ਸਲਮਾਨ ਖ਼ਾਨ ਦੇ ਸ਼ੋਅ ‘ਬਿਗ ਬੌਸ’ ਨੂੰ ਅਦਾਕਾਰਾ ਕਵਿਤਾ ਕੌਸ਼ਿਕ ਨੇ ਦੱਸਿਆ ਫੇਕ

4/10/2021 4:12:10 PM

ਮੁੰਬਈ: ਮਸ਼ਹੂਰ ਟੀ.ਵੀ. ਅਦਾਕਾਰਾ ਕਵਿਤਾ ਕੌਸ਼ਿਕ ਦਰਸ਼ਕਾਂ ਦੇ ਵਿਚਕਾਰ ਸੀਨੀਅਲ ‘ਐੱਫ.ਆਈ.ਆਰ’ ’ਚ ਸ਼ਾਨਦਾਰ ਕਿਰਦਾਰ ਲਈ ਜਾਣੀ ਜਾਂਦੀ ਹੈ। ਇਸ ਸੀਰੀਅਲ ’ਚ ਉਨ੍ਹਾਂ ਨੇ ਇੰਸਪੈਕਟਰ ਚੰਦਰਮੁਖੀ ਚੌਟਾਲਾ ਦੀ ਭੂਮਿਕਾ ਨਿਭਾਈ ਸੀ। ਅਦਾਕਾਰਾ ਨੂੰ ਆਖਿਰੀ ਵਾਰ ਰਿਐਲਿਟੀ ਸ਼ੋਅ ‘ਬਿਗ ਬੌਸ 14’ ਸੀਨਜ਼ ਇਕ ਮੁਕਾਬਲੇਬਾਜ਼ ਦੇ ਤੌਰ ’ਤੇ ਦੇਖਿਆ ਗਿਆ ਸੀ ਅਤੇ ਘਰ ਦੇ ਅੰਦਰ ਰਹਿਣ ਦੌਰਾਨ ਉਹ ਖ਼ੂਬ ਚਰਚਾ ’ਚ ਆਈ ਸੀ। ਅਦਾਕਾਰਾ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ ’ਚ ਟਵੀਟ ਕਰਕੇ ਕਵਿਤਾ ਨੇ ਬਿਗ ਬੌਸ ਨੂੰ ਫੇਕ ਦੱਸਿਆ ਹੈ ਜਿਸ ਤੋਂ ਬਾਅਦ ਉਹ ਫਿਰ ਤੋਂ ਚਰਚਾ ’ਚ ਆ ਗਈ ਹੈ। 

PunjabKesari
ਦਰਅਸਲ ਕਵਿਤਾ ਹਮੇਸ਼ਾ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਦੇ ਸਵਾਲਾਂ ਦਾ ਜਵਾਬ ਦਿੰਦੀ ਹੈ। ਇਸ ਵਾਰ ਇਕ ਪ੍ਰਸ਼ੰਸਕ ਨੇ ਟਵੀਟ ਕਰਕੇ ਕਿਹਾ ‘ਤੁਹਾਨੂੰ ਬਿਗ ਬੌਸ ਨਹੀਂ ਕਰਨਾ ਚਾਹੀਦਾ ਸੀ। ਪਤਾ ਨਹੀਂ ਇਹ ਸਿਰਫ਼ ਮੇਰਾ ਮੰਨਣਾ ਹੋ ਸਕਦਾ ਹੈ ਪਰ ਉਸ ਨਾਲ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ’। 


ਮੈਂ ਤੁਹਾਡਾ ਪ੍ਰਸ਼ੰਸਕ ਹਾਂ ਅਤੇ ਤੁਹਾਡੇ ਨਾਲ ਭਵਿੱਖ ’ਚ ਸਭ ਕੁਝ ਚੰਗਾ ਹੋਵੇ ਇਸ ਦੀ ਦੁਆ ਕਰਦਾ ਹਾਂ। ਯੂਜ਼ਰ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਕਵਿਤਾ ਨੇ ਲਿਖਿਆ ਕਿ ‘ਕੋਈ ਗੱਲ ਨਹੀਂ... ਜਿਵੇਂ ਕਿ ਉਹ ਕਹਿੰਦੇ ਹਨ ਨਾ ਇਕ ਵਾਰ ਤੁਹਾਡਾ ਅਕਸ ਖਰਾਬ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਆਜ਼ਾਦ ਹੋ ਜਾਂਦੇ ਹੋ। ਹੁਣ ਮੈਨੂੰ ਉਨ੍ਹਾਂ ਲੋਕਾਂ ਦੇ ਪਿਆਰ ਅਤੇ ਨਫ਼ਰਤ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਜੋ ਮੈਨੂੰ ਫੇਕ ਰਿਐਲਿਟੀ ਸ਼ੋਅ ਦੇ ਬੇਸ ਦੇ ਤੌਰ ’ਤੇ ਜੱਜ ਕਰਦੇ ਹਨ।

PunjabKesari
ਦੱਸ ਦੇਈਏ ਕਿ ਕਵਿਤਾ ਕੌਸ਼ਿਕ ਨੇ ਬਿਗ ਬੌਸ 14 ਦੇ ’ਚ ਵਾਈਲਡ ਕਾਰਡ ਐਂਟਰੀ ਕੀਤੀ ਸੀ। ਸ਼ੋਅ ’ਚ ਕਵਿਤਾ ਦੇ ਬਾਕੀ ਮੈਂਬਰਾਂ ਨਾਲ ਕਾਫ਼ੀ ਝਗੜੇ ਹੋਏ ਸਨ। ਰੁਬੀਨਾ ਦਿਲੈਕ ਨਾਲ ਝਗੜੇ ਤੋਂ ਬਾਅਦ ਕਵਿਤਾ ਨੇ ਖ਼ੁਦ ਸ਼ੋਅ ਤੋਂ ਵਾਕਆਊਟ ਕਰ ਦਿੱਤਾ ਸੀ ਜਿਸ ਵਜ੍ਹਾ ਨਾਲ ਉਹ ਕਾਫ਼ੀ ਟਰੋਲ ਵੀ ਹੋਈ ਸੀ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਕਵਿਤਾ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਰਿਐਲਿਟੀ ਸ਼ੋਅ ਨੇ ਉਨ੍ਹਾਂ ਦੇ ਕਰੀਅਰ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਸੀ।


Aarti dhillon

Content Editor Aarti dhillon