ਧਾਕੜ ਬੱਲੇਬਾਜ਼ ਨਾਲ ਪੰਗਾ ਲੈ ਬੁਰੀ ਫਸੀ ਅਦਾਕਾਰਾ, ਦਰਜ ਹੋਇਆ ਕੇਸ

Friday, Jan 16, 2026 - 04:31 PM (IST)

ਧਾਕੜ ਬੱਲੇਬਾਜ਼ ਨਾਲ ਪੰਗਾ ਲੈ ਬੁਰੀ ਫਸੀ ਅਦਾਕਾਰਾ, ਦਰਜ ਹੋਇਆ ਕੇਸ

ਐਂਟਰਟੇਨਮੈਂਟ ਡੈਸਕ- ਭਾਰਤੀ ਟੀ-20 ਟੀਮ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ 'ਤੇ ਇਲਜ਼ਾਮ ਲਗਾਉਣ ਵਾਲੀ ਅਦਾਕਾਰਾ ਖੁਸ਼ੀ ਮੁਖਰਜੀ ਬੁਰੀ ਤਰ੍ਹਾਂ ਫਸ ਗਈ ਹੈ। ਅਦਾਕਾਰਾ ਵੱਲੋਂ ਕ੍ਰਿਕਟਰ ਦੇ ਅਕਸ ਨੂੰ ਖ਼ਰਾਬ ਕਰਨ ਦੇ ਦਾਅਵਿਆਂ ਤੋਂ ਬਾਅਦ ਉਨ੍ਹਾਂ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਨੇ ਖੇਡ ਅਤੇ ਗਲੈਮਰ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ।
ਕੀ ਸੀ ਖੁਸ਼ੀ ਮੁਖਰਜੀ ਦਾ ਦਾਅਵਾ?
ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੌਰਾਨ ਖੁਸ਼ੀ ਮੁਖਰਜੀ ਨੇ ਸਨਸਨੀਖੇਜ਼ ਦਾਅਵਾ ਕੀਤਾ ਸੀ ਕਿ ਸੂਰਿਆਕੁਮਾਰ ਯਾਦਵ ਉਨ੍ਹਾਂ ਨੂੰ 'ਬਹੁਤ ਮੈਸੇਜ' ਕਰਦੇ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਿਰਫ਼ ਸੂਰਿਆਕੁਮਾਰ ਹੀ ਨਹੀਂ, ਸਗੋਂ ਕਈ ਹੋਰ ਕ੍ਰਿਕਟਰ ਵੀ ਉਨ੍ਹਾਂ ਦੇ ਪਿੱਛੇ ਸਨ। ਹਾਲਾਂਕਿ, ਅਦਾਕਾਰਾ ਨੇ ਇਹ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੇ ਅਤੇ ਕ੍ਰਿਕਟਰ ਦੇ ਵਿਚਕਾਰ ਕੋਈ ਰੋਮਾਂਟਿਕ ਰਿਸ਼ਤਾ ਨਹੀਂ ਸੀ।
ਪਬਲਿਸਿਟੀ ਸਟੰਟ ਦਾ ਲੱਗਿਆ ਇਲਜ਼ਾਮ
ਸੋਸ਼ਲ ਮੀਡੀਆ ਇਨਫਲੂਐਂਸਰ ਫੈਜ਼ਾਨ ਅੰਸਾਰੀ ਨੇ 13 ਜਨਵਰੀ ਨੂੰ ਗਾਜ਼ੀਪੁਰ ਪੁਲਸ ਸਟੇਸ਼ਨ ਵਿੱਚ ਖੁਸ਼ੀ ਮੁਖਰਜੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਅੰਸਾਰੀ ਨੇ ਦੋਸ਼ ਲਾਇਆ ਕਿ ਖੁਸ਼ੀ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ ਅਤੇ ਇਹ ਸਭ ਸਿਰਫ਼ ਪਬਲਿਸਿਟੀ (ਪ੍ਰਸਿੱਧੀ) ਹਾਸਲ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਨਾਲ ਰਾਸ਼ਟਰੀ ਪੱਧਰ ਦੇ ਕ੍ਰਿਕਟਰ ਦੀ ਪ੍ਰਤਿਸ਼ਠਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
7 ਸਾਲ ਦੀ ਸਜ਼ਾ ਅਤੇ 100 ਕਰੋੜ ਦਾ ਹਰਜਾਨਾ
ਫੈਜ਼ਾਨ ਅੰਸਾਰੀ ਨੇ ਮੰਗ ਕੀਤੀ ਹੈ ਕਿ ਅਦਾਕਾਰਾ ਖ਼ਿਲਾਫ਼ ਤੁਰੰਤ FIR ਦਰਜ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਘੱਟੋ-ਘੱਟ 7 ਸਾਲ ਦੀ ਜੇਲ੍ਹ ਦੀ ਸਜ਼ਾ ਮਿਲੇ। ਅੰਸਾਰੀ ਨੇ ਕਿਹਾ, "ਮੈਂ ਇਸ ਮਾਮਲੇ ਵਿੱਚ 100 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕਰ ਰਿਹਾ ਹਾਂ। ਜੇਕਰ ਮੁਖਰਜੀ ਆਪਣੇ ਇਲਜ਼ਾਮ ਸਾਬਤ ਕਰ ਦਿੰਦੀ ਹੈ, ਤਾਂ ਮੈਂ ਆਪਣੀ ਗਲਤੀ ਮੰਨ ਲਵਾਂਗਾ, ਪਰ ਤਦ ਤੱਕ ਹਰ ਨਾਗਰਿਕ ਨੂੰ ਸੂਰਿਆਕੁਮਾਰ ਦੇ ਸਮਰਥਨ ਵਿੱਚ ਅੱਗੇ ਆਉਣਾ ਚਾਹੀਦਾ ਹੈ,"।
ਪਹਿਲਾਂ ਵੀ ਚਰਚਾ 'ਚ ਰਿਹਾ ਹੈ ਇਨਫਲੂਐਂਸਰ
ਜ਼ਿਕਰਯੋਗ ਹੈ ਕਿ ਫੈਜ਼ਾਨ ਅੰਸਾਰੀ ਦੀ ਕਾਨੂੰਨੀ ਟੀਮ ਪਹਿਲਾਂ ਵੀ ਅਜਿਹੇ ਮਾਮਲਿਆਂ ਵਿੱਚ ਸਰਗਰਮ ਰਹੀ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਮਾਡਲ ਪੂਨਮ ਪਾਂਡੇ ਖ਼ਿਲਾਫ਼ ਵੀ 100 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ।


author

Aarti dhillon

Content Editor

Related News