇ ਲਈ ਧੰਨਵਾਦ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣਾ ਜਨਮਦਿਨ ਆਪਣੇ ਪਰਿਵਾਰ ਨਾਲ ਮਨਾਉਣ ਤੋਂ ਪਹਿਲਾਂ ਮੈਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜਣ ਨੂੰ ਲੈ ਕੇ ਉਤਸ਼ਾਹਿਤ ਹਾਂ। ਉਨ੍ਹਾਂ ਦੇ ਪਿਆਰ ਨੇ ਮੈਨੂੰ ਪ੍ਰੇਰਿਤ ਕੀਤਾ ਅਤੇ ਮੇਰੀ ਸਾਰੀਆਂ ਫ਼ਿਲਮਾਂ ਨੂੰ ਪਸੰਦ ਕੀਤਾ। ਲਿਹਾਜ਼ਾ ਇਹ ਗੱਲਬਾਤ ਮੇਰੇ ਵੱਲੋਂ ਉਨ੍ਹਾਂ ਨੂੰ ਧੰਨਵਾਦ ਦੇਣ ਦਾ ਇਕ ਤਰੀਕਾ ਹੈ। 

PunjabKesari
ਕੰਮ ਨੂੰ ਲੈ ਕੇ ਗੱਲ ਕਰੀਏ ਤਾਂ ਰਾਣੀ ਅਗਲੀ ਫ਼ਿਲਮ ‘ਬੰਟੀ ਔਰ ਬਬਲੀ 2’ ’ਚ ਦਿਖਾਈ ਦੇਵੇਗੀ ਜੋ 2005 ਦੀ ਸੁਪਰਹਿਟ ‘ਬੰਟੀ ਔਰ ਬਬਲੀ’ ਦੀ ਅਗਲੀ ਫ਼ਿਲਮ ਹੈ। 

PunjabKesari


author

Aarti dhillon

Content Editor

Related News