ਅਦਾਕਾਰਾ ਪੂਨਮ ਪਾਂਡੇ ਨੇ 'ਬਿੱਗ ਬੌਸ 17' ਦੇ ਇਸ ਪ੍ਰਤੀਭਾਗੀ ਨੂੰ ਕੀਤਾ ਸੀ ਸੁਪੋਰਟ

02/02/2024 2:36:32 PM

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੂਨਮ ਪਾਂਡੇ ਦੀ 32 ਸਾਲ ਦੀ ਉਮਰ 'ਚ ਸਰਵਾਈਕਲ ਕੈਂਸਰ ਨਾਲ ਮੌਤ ਹੋ ਗਈ ਹੈ। ਅਦਾਕਾਰਾ ਦੀ ਪੀ. ਆਰ. ਟੀਮ ਨੇ ਵੀ ਪੂਨਮ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੂਨਮ ਦੇ ਅਚਾਨਕ ਦਿਹਾਂਤ ਤੋਂ ਹਰ ਕੋਈ ਸਦਮੇ 'ਚ ਹੈ। 

ਮੁਨੱਵਰ ਫਾਰੂਕੀ ਨੂੰ ਜਿੱਤ ਲਈ ਦਿੱਤੀ ਸੀ ਵਧਾਈ
'ਬਿੱਗ ਬੌਸ 17' ਆਖਿਰਕਾਰ ਖ਼ਤਮ ਹੋ ਗਿਆ ਹੈ ਅਤੇ ਸ਼ੋਅ ਨੂੰ ਆਪਣਾ ਜੇਤੂ ਵੀ ਮਿਲ ਗਿਆ ਹੈ। ਮੁਨੱਵਰ ਫਾਰੂਕੀ ਨੇ ਸ਼ੋਅ ਦੀ ਟਰਾਫੀ ਆਪਣੇ ਨਾਂ ਕਰ ਲਈ ਹੈ। ਅਜਿਹੇ 'ਚ ਲਾਕਅੱਪ ਫੇਮ ਪੂਨਮ ਪਾਂਡੇ ਨੇ ਮੁਨੱਵਰ ਫਾਰੂਕੀ ਨੂੰ ਜਿੱਤ ਲਈ ਵਧਾਈ ਦਿੱਤੀ ਸੀ। ਇਸ ਦੌਰਾਨ ਪੂਨਮ ਪਾਂਡੇ ਨੇ ਕਿਹਾ ਸੀ ਕਿ- ਮੈਂ ਜਾਣਦੀ ਸੀ ਕਿ ਮੁਨੱਵਰ 'ਬਿੱਗ ਬੌਸ 17' ਜਿੱਤੇਗਾ। ਇੰਨਾ ਹੀ ਨਹੀਂ ਉਸ ਨੇ ਇਹ ਵੀ ਦੱਸਿਆ ਸੀ ਕਿ ਉਹ ਸ਼ੁਰੂ ਤੋਂ ਹੀ ਮੁਨੱਵਰ ਫਾਰੂਕੀ ਦਾ ਸਮਰਥਨ ਕਰ ਰਹੀ ਸੀ।  ਦੱਸ ਦੇਈਏ ਕਿ ਮੁਨੱਵਰ ਫਾਰੂਕੀ ਕੰਗਨਾ ਰਣੌਤ ਦੇ ਸ਼ੋਅ 'ਲਾਕਅੱਪ' ਦਾ ਵੀ ਵਿਨਰ ਰਹਿ ਚੁੱਕਾ ਹੈ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਪੂਨਮ ਪਾਂਡੇ ਕੈਂਸਰ ਤੋਂ ਹਾਰ ਗਈ ਜ਼ਿੰਦਗੀ ਦੀ ਜੰਗ, ਵਾਇਰਲ ਹੋਈ ਆਖ਼ਰੀ ਪੋਸਟ

ਪੂਨਮ ਦੇ ਇੰਸਟਾ 'ਤੇ ਸ਼ੇਅਰ ਕੀਤੀ ਮੌਤ ਦੀ ਖ਼ਬਰ
ਦੱਸ ਦਈਏ ਕਿ ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਘੰਟੇ ਪਹਿਲਾਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ 'ਚ ਲਿਖਿਆ- ''ਅੱਜ ਦੀ ਸਵੇਰ ਸਾਡੇ ਲਈ ਮੁਸ਼ਕਿਲ ਹੈ। ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਸਰਵਾਈਕਲ ਕੈਂਸਰ ਕਾਰਨ ਆਪਣੀ ਪਿਆਰੀ ਪੂਨਮ ਨੂੰ ਗੁਆ ਦਿੱਤਾ ਹੈ। ਹਰ ਜੀਵਿਤ ਰੂਪ ਜੋ ਕਦੇ ਵੀ ਉਸ ਦੇ ਸੰਪਰਕ 'ਚ ਆਇਆ ਸੀ, ਉਸ ਨੂੰ ਸ਼ੁੱਧ ਪਿਆਰ ਅਤੇ ਦਿਆਲਤਾ ਪ੍ਰਾਪਤ ਹੋਈ। ਇਸ ਦੁੱਖ ਦੀ ਘੜੀ 'ਚ, ਅਸੀਂ ਤੁਹਾਡੇ ਸਾਰਿਆਂ ਤੋਂ ਨਿੱਜਤਾ ਦੀ ਬੇਨਤੀ ਕਰਾਂਗੇ। ਅਸੀਂ ਉਸ ਨੂੰ ਹਰ ਉਸ ਚੀਜ਼ ਲਈ ਪਿਆਰ ਨਾਲ ਯਾਦ ਕਰਾਂਗੇ, ਜੋ ਅਸੀਂ ਸਾਂਝੀਆਂ ਕਰਦੇ ਹਾਂ।''

ਇਹ ਖ਼ਬਰ ਵੀ ਪੜ੍ਹੋ - ਬਾਲੀਵੁੱਡ 'ਚ ਛਾਇਆ ਮਾਤਮ, ਪ੍ਰਸਿੱਧ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ

 

3 ਦਿਨ ਪਹਿਲਾ ਸਾਂਝੀ ਕੀਤੀ ਸੀ ਆਖਰੀ ਪੋਸਟ
ਦੱਸ ਦਈਏ ਕਿ ਪੂਨਮ ਪਾਂਡੇ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਸੀ। ਉਹ ਆਏ ਦਿਨ ਆਪਣੇ ਇੰਸਟਾ 'ਤੇ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਸੀ, ਜਿਸ ਕਾਰਨ ਉਹ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਸੀ। 3 ਦਿਨ ਪਹਿਲਾਂ ਉਸ ਨੇ ਆਪਣੀ ਆਖਰੀ ਸ਼ੇਅਰ ਕੀਤੀ ਸੀ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News