ਆਨਸਕ੍ਰੀਨ ਭਰਾ ਨਾਲ ਵਿਆਹ ਦੇ ਬੰਧਨ 'ਚ ਬੱਝੀ ਇਹ ਮਸ਼ਹੂਰ ਅਦਾਕਾਰਾ, ਤਸਵੀਰਾਂ ਵਾਇਰਲ

Monday, Nov 23, 2020 - 04:17 PM (IST)

ਆਨਸਕ੍ਰੀਨ ਭਰਾ ਨਾਲ ਵਿਆਹ ਦੇ ਬੰਧਨ 'ਚ ਬੱਝੀ ਇਹ ਮਸ਼ਹੂਰ ਅਦਾਕਾਰਾ, ਤਸਵੀਰਾਂ ਵਾਇਰਲ

ਜਲੰਧਰ (ਬਿਊਰੋ) : ਕੋਰੋਨਾ ਕਾਲ ਦੌਰਾਨ ਫ਼ਿਲਮ ਅਤੇ ਟੈਲੀਵਿਜ਼ਨ ਜਗਤ ਦੀਆਂ ਬਹੁਤ ਸਾਰੀਆਂ ਖੁਸ਼ਖ਼ਬਰੀ ਵਾਲੀਆਂ ਖ਼ਬਰਾਂ ਆ ਰਹੀਆਂ ਹਨ। ਇਸ ਮਿਆਦ ਦੇ ਦੌਰਾਨ ਕਿਸੇ ਦੇ ਘਰ ਵਿਆਹ ਹੋਇਆ ਅਤੇ ਕੁਝ ਲੋਕ ਵਿਆਹ ਦੇ ਬੰਧਨ ਵਿਚ ਬੱਝ ਗਏ। ਹੁਣ ਖ਼ਬਰ ਆ ਰਹੀ ਹੈ ਕਿ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ 'ਸੁਹਾਨੀ ਸੀ ਏਕ ਲੜਕੀ' ਰਾਜਸ਼੍ਰੀ ਰਾਣੀ ਵੀ ਵਿਆਹ ਦੇ ਬੰਧਨ 'ਚ ਬੱਝ ਗਈ ਹੈ।

PunjabKesari

ਰਾਜਸ਼੍ਰੀ ਦਾ ਵਿਆਹ ਉਸ ਦੇ ਆਨਸਕ੍ਰੀਨ ਭਰਾ ਗੌਰਵ ਜੈਨ ਨਾਲ ਹੋਇਆ ਹੈ। ਗੌਰਵ ਅਤੇ ਰਾਜਸ਼੍ਰੀ ਨੇ ਰਵਾਇਤੀ ਰੀਤੀ-ਰਿਵਾਜ ਨਾਲ ਗਵਾਲੀਅਰ 'ਚ ਸੱਤ ਫੇਰੇ ਲਏੇ ਹਨ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

PunjabKesari
ਕੋਰੋਨਾ ਵਾਇਰਸ ਕਾਰਨ ਰਾਜਸ਼੍ਰੀ ਅਤੇ ਗੌਰਵ ਨੇ ਵੀ ਆਪਣੇ ਮਹਿਮਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਉਪਾਅ ਅਪਣਾਏ। ਉਨ੍ਹਾਂ ਦੇ ਵਿਆਹ 'ਚ ਸਿਰਫ਼ ਕੁਝ ਨਜ਼ਦੀਕੀ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਵਿਆਹ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ।

PunjabKesari

ਇਨ੍ਹਾਂ 'ਚ ਰਾਜਸ਼੍ਰੀ ਨੇ ਲਾਲ ਅਤੇ ਗੁਲਾਬੀ ਰੰਗ ਦੀ ਲਹਿੰਗਾ ਪਾਇਆ ਹੋਇਆ। ਇਸ ਦੇ ਨਾਲ ਰਾਜਸ਼੍ਰੀ ਨੇ ਕੁੰਦਨ ਦੇ ਰਵਾਇਤੀ ਗਹਿਣਿਆਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਦੂਜੇ ਪਾਸੇ ਗੌਰਵ ਨੇ ਕਰੀਮ ਰੰਗ ਦੀ ਸ਼ੇਰਵਾਨੀ ਨਾਲ ਫੁੱਲਦਾਰ ਪ੍ਰਿੰਟ ਪੱਗ ਬੰਨ੍ਹੀ। ਦੋਵੇਂ ਇਕੱਠੇ ਬਹੁਤ ਪਿਆਰੇ ਲੱਗ ਰਹੇ ਸਨ। ਵਿਆਹ ਦੀ ਖੁਸ਼ੀ ਉਨ੍ਹਾਂ ਦੋਹਾਂ ਦੇ ਚਿਹਰਿਆਂ 'ਤੇ ਸਾਫ਼ ਨਜ਼ਰ ਆ ਰਹੀ ਸੀ। 

PunjabKesari
ਦੱਸਣਯੋਗ ਹੈ ਕਿ ਰਾਜਸ਼੍ਰੀ ਅਤੇ ਗੌਰਵ ਸਟਾਰ ਪਲੱਸ 'ਤੇ ਪ੍ਰਸਾਰਿਤ ਹੋਣ ਜਾ ਰਹੇ ਸੀਰੀਅਲ 'ਸੁਹਾਨੀ ਸੀ ਏਕ ਲੜਕੀ' 'ਚ ਨਜ਼ਰ ਆਏ ਸਨ।

PunjabKesari

ਹਾਲਾਂਕਿ ਇਸ ਸੀਰੀਅਲ 'ਚ ਗੌਰਵ ਨੇ ਰਾਜਸ਼੍ਰੀ ਦੇ ਦਿਉਰ ਦਾ ਕਿਰਦਾਰ ਨਿਭਾਇਆ ਸੀ ਪਰ ਸੀਰੀਅਲ 'ਚ ਹੀ ਰਾਜਸ਼੍ਰੀ ਨੇ ਆਪਣੇ ਦਿਉਰ ਨੂੰ ਭਰਾ ਬਣਾਇਆ ਸੀ। ਹੁਣ ਰੀਲ ਲਾਈਫ ਤੋਂ ਇਲਾਵਾ ਦੋਵੇਂ ਹੀ ਅਸਲ ਜ਼ਿੰਦਗੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ।

PunjabKesari


author

sunita

Content Editor

Related News