ਅਦਾਕਾਰਾ ਨੀਰੂ ਬਾਜਵਾ ਨੇ ਪਰਿਵਾਰ ਨਾਲ ਟਾਈਮ ਸਪੈਂਡ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Sunday, Jul 28, 2024 - 11:22 AM (IST)

ਅਦਾਕਾਰਾ ਨੀਰੂ ਬਾਜਵਾ ਨੇ ਪਰਿਵਾਰ ਨਾਲ ਟਾਈਮ ਸਪੈਂਡ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਜਲੰਧਰ (ਬਿਊਰੋ) : 'ਜੱਟ ਐਂਡ ਜੂਲੀਅਟ 3' ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਹਿੱਟ ਹੋ ਗਈ ਹੈ। ਇਹ ਫ਼ਿਲਮ ਬਾਕਸ ਆਫਿਸ 'ਤੇ ਹਾਲੇ ਵੀ ਸ਼ਾਨਦਾਰ ਕਲੈਕਸ਼ਨ ਕਰ ਰਹੀ ਹੈ। ਉਥੇ ਹੀ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।

PunjabKesari

ਹਾਲ ਹੀ 'ਚ ਨੀਰੂ ਬਾਜਵਾ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਹਰ ਪਾਸੇ ਛਾਈਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਬਾਜਵਾ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਸਪੈਂਡ ਕਰ ਰਹੀ ਹੈ। 

PunjabKesari

'ਜੱਟ ਐਂਡ ਜੂਲੀਅਟ' ਦਾ ਤੀਜਾ ਭਾਗ 11 ਸਾਲਾਂ ਬਾਅਦ ਆਇਆ ਹੈ। ਇਸ ਫ਼ਿਲਮ 'ਚ ਦਿਲਜੀਤ ਅਤੇ ਨੀਰੂ ਬਾਜਵਾ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਸ ਦੌਰਾਨ ਫ਼ਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ, ਨੀਰੂ ਬਾਜਵਾ, ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀਐਨ ਸ਼ਰਮਾ, ਅਕਰਮ ਉਦਾਸ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਹਨ। ਫ਼ਿਲਮ ਦੇ ਗੀਤਕਾਰ ਜਾਨੀ ਅਤੇ ਸਾਗਰ ਹਨ ਜਦਕਿ ਇਸ ਦਾ ਸੰਗੀਤ ਬਨੀ ਨੇ ਦਿੱਤਾ ਹੈ।

PunjabKesari


author

Priyanka

Content Editor

Related News