ਸੁਸ਼ਾਂਤ ਡਰੱਗਸ ਕੇਸ ਦੀ ਚਾਰਜਸ਼ੀਟ ’ਤੇ ਬੋਲੇ ਅਦਾਕਾਰਾ ਦੇ ਵਕੀਲ ‘NCB ਨੇ ਰਿਆ ਨੂੰ ਫਸਾਉਣ ਲਈ ਲਾਇਆ ਜ਼ੋਰ’
Sunday, Mar 07, 2021 - 10:28 AM (IST)
ਮੁਂਬਈ- ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਮਾਮਲੇ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੁਆਰਾ ਫਾਈਲ ਕੀਤੀ ਗਈ 11,700 ਪੰਨਿਆਂ ਦੀ ਚਾਰਜਸ਼ੀਟ ਨੂੰ ਲੈ ਕੇ ਰਿਆ ਚੱਕਰਵਰਤੀ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਆਪਣੀ ਪ੍ਰਤੀਕਿਰਿਆ ’ਚ ਕਿਹਾ-12,000 ਪੰਨਿਆਂ ਦੀ ਚਾਰਜ ਦੀ ਉਮੀਦ ਅਸੀਂ ਕੀਤੀ ਸੀ, ਐੱਨ. ਸੀ. ਬੀ . ਨੇ ਰਿਆ ਚੱਕਰਵਰਤੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਫਸਾਉਣ ਲਈ ਬਹੁਤ ਜ਼ੋਰ ਲਗਾਇਆ ਹੈ । 33 ਦੋਸ਼ੀਆਂ ਕੋਲੋਂ ਜਿੰਨਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ, ਉਹ ਮੁੰਬਈ ਪੁਲਸ ਜਾਂ ਨਾਰਕੋਟਿਕਸ ਸੈੱਲ ਜਾਂ ਏਅਰਪੋਰਟ ਕਸਟਮ ਵਲੋਂ ਇਕ ਛਾਪੇ ਵਿਚ ਫੜੇ ਜਾਣ ਵਾਲੇ ਪਦਾਰਥ ਦੇ ਸਾਹਮਣੇ ਕੁਝ ਵੀ ਨਹੀਂ ਹੈ।
ਸ਼ਿੰਦੇ ਨੇ ਕਿਹਾ ਐੱਨ. ਸੀ. ਬੀ. ਬਾਲੀਵੁੱਡ ਵਿੱਚ ਡਰੱਗ ਲੱਗਣ ਵਿੱਚ ਲੱਗੀ ਹੋਈ ਸੀ, ਜਿੰਨੇ ਵੀ ਮੰਨੇ-ਪ੍ਰਮੰਨੇ ਚਿਹਰਿਆਂ ਨੂੰ ਪੁੱਛਗਿਛ ਲਈ ਚੱਕਰ ਲਗਵਾਏ ਗਏ , ਉਨ੍ਹਾਂ ਖਿਲਾਫ ਮੁਸ਼ਕਿਲ ਨਾਲ ਹੀ ਕੋਈ ਸਬੂਤ ਮਿਲਿਆ ਹੈ। ਅਜਿਹੇ ਵਿੱਚ ਮੈਂ ਸੋਚ ਰਿਹਾ ਹਾਂ ਕਿ ਆਖਿਰ ਅਜਿਹਾ ਕਿਉਂ ? ਜਾਂ ਤਾਂ ਜੋ ਇਲਜ਼ਾਮ ਲਗਾਏ ਗਏ ਹਨ ਉਹ ਝੂਠੇ ਹਨ ਜਾਂ ਫਿਰ ਭਗਵਾਨ ਜਾਣੇ ਕੀ ਸੱਚ ਹੈ?