ਹਿਮਾਂਸ਼ੀ ਨੇ ਇੰਝ ਮਨਾਇਆ ਸੀ ਆਸਿਮ ਰਿਆਜ਼ ਨਾਲ ਆਪਣਾ ਜਨਮਦਿਨ, ਤਸਵੀਰਾਂ ਵਾਇਰਲ

Tuesday, Dec 15, 2020 - 07:10 PM (IST)

ਹਿਮਾਂਸ਼ੀ ਨੇ ਇੰਝ ਮਨਾਇਆ ਸੀ ਆਸਿਮ ਰਿਆਜ਼ ਨਾਲ ਆਪਣਾ ਜਨਮਦਿਨ, ਤਸਵੀਰਾਂ ਵਾਇਰਲ

ਜਲੰਧਰ(ਬਿਊਰੋ) — ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਕੰਮ ਕਰ ਚੁੱਕੀ ਮਾਡਲ ਹਿਮਾਂਸ਼ੀ ਖੁਰਾਣਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਹਿਮਾਂਸ਼ੀ ਖੁਰਾਣਾ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਿਮਾਂਸ਼ੀ ਖੁਰਾਣਾ ਆਪਣੇ ਦੋਸਤਾਂ ਨਾਲ ਕਾਫ਼ੀ ਖ਼ੁਸ਼ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਹਿਮਾਂਸ਼ੀ ਖੁਰਾਣਾ ਨੇ ਕੈਪਸ਼ਨ 'ਚ ਲਿਖਿਆ, 'ਆਰੇ ਆਈ ਥਿੰਕ ਨਿਧੀ ਡਾਂਸ ਕਰ ਰਹੀ ਹੈ ਪੂਰੇ ਮਜੇ ਮੇਂ।'

ਬਰਥਡੇਅ ਸੈਲੀਬ੍ਰੇਸ਼ਨ ਫੁੱਟ-ਫੁੱਟ ਕੇ ਰੋਈ ਸੀ ਹਿਮਾਂਸ਼ੀ
ਦੱਸ ਦਈਏ ਕਿ ਹਿਮਾਂਸ਼ੀ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਆਸਿਮ ਰਿਆਜ਼ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਹਿਮਾਂਸ਼ੀ ਖੁਰਾਣਾ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ, ਜਿਸ ਖ਼ੁਦ ਹਿਮਾਂਸ਼ੀ ਖੁਰਾਣਾ ਨੇ ਵੀ ਸਾਂਝਾ ਕੀਤਾ ਸੀ। ਇਸ ਵੀਡੀਓ 'ਚ ਉਹ ਆਪਣੀ ਸਹੇਲੀਆਂ ਦੇ ਗਲੇ ਲੱਗ ਕੇ ਰੋਂਦੀ ਹੋਈ ਨਜ਼ਰ ਆਈ ਸੀ। 

 
 
 
 
 
 
 
 
 
 
 
 
 
 
 
 

A post shared by Himanshi Khurana 👑 (@iamhimanshikhurana)

ਦੱਸ ਦਈਏ ਕਿ 27 ਨਵੰਬਰ 1991 'ਚ ਪੰਜਾਬ ਦੇ ਕੀਰਤਪੁਰ ਸਾਹਿਬ 'ਚ ਜਨਮੀ ਹਿਮਾਂਸ਼ੀ ਕਈ ਪਾਲੀਵੁੱਡ ਸਟਾਰਜ਼ ਨਾਲ ਕੰਮ ਕਰ ਚੁੱਕੀ ਹੈ। ਪੰਜਾਬੀ ਗੀਤਾਂ 'ਚ ਉਸ ਵਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਹਿਮਾਂਸ਼ੀ ਖੁਰਾਣਾ ਮੂਲ ਰੂਪ 'ਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। ਉਹ ਹੁਣ ਤੱਕ ਕਈ ਗੀਤਾਂ ਅਤੇ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਅਸਲ ਪਛਾਣ 'ਸਾਡਾ ਹੱਕ' ਫ਼ਿਲਮ ਤੋਂ ਮਿਲੀ ਸੀ। ਹਿਮਾਂਸ਼ੀ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਸ ਦੀ ਮਾਂ ਦਾ ਰਿਹਾ ਹੈ। ਉਹ ਅਕਸਰ ਆਪਣੀ ਮਾਂ ਦਾ ਜ਼ਿਕਰ ਕਰਦੀ ਰਹਿੰਦੀ ਹੈ।

PunjabKesari

12ਵੀਂ ਤੋਂ ਬਾਅਦ ਏਅਰ ਹੋਸਟੇਸ ਦੀ ਲਈ ਟ੍ਰੇਨਿੰਗ
ਹਿਮਾਂਸ਼ੀ ਖੁਰਾਣਾ ਨੇ 12ਵੀਂ ਦੀ ਪੜ੍ਹਾਈ ਲੁਧਿਆਣਾ ਦੇ ਬੀ. ਸੀ. ਐੱਮ. ਸਕੂਲ ਤੋਂ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ ਸੀ। ਹਿਮਾਂਸ਼ੀ ਜਦੋਂ 11ਵੀਂ ਕਲਾਸ 'ਚ ਸੀ ਤਾਂ ਉਦੋਂ ਉਸ ਨੂੰ ਕਿਸੇ ਰਿਸ਼ਤੇਦਾਰ ਨੇ ਕਿਹਾ ਸੀ ਕਿ ਉਹ ਮਾਡਲਿੰਗ ਦੇ ਖ਼ੇਤਰ 'ਚ ਆਪਣਾ ਕਰੀਅਰ ਬਣਾਏ, ਜਿਸ ਤੋਂ ਬਾਅਦ ਹਿਮਾਂਸ਼ੀ ਨੇ 16 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ।

