ਮਾਡਲ ਆਲੀਆ ਰਾਏ ਨੂੰ ਪ੍ਰਸ਼ੰਸਕ ਕਿਉਂ ਕਹਿੰਦੇ ਨੇ ਕੈਟਰੀਨਾ ਕੈਫ, ਵੇਖੋ ਸੱਚ ਬਿਆਨਦੀਆਂ ਤਸਵੀਰਾਂ

Tuesday, Nov 17, 2020 - 01:45 PM (IST)

ਮਾਡਲ ਆਲੀਆ ਰਾਏ ਨੂੰ ਪ੍ਰਸ਼ੰਸਕ ਕਿਉਂ ਕਹਿੰਦੇ ਨੇ ਕੈਟਰੀਨਾ ਕੈਫ, ਵੇਖੋ ਸੱਚ ਬਿਆਨਦੀਆਂ ਤਸਵੀਰਾਂ

ਮੁੰਬਈ: ਬਾਲੀਵੁੱਡ ਇੰਡਸਟਰੀ 'ਚ ਕਈ ਅਜਿਹੇ ਚਿਹਰੇ ਹਨ ਜਿਨ੍ਹਾਂ ਦੇ ਹੁਣ ਤੱਕ ਕਈ ਹਮਸ਼ਕਲ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਚੁੱਕੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਚਿਹਰਾ ਚਰਚਾ 'ਚ ਹੈ ਜਿਸ ਨੂੰ ਦੇਖ ਕੇ ਸਭ ਨੂੰ ਅਦਾਕਾਰਾ ਕੈਟਰੀਨਾ ਕੈਫ ਦਾ ਭੁਲੇਖਾ ਪੈ ਸਕਦਾ ਹੈ। ਇਸ ਹਮਸ਼ਕਲ ਦਾ ਨਾਂ 'ਆਲੀਆ ਰਾਏ' ਹੈ ਪਰ ਆਲੀਆ ਆਪਣੀ ਵੱਖਰੀ .ਹੀ ਪਛਾਣ ਬਣਾਉਣਾ ਚਾਹੁੰਦੀ ਹੈ। 

PunjabKesari
ਦੱਸ ਦੇਈਏ ਕਿ ਆਲੀਆ ਰਾਏ ਪੇਸ਼ੇ ਤੋਂ ਇਕ ਸੋਸ਼ਲ ਮੀਡੀਆ ਸਟਾਰ ਅਤੇ ਮਾਡਲ ਹੈ। ਉਹ ਹੁਣ ਤੱਕ ਕਈ ਮਿਊਜ਼ਿਕ ਵੀਡੀਓਜ਼ 'ਚ ਨਜ਼ਰ ਆ ਚੁੱਕੀ ਹੈ ਅਤੇ ਹੁਣ ਫ਼ਿਲਮਾਂ ਲਈ ਕੰਮ ਕਰ ਰਹੀ ਹੈ। 

PunjabKesari
ਉਂਝ ਤਾਂ ਆਲੀਆ ਨੂੰ ਸਭ ਕੈਟਰੀਨਾ ਦੀ ਹਮਸ਼ਕਲ ਦੇ ਨਾਂ ਨਾਲ ਜਾਣਦੇ ਹਨ ਪਰ ਉਨ੍ਹਾਂ ਨੂੰ ਅਸਲ ਪਛਾਣ ਬਾਦਸ਼ਾਹ ਦੇ ਮਿਊਜ਼ਿਕ ਵੀਡੀਓ 'ਕਮਾਲ ਹੈ' ਤੋਂ ਮਿਲੀ ਹੈ। ਪਿਛਲੇ ਸਾਲ ਰਿਲੀਜ਼ ਹੋਏ ਇਸ ਵੀਡੀਓ ਤੋਂ ਬਾਅਦ ਲੋਕਾਂ ਦਾ ਧਿਆਨ ਅਚਾਨਕ ਆਲੀਆ 'ਤੇ ਜਾਣ ਲੱਗਿਆ। 

PunjabKesari
ਆਲੀਆ ਦੱਸਦੀ ਹੈ ਕਿ ਜਦੋਂ ਉਹ ਮੁੰਬਈ ਆਈ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਉਹ ਕੈਟਰੀਨਾ ਵਰਗੀ ਲੱਗਦੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਦੇ ਵਰਗੀ ਨਹੀਂ ਦਿਖਣਾ ਚਾਹੁੰਦੀ। ਸਗੋਂ ਚਾਹੁੰਦੀ ਹੈ ਕਿ ਲੋਕ ਉਨ੍ਹਾਂ ਨੂੰ ਉਸ ਦੀ ਲੁੱਕ ਨਾਲ ਪਛਾਣਨ।
ਆਲੀਆ ਨੇ ਕਿਹਾ ਕਿ ਉਹ ਕੈਟਰੀਨਾ ਦੇ ਕੰਮ ਅਤੇ ਮਿਹਨਤ ਦੀ ਬਹੁਤ ਇੱਜ਼ਤ ਕਰਦੀ ਹੈ ਪਰ ਉਹ ਚਾਹੁੰਦੀ ਹੈ ਕਿ ਬਾਲੀਵੁੱਡ 'ਚ ਉਨ੍ਹਾਂ ਨੂੰ ਕੈਟਰੀਨਾ ਦੀ ਹਮਸ਼ਕਲ ਨਹੀਂ ਸਗੋਂ ਆਲੀਆ ਰਾਏ ਦੇ ਤੌਰ 'ਤੇ ਪਛਾਣਿਆ ਜਾਵੇ। 

PunjabKesari
ਦੱਸ ਦੇਈਏ ਕਿ ਆਲੀਆ ਨੇ ਹਾਲ ਹੀ 'ਚ ਦੋ ਫ਼ਿਲਮਾਂ 'ਸਾਰੀ ਆਈ ਐਮ ਲੇਟ' ਅਤੇ 'ਲਖਨਊ ਜੰਕਸ਼ਨ' ਸਾਈਨ ਕੀਤੀਆਂ ਹਨ। ਫ਼ਿਲਮ 'ਲਖਨਊ ਜੰਕਸ਼ਨ' 'ਚ ਆਲੀਆ ਅਦਾਕਾਰ ਰਾਹੁਲ ਰਾਏ ਅਤੇ ਜ਼ਾਹਿਰ ਹੁਸੈਨ ਵਰਗੇ ਕਲਾਕਾਰਾਂ ਦੇ ਨਾਲ ਨਜ਼ਰ ਆਵੇਗੀ।

PunjabKesari
ਦੂਜੀ ਫ਼ਿਲਮ 'ਸਾਰੀ, ਆਈ ਐਮ ਲੇ' 'ਚ ਆਲੀਆ ਇਕ ਵਿਗੜੀ ਅਮੀਰ ਦੀ ਲੜਕੀ ਦਾ ਕਿਰਦਾਰ ਨਿਭਾਏਗੀ। ਇਸ ਫ਼ਿਲਮ 'ਚ ਉਹ ਮਿਥੁਨ ਚਕਰਵਰਤੀ ਦੇ ਬੇਟੇ ਮਹਾਅਕਸ਼ੈ ਅਤੇ ਨਿਕਿਤਾ ਸੋਨੀ ਦੇ ਨਾਲ ਕੰਮ ਕਰੇਗੀ।


author

Aarti dhillon

Content Editor

Related News