ਅਦਾਕਾਰਾ ਮਾਹਿਰਾ ਖ਼ਾਨ ਨੇ ਕਰਵਾਇਆ ਬ੍ਰਾਈਡਲ ਫੋਟੋਸ਼ੂਟ, ਤਸਵੀਰਾਂ ਹੋਈਆਂ ਵਾਇਰਲ

Tuesday, Aug 10, 2021 - 04:35 PM (IST)

ਅਦਾਕਾਰਾ ਮਾਹਿਰਾ ਖ਼ਾਨ ਨੇ ਕਰਵਾਇਆ ਬ੍ਰਾਈਡਲ ਫੋਟੋਸ਼ੂਟ, ਤਸਵੀਰਾਂ ਹੋਈਆਂ ਵਾਇਰਲ

ਮੁੰਬਈ: ਫ਼ਿਲਮ ‘ਰਈਸ’ ਨਾਲ ਬਾਲੀਵੁੱਡ ’ਚ ਡੈਬਿਊ ਕਰ ਚੁੱਕੀ ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ ਜੋ ਖ਼ੂਬ ਵਾਇਰਲ ਹੋ ਰਹੀਆਂ ਹਨ।

Bollywood Tadka
ਤਸਵੀਰਾਂ ’ਚ ਮਾਹਿਰਾ ਲਾਲ ਰੰਗ ਦੇ ਲਹਿੰਗੇ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਗੋਲਡ ਜਿਊਲਰੀ ਪਹਿਨੀ ਹੋਈ ਹੈ। ਮਿਨੀਮਲ ਮੇਕਅਪ ਅਤੇ ਦੁਪੱਟੇ ਨਾਲ ਅਦਾਕਾਰਾ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

Bollywood Tadka
ਇਸ ਲੁੱਕ ’ਚ ਅਦਾਕਾਰਾ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਮਾਹਿਰਾ ਦੀਆਂ ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ।

Bollywood Tadka
ਕੰਮ ਦੀ ਗੱਲ ਕਰੀਏ ਤਾਂ ਮਾਹਿਰਾ ਸ਼ਾਹਰੁਖ ਖ਼ਾਨ ਦੇ ਨਾਲ ਫ਼ਿਲਮ ‘ਰਈਸ’ ’ਚ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਰਾਹੁਲ ਢੋਲਕੀਆ ਨੇ ਡਾਇਰੈਕਟ ਕੀਤਾ ਸੀ। 

Bollywood Tadka
ਮਾਹਿਰਾ ਦਾ ਪਾਕਿਸਤਾਨ ’ਚ ਕਾਫ਼ੀ ਨਾਂ ਹੈ। ਅਦਾਕਾਰਾ ਨੇ ਬਹੁਤ ਸਾਰੀਆਂ ਪਾਕਿਸਤਾਨੀ ਫ਼ਿਲਮਾਂ ’ਚ ਕੰਮ ਕੀਤਾ ਹੈ।

Bollywood Tadka


author

Aarti dhillon

Content Editor

Related News