ਵਿਆਹ ਤੋਂ 11 ਮਹੀਨੇ ਬਾਅਦ ਹੀ ਹੋਈ ਅਦਾਕਾਰਾ ਦਿਵਿਆ ਭਾਰਤੀ ਦੀ ਮੌਤ, ਹਾਲੇ ਤੱਕ ਨਹੀਂ ਸੁਲਝੀ ਮੌਤ ਦੀ ਗੁੱਥੀ

Saturday, Jun 19, 2021 - 10:11 AM (IST)

ਵਿਆਹ ਤੋਂ 11 ਮਹੀਨੇ ਬਾਅਦ ਹੀ ਹੋਈ ਅਦਾਕਾਰਾ ਦਿਵਿਆ ਭਾਰਤੀ ਦੀ ਮੌਤ, ਹਾਲੇ ਤੱਕ ਨਹੀਂ ਸੁਲਝੀ ਮੌਤ ਦੀ ਗੁੱਥੀ

ਮੁੰਬਈ- ਬਾਲੀਵੁੱਡ 'ਚ ਅਦਾਕਾਰਾ ਦਿਵਿਆ ਭਾਰਤੀਦਾ ਬਹੁਤ ਮਸ਼ਹੂਰ ਨਾਂ ਸੀ। ਇਸ ਤੋਂ ਪਹਿਲਾਂ ਕਿ ਉਨ੍ਹਾਂ ਦਾ ਕਰੀਅਰ ਹੋਰ ਬੁਲੰਦੀਆਂ ਛੂੰਹਦਾ 19 ਸਾਲ ਦੀ ਉਮਰ 'ਚ ਉਸ ਦੀ ਮੌਤ ਹੋ ਗਈ ਸੀ। ਦਿਵਿਆ ਨੇ ਆਪਣੇ ਹੀ ਘਰ ਦੀ ਪੰਜਵੀਂ ਮੰਜ਼ਿਲ ਤੋਂ ਛਲਾਂਗ ਲਗਾ ਕੇ ਜਾਨ ਦੇ ਦਿੱਤੀ ਸੀ। ਹਾਲਾਂਕਿ ਮੁੰਬਈ ਪੁਲਸ ਨੇ ਇਸ ਨੂੰ ਹਾਦਸਾ ਕਰਾਰ ਦਿੱਤਾ ਸੀ।

PunjabKesari
ਕਿਹਾ ਜਾਂਦਾ ਹੈ ਕਿ ਦਿਵਿਆ ਭਾਰਤੀ ਨਸ਼ੇ 'ਚ ਪੰਜਵੀਂ ਮੰਜ਼ਿਲ ਦੀ ਬਾਲਕਨੀ ਤੋਂ ਡਿੱਗ ਗਈ ਸੀ। ਉਸ ਸਮੇਂ 1992 'ਚ ਦਿਵਿਆ ਭਾਰਤੀ ਨੇ ਸਾਜਿਦ ਨਾਡਿਆਵਾਲਾ ਨਾਲ ਵਿਆਹ ਕਰਵਾਇਆ ਸੀ। ਦਿਵਿਆ ਨੂੰ ਸਾਜਿਦ ਨਾਲ ਪਿਆਰ ਹੋ ਗਿਆ ਸੀ।

PunjabKesari
ਕਿਹਾ ਜਾਂਦਾ ਹੈ ਕਿ ਦਿਵਿਆ ਨੇ ਸਾਜਿਦ ਨਾਲ ਵਿਆਹ ਕਰਾਉਣ ਦੀ ਕਾਫੀ ਜ਼ਿੱਦ ਕੀਤੀ ਸੀ। ਹਾਲਾਂਕਿ ਦੋਵਾਂ ਨੇ ਦੁਨੀਆਂ ਤੋਂ ਆਪਣਾ ਵਿਆਹ ਲੁਕਾ ਕੇ ਰੱਖਿਆ ਸੀ।

PunjabKesari
ਦਿਵਿਆ ਭਾਰਤੀ ਦੇ ਵਿਆਹ ਤੋਂ 11 ਮਹੀਨੇ ਬਾਅਦ ਹੀ ਉਨ੍ਹਾਂ ਦੇ ਘਰ ਅਜਿਹੀ ਘਟਨਾ ਘਟੀ ਜਿਸ ਮਗਰੋਂ ਉਹ ਹਮੇਸ਼ਾਂ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਈ।

PunjabKesari
ਅਜਿਹਾ ਮੰਨਿਆ ਜਾਂਦਾ ਹੈ ਕਿ ਦਿਵਿਆ ਦੀ ਮੌਤ ਉਨ੍ਹਾਂ ਦੇ ਪੰਜਵੀਂ ਮੰਜਿਲ ਸਥਿਤ ਫਲੈਟ ਤੋਂ ਡਿੱਗ ਕੇ ਹੋਈ ਸੀ। ਦਿਵਿਆ ਦੀ ਮੌਤ ਦਾ ਰਾਜ਼ ਅਜੇ ਤੱਕ ਸੁਲਝ ਨਹੀਂ ਸਕਿਆ।


author

Aarti dhillon

Content Editor

Related News