PunjabKesari

ਮਿਸ ਲੁਧਿਆਣਾ ਦਾ ਜਿੱਤਿਆ ਖ਼ਿਤਾਬ
ਸਾਲ 2009 'ਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਦਾ ਖ਼ਿਤਾਬ ਜਿੱਤਿਆ। ਸਾਲ 2010 'ਚ ਹਿਮਾਂਸ਼ੀ ਮਿਸ ਨਾਰਥ ਜੋਨ ਦੀ ਜੇਤੂ ਰਹੀ। ਇਸ ਤੋਂ ਬਾਅਦ ਕਰੀਅਰ ਬਣਾਉਣ ਲਈ ਹਿਮਾਂਸੀ ਦਿੱਲੀ ਆ ਗਈ ਤੇ ਅੱਜ ਹਿਮਾਂਸ਼ੀ ਖੁਰਾਣਾ ਦਾ ਪੰਜਾਬੀ ਇੰਡਸਟਰੀ 'ਚ ਚੰਗਾ ਨਾਂ ਹੈ।

PunjabKesari

ਅਦਾਕਾਰੀ ਦੇ ਖ਼ੇਤਰ 'ਚ ਵੀ ਮਾਰੀਆਂ ਮੱਲਾਂ
ਉਹ ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਹੈ। ਪੰਜਾਬੀ ਗੀਤਾਂ 'ਚ ਉਸ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਉਸ ਨੇ 2-3 ਸਾਲ ਦੇ ਅਪਣੇ ਕਰੀਅਰ 'ਚ ਜੋ ਕਾਮਯਾਬੀ ਹਾਸਲ ਕੀਤੀ ਹੈ, ਉਹ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ। ਉਸ ਨੇ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਅਦਾਕਾਰੀ ਦੇ ਖ਼ੇਤਰ 'ਚ ਵੀ ਕਾਮਯਾਬੀ ਦੇ ਝੰਡੇ ਗੱਡੇ ਹਨ। 

PunjabKesari

2010 'ਚ ਰੱਖਿਆ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ 
ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਦਿਆਂ ਸਾਲ 2010 'ਚ 'ਜੋੜੀ' ਮਿਊਜ਼ਿਕ ਐਲਬਮ 'ਚ ਕੰਮ ਕੀਤਾ ਅਤੇ ਸਾਲ 2012 'ਚ ਫਿਰੋਜ਼ ਖਾਨ ਦੀ 'ਫਸਲੀ ਬਟੇਰੇ', ਲਖਵਿੰਦਰ ਵਡਾਲੀ ਦੀ 'ਨੈਣਾਂ ਦੇ ਬੂਹੇ' ਸਮੇਤ ਕਈ ਮਿਊਜ਼ਿਕ ਐਲਬਮ 'ਚ ਆਪਣਾ ਜਲਵਾ ਦਿਖਾਇਆ ਹੈ। ਇਸ ਤੋਂ ਬਾਅਦ 2014 'ਚ ਉਸ ਨੇ ਸਿੱਪੀ ਗਿੱਲ ਅਤੇ ਜੱਸੀ ਗਿੱਲ ਨਾਲ ਕੰਮ ਕੀਤਾ ਅਤੇ ਸਾਲ 2014 'ਚ ਜੱਸੀ ਗਿੱਲ ਦੀ 'ਲਾਦੇਨ' ਅਤੇ ਐਮੀ ਵਿਰਕ ਦੀ 'ਤਾਰਾ' ਐਲਬਮ 'ਚ ਕੰਮ ਕੀਤਾ।

PunjabKesari

ਦਿੱਲੀ ਦੀਆਂ ਕਈ ਕੰਪਨੀਆਂ ਲਈ ਕਰ ਚੁੱਕੀ ਹੈ ਕੰਮ
ਹਿਮਾਂਸ਼ੀ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਤਕਰੀਬਨ 17 ਸਾਲ ਦੀ ਉਮਰ 'ਚ ਉਸ ਸਮੇਂ ਕੀਤੀ ਸੀ ਜਦੋਂ ਉਨ੍ਹਾਂ ਨੂੰ ਮਿਸ ਲੁਧਿਆਣਾ ਚੁਣਿਆ ਗਿਆ ਸੀ। ਇਸ ਤੋਂ ਬਾਅਦ ਹਿਮਾਂਸ਼ੀ ਨੇ ਅਪਣਾ ਕਰੀਅਰ ਬਣਾਉਣ ਲਈ ਦਿੱਲੀ ਵੱਲ ਚਾਲੇ ਪਾ ਦਿੱਤੇ। ਉਥੇ ਉਸ ਨੇ ਮੇਕ ਮਾਈ ਟਰਿੱਪ, ਆਯੂਰ, ਪੇਪਸੀ, ਨੇਸਲੇ, ਸਮੇਤ ਕਈ ਨਾਮੀ ਕੰਪਨੀਆਂ ਲਈ ਕੰਮ ਕੀਤਾ ਹੈ।

ਨੋਟ - ਹਿਮਾਂਸ਼ੀ ਖੁਰਾਣਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
 


author

sunita

Content Editor

Related News