ਅਦਾਕਾਰਾ ਕੈਟਰੀਨਾ ਕੈਫ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ,ਸੋਸ਼ਲ ਮੀਡੀਆ ''ਤੇ ਦਿੱਤੀ ਜਾਣਕਾਰੀ

04/18/2021 2:31:01 PM

ਮੁੰਬਈ-ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਵੀ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਕੋਵਿਡ ਰਿਪੋਰਟ ਨੈਗੇਟਿਵ ਆਉਣ ਬਾਰੇ ਕੈਟਰੀਨਾ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਦੱਸਿਆ। ਕੈਟਰੀਨਾ ਨੇ ਪੋਸਟ ਸਾਂਝੀ ਕਰਕੇ ਲਿਖਿਆ," ਨੈਗੇਟਿਵ, ਜਿਨ੍ਹਾਂ ਨੇ ਮੇਰਾ ਧਿਆਨ ਰੱਖਿਆ ਉਨ੍ਹਾਂ ਦਾ ਧੰਨਵਾਦ।" 6 ਅਪ੍ਰੈਲ ਨੂੰ ਕੈਟਰੀਨਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਤੇ ਅੱਜ ਕਰੀਬ 12 ਦਿਨ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ।

PunjabKesari
ਕੋਰੋਨਾ ਦੀ ਦੂਸਰੀ ਲਹਿਰ ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ। ਬੀਤੇ ਦਿਨ੍ਹੀ ਕੋਰੋਨਾ 'ਚ ਜ਼ਰੂਰਤਮੰਦ ਦੀ ਮਦਦ ਕਰਨ ਵਾਲੇ ਅਦਾਕਾਰ ਸੋਨੂੰ ਸੂਦ ਵੀ ਇਸ ਦੇ ਸ਼ਿਕਾਰ ਹੋ ਗਏ। ਮਾਰਚ ਦੇ ਮਹੀਨੇ ਤੋਂ ਬਾਅਦ ਕਈ ਕਲਾਕਾਰਾਂ ਨੂੰ ਕੋਰੋਨਾ ਹੋ ਗਿਆ ਹੈ।
ਰਣਬੀਰ ਕਪੂਰ, ਸੰਜੇ ਲੀਲਾ ਭੰਸਾਲੀ, ਆਲੀਆ ਭੱਟ, ਗੋਵਿੰਦਾ, ਕਾਰਤਿਕ ਆਰੀਅਨ, ਵਿੱਕੀ ਕੌਸ਼ਲ, ਭੂਮੀ ਪੇਡੇਨੇਕਰ, ਸਿਧਾਂਤ ਚਤੁਰਵੇਦੀ ਤੇ ਮਨੋਜ ਬਾਜਪਾਈ ਤੋਂ ਬਾਅਦ ਹੁਣ ਕੈਟਰੀਨਾ ਕੈਫ ਦਾ ਵੀ ਨਾਂ ਇਸ ਲਿਸਟ 'ਚ ਸ਼ਾਮਲ ਹੋ ਚੁੱਕਾ ਹੈ। ਕੋਰੋਨਾ ਦਾ ਅਸਰ ਫ਼ਿਲਮਾਂ 'ਤੇ ਵੀ ਸ਼ੁਰੂ ਹੋ ਗਿਆ ਹੈ। ਹਾਲ ਹੀ 'ਚ ਕਈ ਪੰਜਾਬੀ ਤੇ ਬਾਲੀਵੁੱਡ ਫ਼ਿਲਮਾਂ ਨੂੰ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਮੁਲਤਵੀ ਕੀਤਾ ਗਿਆ ਹੈ। 


ਕੋਰੋਨਾ ਦੇ ਮਾਮਲਿਆਂ ਵਿੱਚ ਹਰ ਦਿਨ ਪੁਰਾਣਾ ਰਿਕਾਰਡ ਟੁੱਟ ਰਿਹਾ ਹੈ। ਦੇਸ਼ ਵਿੱਚ ਹਰ ਦਿਨ ਕੋਰੋਨਾ ਦੇ ਨਵੇਂ ਮਾਮਲੇ ਰਿਕਾਰਡ ਪੱਧਰ 'ਤੇ ਆ ਰਹੇ ਹਨ ਅਤੇ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਵਿੱਚ, 261,500 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1501 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਹਾਲਾਂਕਿ, 1,38,423 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 234,692 ਨਵੇਂ ਕੇਸ ਆਏ ਸਨ। ਕੋਰੋਨਾ ਦੀ ਪਹਿਲੀ ਲਹਿਰ ਵਿੱਚ 15 ਸਤੰਬਰ ਨੂੰ ਸਭ ਤੋਂ ਵੱਧ 1290 ਮੌਤਾਂ ਹੋਈਆਂ।


Aarti dhillon

Content Editor

Related News