ਪ੍ਰੇਮੀ ਸਿਧਾਰਥ ਮਲਹੋਤਰਾ ਦੇ ਘਰ ਸਪਾਟ ਹੋਈ ਅਦਾਕਾਰਾ ਕਿਆਰਾ ਅਡਵਾਣੀ (ਵੀਡੀਓ)
Wednesday, Jul 07, 2021 - 04:59 PM (IST)

ਮੁੰਬਈ- ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਅਦਾਕਾਰਾ ਕਿਆਰਾ ਅਡਵਾਣੀ ਦੇ ਇਕ-ਦੂਜੇ ਨੂੰ ਡੇਟ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਦੋਵਾਂ ਨੂੰ ਅਕਸਰ ਇਕੱਠੇ ਘੁੰਮਦੇ ਹੋਏ ਅਤੇ ਪਾਰਟੀ ਕਰਦੇ ਹੋਏ ਸਪਾਟ ਕੀਤਾ ਜਾਂਦਾ ਹੈ। ਹੁਣ ਉਨ੍ਹਾਂ ਨੂੰ ਬੁੱਧਵਾਰ ਨੂੰ ਆਪਣੇ ਰੂਮਰਡ ਪ੍ਰੇਮੀ ਸਿਧਾਰਥ ਮਲਹੋਤਰਾ ਦੇ ਘਰ ਦੇ ਬਾਹਰ ਸਪਾਟ ਕੀਤਾ ਗਿਆ ਹੈ। ਇਸ ਵਾਇਰਲ ਵੀਡੀਓ ਨੂੰ ਪੈਪਰਾਜੀ ਫੋਟੋਗ੍ਰਾਫ਼ਰ ਨੇ ਆਪਣੇ ਆਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਅਦਾਕਾਰਾ ਵ੍ਹਾਈਟ ਰੰਗ ਦਾ ਟਾਪ ਅਤੇ ਪ੍ਰਿਟਿੰਡ ਟਾਊਜਰ ਪਹਿਣੇ ਹੋਏ ਨਜ਼ਰ ਆਈ ਪਰ ਵੀਡੀਓ 'ਚ ਉਨ੍ਹਾਂ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਆਪਣੀ ਕਾਰ ਤੋਂ ਉਤਰੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਨੂੰ ਪੈਪਰਾਜੀ ਫੋਟੋਗ੍ਰਾਫ਼ਰ ਨੇ ਆਪਣੇ ਆਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰਾ ਆਪਣੇ ਪ੍ਰੇਮੀ ਦੇ ਘਰ ਪੁੱਜੀ ਹੈ। ਅਦਾਕਾਰਾ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫੈਨਜ਼ ਖ਼ੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲ ਹੀ 'ਚ ਕਿਆਰਾ ਅਡਵਾਣੀ ਨੇ ਆਪਣੇ ਇੰਸਟਾਗ੍ਰਾਮ 'ਤੇ ਮਾਲਦੀਵ ਵੇਕੇਸ਼ਨਜ਼ ਦੌਰਾਨ ਦੀ ਤਸਵੀਰ ਸ਼ੇਅਰ ਕੀਤੀ ਸੀ ਜਿਸ 'ਚ ਉਹ ਯੈਲੋ ਕਲਰ ਦੀ ਬਿਕਨੀ 'ਚ ਪੋਜ ਦਿੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਇਕ ਸਨ ਹੈਟ ਵੀ ਲਾਇਆ ਹੋਇਆ ਹੈ। ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਉਨ੍ਹਾਂ ਨੇ ਲਿਖਿਆ ਡਿਅਰ ਬਿਕਨੀ ਬੋਡ ਫਿਰ ਤੋਂ ਵਾਪਸ ਆ ਜਾਓ।
ਜੇਕਰ ਕਿਆਰਾ ਅਡਵਾਣੀ ਦੇ ਵਰਕਫਰੰਟ ਦੀ ਕਰੀਏ ਤਾਂ ਉਹ ਜਲਦ ਹੀ ਫ਼ਿਲਮ 'ਸ਼ੇਰਸ਼ਾਹ' 'ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ 'ਚ ਉਹ ਅਦਾਕਾਰ ਸਿਧਾਰਥ ਮਲਹੋਤਰਾ ਨਾਲ ਦਿਖਾਈ ਦੇਵੇਗੀ। ਇਸ ਫ਼ਿਲਮ 'ਚ ਸਿਧਾਰਥ ਪਰਮਵੀਰ ਚੱਕਰ ਜੇਤੂ ਕੈਪਟਨ ਵਿਕਰਮ ਬਤਰਾ ਦੀ ਭੂਮਿਕਾ ਨਿਭਾਅ ਰਹੇ ਹਨ। ਦੂਜੇ ਪਾਸੇ ਅਦਾਕਾਰਾ ਕਿਆਰਾ ਉਨ੍ਹਾਂ ਦੀ ਮੰਗੇਤਰ ਡਿੰਪਲ ਚੀਮਾ ਦਾ ਰੋਲ ਪਲੇਅ ਕਰ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ 'ਜੁਗ ਜੁਗ ਜੀਓ', 'ਭੂਲ ਭੁਲੈਆ 2' 'ਚ ਅਹਿਮ ਰੋਲ ਨਿਭਾਉਂਦੀ ਨਜ਼ਰ ਆਵੇਗੀ।