Indian Couture Week ’ਚ  ਪਹੁੰਚੀ  ਅਦਾਕਾਰਾ ਮਲਾਇਕਾ, ਬਲੈਕ ਡਰੈੱਸ ’ਚ ਲੱਗ ਰਹੀ ਬੇਹੱਦ ਹੌਟ

07/28/2022 4:03:28 PM

ਬਾਲੀਵੁੱਡ ਡੈਸਕ- ਮਲਾਇਕਾ ਅਰੋੜਾ ਬਾਲੀਵਿੱਡ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਫ਼ੈਸ਼ਨ ਦੇ ਮਾਮਲੇ ’ਚ ਵੀ ਅੱਗੇ  ਰਹਿੰਦੀ ਹੈ। ਮਲਾਇਕਾ ਆਪਣੇ ਆਪ ਨੂੰ ਬੋਲਡ ਕੱਪੜਿਆਂ ’ਚ ਸਟਾਈਲ ਕਰਨਾ ਪਸੰਦ ਕਰਦੀ ਹੈ।  ਹਾਲ ਹੀ ’ਚ ਅਦਾਕਾਰਾ ਨੇ ਆਪਣੀ ਹੌਟ ਲੁੱਕ ਦਿਖਾਈ ਹੈ। ਇਹ ਲੁੱਕ ਉਸ ਸਮੇਂ ਦੀ ਹੈ ਜਦੋਂ ਅਦਾਕਾਰਾ ਨੇ ਰੈਂਪ ਵਾਕ ਕਰਦੇ ਹੋਏ ਆਪਣੇ ਹੌਟ ਲੁੱਕ ਨਾਲ ਸਭ ਨੂੰ ਹੈਰਾਨ ਕੀਤਾ ਹੈ।

PunjabKesari

ਦਰਅਸਲ ਮਲਾਇਕਾ ਅਰੋੜਾ ਨੂੰ ਮੁੰਬਈ ’ਚ ਇਕ ਫ਼ੈਸ਼ਨ ਇਵੈਂਟ ’ਚ ਰੈਂਪ ਵਾਕ ਕਰਦੇ ਦੇਖਿਆ ਗਿਆ ਸੀ। ਇਸ ਇਵੈਂਟ ’ਚ ਹਸੀਨਾ ਬਲੈਕ ਸੀ-ਥਰੂ ਡਰੈੱਸ ’ਚ ਨਜ਼ਰ ਆਈ। ਮਲਾਇਕਾ ਨੇ ਇਸ ਪਹਿਰਾਵੇ ’ਚ ਰੈਂਪ ਵਾਕ ਕੀਤਾ ਅਤੇ ਹਰ ਕੋਈ ਹੈਰਾਨ ਰਹਿ ਗਿਆ।

PunjabKesari

ਇਹ ਵੀ ਪੜ੍ਹੋ: ਅਦਿਤੀ ਰਾਓ ਹੈਦਰੀ ਨੇ ਦੁਲਹਨ ਦੀ ਤਰ੍ਹਾਂ ਸੱਜ ਕੇ ਕੀਤੀ ਰੈਂਪ ਵਾਕ, ਦੇਖੋ ਤਸਵੀਰਾਂ

ਮਲਾਇਕਾ Indian Couture Week ’ਚ ਰੈਂਪ ਵਾਕ ’ਤੇ ਪਹੁੰਚੀ ਸੀ, ਜਿੱਥੇ ਉਹ ਫ਼ੈਸ਼ਨ ਡਿਜ਼ਾਈਨਰ ਰੋਹਿਤ ਗਾਂਧੀ ਅਤੇ ਰਾਹੁਲ ਖ਼ੰਨਾ ਦੀ ਕਲੈਕਸ਼ਨ ਦੀ ਡਰੈੱਸ ਪਾ ਕੇ ਨਜ਼ਰ ਆਈ ਸੀ। ਇਸ ਬੋਲਡ ਲੁੱਕ ’ਚ ਹਰ ਕਿਸੇ ਦੀ ਨਜ਼ਰ ਹਸੀਨਾ ਦੇ ਆਊਟਫ਼ਿਟ ’ਤੇ ਸੀ।

PunjabKesari

ਇਸ ਦੇ ਨਾਲ ਮਲਾਇਕਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਬਰਾਊਨ ਲਿਪਸ਼ੇਡ ਅਤੇ ਨੈੱਕਲੇਸ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

PunjabKesari

ਇਹ ਵੀ ਪੜ੍ਹੋ: ਸਮੁੰਦਰ ਵਿਚਕਾਰ ਅਦਾਕਾਰਾ ਰੁਬੀਨਾ ਦਿਲਾਇਕ ਪਤੀ ਅਭਿਨਵ ਸ਼ੁਕਲਾ ਨਾਲ ਆਈ ਨਜ਼ਰ, ਦਿੱਤੇ ਸ਼ਾਨਦਾਰ ਪੋਜ਼

ਅਦਾਕਾਰਾ ਨੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਚਾਰ-ਚੰਨ ਲਗਾਏ ਹਨ। ਇਸ ਦੇ ਨਾਲ ਅਦਾਕਾਰਾ ਹੀਲ ਪਾਈ ਹੋਈ ਹੈ।

 

ਕੈਮਰੇ ਸਾਹਮਣੇ ਅਦਾਕਾਰਾ ਹੌਟ ਅੰਦਾਜ਼ ’ਚ  ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹਰ ਕੋਈ ਅਦਾਕਾਰਾ ਦੀ ਲੁੱਕ ਨੂੰ ਦੇਖ ਕੇ ਹੈਰਾਨ ਹੈ ਅਤੇ ਅਦਾਕਾਰਾ ਦੀਆਂ ਤਸਵੀਰਾਂ ਨੂੰ  ਬੇਹੱਦ ਪਸੰਦ  ਕਰ ਰਹੇ ਹਨ।
 


Anuradha

Content Editor

Related News